ਪਿਛਲੇ 7 ਸਾਲਾਂ ’ਚ ਸਭ ਤੋਂ ਵੱਧ, ਕਸ਼ਮੀਰ ’ਚ ਨਵੰਬਰ ਮਹੀਨੇ ਆਏ ਇਕ ਲੱਖ ਤੋਂ ਵੱਧ ਸੈਲਾਨੀ

12/04/2021 2:43:02 PM

ਜੰਮੂ- ਜੰਮੂ ਅਤੇ ਕਸ਼ਮੀਰ ਸੈਰ-ਸਪਾਟਾ ਵਿਭਾਗ ਨੇ ਵੀਰਵਾਰ ਨੂੰ ਕਿਹਾ ਕਿ ਨਵੰਬਰ ’ਚ ਲਗਭਗ 1.27 ਲੱਖ ਸੈਲਾਨੀਆਂ ਨੇ ਕਸ਼ਮੀਰ ਦਾ ਦੌਰਾ ਕੀਤਾ, ਜੋ ਪਿਛਲੇ 7 ਸਾਲਾਂ ’ਚ ਸਭ ਤੋਂ ਵੱਧ ਹੈ। ਕਸ਼ਮੀਰ ਸੈਰ-ਸਪਾਟਾ ਵਿਭਾਗ ਦੇ ਡਾਇਰੈਕਟਰ ਡਾ. ਗੁਲਾਮ ਨਬੀ ਇਟੂ ਨੇ ਕਿਹਾ,‘‘ਨਵੰਬਰ ’ਚ ਲਗਭਗ 1.27 ਲੱਖ ਸੈਲਾਨੀਆਂ ਨੇ ਅਤੇ ਇਸ ਸਾਲ ਅਕਤੂਬਰ ’ਚ 97 ਹਜ਼ਾਰ ਸੈਲਾਨੀਆਂ ਨੇ ਕਸ਼ਮੀਰ ਦਾ ਦੌਰਾ ਕੀਤਾ, ਜੋ ਪਿਛਲੇ 7 ਸਾਲਾਂ ’ਚ ਸਭ ਤੋਂ ਵੱਧ ਹੈ।’’

ਉੱਥੇ ਹੀ ਜੰਮੂ ਯੂਨੀਵਰਸਿਟੀ ’ਚ ਸਕੂਲ ਆਫ਼ ਹਾਸਪਿਟੈਲਿਟੀ ਐਂਡ ਮੈਨੇਜਮੈਂਟ ਦੇ ਇਕ ਪ੍ਰੋਫੈਸਰ ਪਰੀਕਸ਼ਿਤ ਮਨਹਾਸ ਨੇ ਕਿਹਾ,‘‘ਜੰਮੂ ਅਤੇ ਕਸ਼ਮੀਰ ’ਚ ਭਾਰੀ ਗਿਣਤੀ ’ਚ ਸੈਲਾਨੀਆਂ ਦੀ ਭੀੜ, ਵਿਸ਼ੇਸ਼ ਰੂਪ ਨਾਲ ਕਸ਼ਮੀਰ ’ਚ, ਇਹ ਦਰਸਾਉਂਦੀ ਹੈ ਕਿ ਮੌਜੂਦਾ ਸਰਕਾਰ ਦੀ ਕੋਸ਼ਿਸ਼ ਫ਼ਲ ਦੇ ਰਹੀ ਹੈ ਅਤੇ ਆਮ ਸਥਿਤੀ ’ਚ ਪਰਤ ਰਹੀ ਹੈ। ਹਾਲਾਂਕਿ ਸੈਰ-ਸਪਾਟਾ ਵਿਕਾਸ ਨੂੰ ਗਤੀ ਦੇਣ ਲਈ ਹੋਰ ਵੱਧ ਕੋਸ਼ਿਸ਼ਾਂ ਦੀ ਜ਼ਰੂਰਤ ਹੈ।’’

ਉੱਥੇ ਹੀ ਜਾਣਕਾਰੀ ਅਨੁਸਾਰ, ਇਸ ਤੋਂ ਪਹਿਲਾਂ ਯਾਨੀ 2020 ’ਚ ਕਸ਼ਮੀਰ ’ਚ 6 ਹਜ਼ਾਰ ਤੋਂ ਵੱਧ ਸੈਲਾਨੀ ਆਏ ਸਨ। 2019 ’ਚ ਕਸ਼ਮੀਰ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ 12 ਹਜ਼ਾਰ 86 ਸੀ। ਸਾਲ 2018 ’ਚ ਕਸ਼ਮੀਰ ਦੀ ਸੈਰ ਕਰਨ ਲਈ 33 ਹਜ਼ਾਰ ਤੋਂ ਵੱਧ ਯਾਤਰੀ ਪਹੁੰਚੇ ਸਨ। ਸਾਲ 2017 ’ਚ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਇਕ ਲੱਖ ਤੋਂ ਵੱਧ ਸੀ ਪਰ ਇਸ ਸਾਲ ਯਾਨੀ 2021 ਦੇ ਨਵੰਬਰ ਮਹੀਨੇ ਨੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇਹ ਅੰਕੜੇ ਕਾਫ਼ੀ ਸਕਾਰਾਤਮਕਤਾ ਦਾ ਸੰਕੇਤ ਹਨ। ਕਸ਼ਮੀਰ ’ਚ ਟੂਰਿਜ਼ਮ ਇੰਡੀਸਟਰੀ ਦੀ ਗਰੋਥ ਹੁੰਦੀ ਹੈ ਤਾਂ ਇੱਥੇ ਹੋਰ ਵੱਧ ਵਿਕਾਸ ਹੋਣ ਦੀ ਸੰਭਾਵਨਾ ਹੈ।

DIsha

This news is Content Editor DIsha