PM ਮੋਦੀ ਦੇ ਲਾਕਡਾਊਨ ਐਲਾਨ ਨੂੰ ਮਿਲੇ ਸਭ ਤੋਂ ਵੱਧ VIEW, ਨੋਟਬੰਦੀ ਨੂੰ ਵੀ ਪਛਾੜਿਆ

03/27/2020 5:27:05 PM

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਸੰਕਟ ਨੂੰ ਲੈ ਕੇ ਪੀ. ਐੱਮ. ਮੋਦੀ ਦਾ ਦੇਸ਼ ਵਿਚ 21 ਦਿਨਾਂ ਦੇ ਲਾਕਡਾਊਨ ਦੇ ਐਲਾਨ ਵਾਲਾ ਭਾਸ਼ਣ ਉਨ੍ਹਾਂ ਦੇ ਪਿਛਲੇ ਭਾਸ਼ਣਾ ਵਿਚੋਂ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ ਹੈ। ਪੀ. ਐੱਮ. ਮੋਦੀ ਦਾ ਇਹ ਸੰਬੋਧਨ ਟੀ. ਵੀ. 'ਤੇ ਸਭ ਤੋਂ ਜ਼ਿਆਦਾ ਦੇਖਿਆ ਗਿਆ। ਇਸ ਈਵੈਂਟ ਨੂੰ ਨੋਟਬੰਦੀ ਦੇ ਐਲਾਨ ਦੀ ਵੀਡੀਓ ਤੋਂ ਵੀ ਜ਼ਿਆਦਾ ਦੇਖਿਆ ਗਿਆ ਹੈ। ਬੀਤੇ 24 ਮਾਰਚ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਨਾਂ ਸੰਬੋਧਨ ਦਿੱਤਾ ਸੀ, ਜਿੱਥੇ ਉਸ ਨੇ ਕੋਵਿਡ-19 ਦੇ ਕਹਿਰ ਨਾਲ ਲੜਨ ਲਈ 21 ਦਿਨਾਂ ਦਾ ਪੂਰੀ ਤਰ੍ਹਾਂ ਲਾਕਡਾਊਨ ਕਰਨ ਦਾ ਐਲਾਨ ਕੀਤਾ ਸੀ। 

PunjabKesari

ਭਾਰਤੀ ਇਤਿਹਾਸ ਵਿਚ ਟੀ. ਵੀ. 'ਤੇ ਇਹ ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਪ੍ਰੋਗਰਾਮ ਬਣ ਗਿਆ ਹੈ। ਟੀ. ਵੀ. ਵਿਊਰਸ਼ਿਪ ਮਾਨਿਟਰਿੰਗ ਏਜੈਂਸੀ ਬੀ. ਏ. ਆਰ. ਸੀ. ਇੰਡੀਆ ਦੇ ਅੰਕੜਿਆਂ ਮੁਤਾਬਕ ਪੀ. ਐੱਮ. ਦੇ ਸੰਬੋਧਨ 201 ਟੀ. ਵੀ. ਚੈਨਲਾਂ 'ਤੇ 197 ਮਿਲੀਅਨ ਲੋਕਾਂ ਨੇ ਲਾਈਵ ਦੇਖਿਆ। 8 ਵਜੇ ਦਾ ਇਹ ਭਾਸ਼ਣ ਰਿਕਾਰਡ 3.891 ਬਿਲੀਅਨ ਮਿੰਟ ਦੇਖਿਆ ਗਿਆ। ਇਸ ਦੀ ਤੁਲਨਾ ਵਿਚ ਪਿਛਲਾ ਆਈ. ਪੀ. ਐੱਲ. ਫਾਈਨਲ 133 ਮਿਲੀਅਨ ਲੋਕਾਂ ਨੇ ਦੇਖਿਆ ਸੀ। 

PunjabKesari

ਇਸ ਤੋਂ ਪਹਿਲਾਂ ਪੀ. ਐੱਮ. ਮੋਦੀ ਨੇ 19 ਮਾਰਚ ਨੂੰ ਜਨਤਾ ਕਰਫਿਊ ਦਾ ਐਲਾਨ ਕੀਤਾ ਸੀ। ਇਸ ਸੰਬੋਧਨ ਦਾ 191 ਚੈਨਲਾਂ 'ਤੇ ਪ੍ਰਸਾਰਣ ਕੀਤਾ ਗਿਆ ਸੀ ਅਤੇ ਇਸ ਨੂੰ 1.27 ਬਿਲੀਅਨ ਮਿੰਟਾਂ ਤਕ 83 ਮਿਲੀਅਨ ਦਰਸ਼ਕਾਂ ਨੇ ਦੇਖਿਆ ਸੀ। ਉੱਥੇ ਹੀ ਪੀ. ਐੱਮ. ਮੋਦੀ ਵੱਲੋਂ ਨੋਟਬੰਦੀ ਦੇ ਐਲਾਨ ਵਾਲੀ 8 ਨਵੰਬਰ 2016 ਦੀ ਵੀਡੀਓ ਨੂੰ 114 ਚੈਨਲਾਂ 'ਤੇ 57 ਮਿਲੀਅਨ ਦਰਸ਼ਕਾਂ ਨੇ 842 ਮਿਲੀਅਨ ਮਿੰਟ ਤਕ ਦੇਖਿਆ ਗਿਆ। ਇਸ ਤੋਂ ਇਲਾਵਾ 8 ਅਗਸਤ, 2019 ਨੂੰ ਦੇਸ਼ ਨੂੰ ਸੰਬੋਧਨ ਕਰਦਿਆਂ ਪੀ. ਐੱਮ. ਨੇ ਆਰਟਿਕਲ 370 ਨੂੰ ਖਤਮ ਕਰਨ ਦਾ ਐਲਾਨ ਕੀਤਾ ਸੀ। ਇਹ ਪ੍ਰੋਗਰਾਮ 934 ਮਿਲੀਅਨ ਮਿੰਟਾਂ ਲਈ 163 ਚੈਨਲਾਂ 'ਤੇ 65 ਮਿਲੀਅਨ ਦਰਸ਼ਕਾਂ ਵੱਲੋਂ ਦੇਖਿਆ ਗਿਆ ਸੀ।


Ranjit

Content Editor

Related News