ਭਾਰਤ ''ਚ ਬਿਨਾਂ ਬੁਨਿਆਦੀ ਸਾਫ-ਸਫਾਈ ਦੇ ਰਹਿੰਦੇ ਹਨ ਸਭ ਤੋਂ ਵੱਧ ਲੋਕ

11/18/2017 9:04:07 AM

ਕੋਚੀ — ਆਬਾਦੀ ਦੇ ਲਿਹਾਜ਼ ਨਾਲ ਦੁਨੀਆ ਦੇ ਦੂਸਰੇ ਸਭ ਤੋਂ ਵੱਡੇ ਦੇਸ਼ ਭਾਰਤ ਵਿਚ ਬੁਨਿਆਦੀ ਸਾਫ-ਸਫਾਈ ਤੋਂ ਬਿਨਾਂ ਰਹਿਣ ਵਾਲੇ ਲੋਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਇਕ ਰਿਪੋਰਟ ਵਿਚ ਇਹ ਗੱਲ ਕਹੀ ਗਈ ਹੈ। ਰਿਪੋਰਟ ਕਹਿੰਦੀ ਹੈ ਕਿ ਭਾਰਤ ਵਿਚ ਸਵੱਛ ਭਾਰਤ ਮਿਸ਼ਨ ਤਹਿਤ ਹੋਈ ਵਿਆਪਕ ਤਰੱਕੀ  ਦੇ ਬਾਵਜੂਦ 73.2 ਕਰੋੜ ਨਾਲੋਂ ਜ਼ਿਆਦਾ ਲੋਕ ਜਾਂ ਤਾਂ ਖੁੱਲ੍ਹੇ ਵਿਚ ਸ਼ੌਚ ਕਰਦੇ ਹਨ ਜਾਂ ਫਿਰ ਅਸੁਰੱਖਿਅਤ ਜਾਂ ਗੰਦੇ  ਟਾਇਲਟਸ ਦਾ ਇਸਤੇਮਾਲ ਕਰਦੇ ਹਨ। ਇਹ ਸਥਿਤੀ ਔਰਤਾਂ ਅਤੇ ਲੜਕੀਆਂ ਲਈ ਹੋਰ ਵੀ ਖਰਾਬ ਹੈ। ਵਾਟਰ ਏਡਸ ਦੀ 'ਸਟੇਟ ਆਫ ਦਿ ਵਰਲਡ ਟਾਇਲਟਸ-2017' ਰਿਪੋਰਟ ਕਹਿੰਦੀ ਹੈ ਕਿ ਭਾਰਤ ਵਿਚ ਕਰੀਬ 35.5 ਕਰੋੜ ਔਰਤਾਂ ਅਤੇ ਲੜਕੀਆਂ ਨੂੰ ਅਜੇ ਵੀ ਟਾਇਲਟ ਦਾ ਇੰਤਜ਼ਾਰ  ਹੈ।