ਨਵੇਂ ਸਾਲ ’ਤੇ ਨਸ਼ੇ ’ਚ ਗੱਡੀ ਚਲਾਉਣ ’ਤੇ ਦਿੱਲੀ ’ਚ ਕੱਟੇ 352 ਚਲਾਨ

01/01/2020 11:50:24 PM

ਨਵੀਂ ਦਿੱਲੀ/ਮੁੰਬਈ – ਦਿੱਲੀ ਪੁਲਸ ਨੇ ਨਵੇਂ ਸਾਲ ਦੀ ਪਹਿਲੀ ਸ਼ਾਮ ਮੌਕੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ ਵਿਚ 352 ਵਿਅਕਤੀਆਂ ਦਾ ਚਲਾਨ ਕੱਟਿਆ ਹੈ। ਪੁਲਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਨਵੇਂ ਸਾਲ ਦੀ ਪਹਿਲੀ ਸ਼ਾਮ ਮੌਕੇ ਆਯੋਜਿਤ ਹੋਣ ਵਾਲੇ ਜਸ਼ਨਾਂ ਦੇ ਮੱਦੇਨਜ਼ਰ ਰਾਸ਼ਟਰੀ ਰਾਜਧਾਨੀ ਵਿਚ ਬਾਰ, ਪਬ, ਰੈਸਟੋਰੈਂਟ, ਪੰਜ ਸਿਤਾਰਾ ਹੋਟਲ, ਮਾਲ ਅਤੇ ਬਾਜ਼ਾਰਾਂ ਦੇ ਕੰਪਲੈਕਸਾਂ ਵਿਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਸੀ। ਉਧਰ ਮੁੰਬਈ ਟ੍ਰੈਫਿਕ ਪੁਲਸ ਨੇ ਨਵੇਂ ਸਾਲ ਦੀ ਪਹਿਲੀ ਸ਼ਾਮ ’ਤੇ ਸ਼ਰਾਬ ਪੀਣ ਦੇ ਦੋਸ਼ ਵਿਚ 778 ਮੋਟਰ ਚਾਲਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿਚੋਂ 578 ਦੋਪਹੀਆ ਵਾਹਨ ਚਲਾ ਰਹੇ ਸਨ, ਜਦਕਿ ਬਾਕੀ 200 ਚਾਰਪਹੀਆ ਵਾਹਨ ਚਲਾ ਰਹੇ ਸਨ। ਬੁੱਧਵਾਰ ਦੁਪਹਿਰ ਤੱਕ ਮੁੱਖ ਟ੍ਰੈਫਿਕ ਕੰਟਰੋਲ ਰੂਮ ਵਿਚ ਨਵੇਂ ਸਾਲ ਦੀ ਰਾਤ ਦੌਰਾਨ ਕੋਈ ਵੀ ਖਤਰਨਾਕ ਦੁਰਘਟਨਾ ਨਹੀਂ ਹੋਈ।

Inder Prajapati

This news is Content Editor Inder Prajapati