ਅਸਾਮ NRC ''ਚ 2 ਲੱਖ ਤੋਂ ਜ਼ਿਆਦਾ ਗਲਤ ਐਂਟਰੀ, ਅਧਿਕਾਰੀਆਂ ਨੇ ਦਿੱਤੀ ਹਾਈਕੋਰਟ ''ਚ ਜਾਣਕਾਰੀ

12/10/2020 10:43:37 PM

ਗੁਹਾਟੀ - ਅਸਾਮ ਦੇ ਰਾਸ਼ਟਰੀ ਜਨਸੰਖਿਆ ਰਜਿਸਟਰ ਵਿੱਚ 2.77 ਲੱਖ ਗਲਤ ਨਾਮ ਦਰਜ ਹਨ। ਐੱਨ.ਆਰ.ਸੀ. ਅਧਿਕਾਰੀਆਂ ਨੇ ਗੁਹਾਟੀ ਹਾਈਕੋਰਟ ਵਿੱਚ ਇਹ ਜਾਣਕਾਰੀ ਦਿੱਤੀ ਹੈ। ਅਸਾਮ ਦੇ NRC ਕੋ-ਆਰਡੀਨੇਟਰ ਹਿਤੇਸ਼ ਦੇਵ ਵਰਮਾ ਵੱਲੋਂ ਦਿੱਤੇ ਗਏ ਹਲਫਨਾਮੇ ਦੇ ਅਨੁਸਾਰ NRC ਦੇ ਅਧਿਕਾਰੀਆਂ ਨੇ ਅਜੇ ਤੱਕ NRC ਡਰਾਫਟ ਦਾ ਸਿਰਫ 27% ਤਸਦੀਕ ਕੀਤਾ ਹੈ। ਇਸ ਦੌਰਾਨ ਇੱਕ ਲੱਖ ਤੋਂ ਜ਼ਿਆਦਾ ਨਾਮਾਂ ਨੂੰ ਹਟਾ ਦਿੱਤਾ ਗਿਆ। ਇਸ ਤੋਂ ਪਤਾ ਚੱਲਦਾ ਹੈ ਕਿ ਬਾਕੀ NRC ਵਿੱਚ ਕਈ ਹੋਰ ਅਯੋਗ ਨਾਮ ਹੋ ਸਕਦੇ ਹਨ।
ਵਾਪਸ ਲਓ ਕਾਨੂੰਨ, ਨਹੀਂ ਤਾਂ ਡਟੇ ਰਹਾਂਗੇ: ਰਾਕੇਸ਼ ਟਿਕੈਤ

ਇਕ ਨਿਊਜ਼ ਚੈਨਲ ਦੀ ਖ਼ਬਰ ਮੁਤਾਬਕ ਕੋਰਟ ਵਿੱਚ ਦਿੱਤੇ ਗਏ ਹਲਫਨਾਮੇ ਮੁਤਾਬਕ NRC ਡਰਾਫਟ ਦੇ 27%  ਦੇ 'ਬਿਨਾਂ ਕਾਰਣਾਂ ਤਸਦੀਕ' ਦੇ ਜ਼ਰੀਏ 1,02,462 ਨਾਮਾਂ ਨੂੰ ਹਟਾ ਦਿੱਤਾ ਗਿਆ ਹੈ। ਇਨ੍ਹਾਂ ਅੰਕੜਿਆਂ ਦੇ ਮੱਦੇਨਜ਼ਰ ਬਾਕੀ 73% ਤਸਦੀਕ ਨਾ ਕੀਤਾ ਡਾਟਾ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ। ਇਨ੍ਹਾਂ ਅੰਕੜੀਆਂ ਮੁਤਾਬਕ 2.77 ਲੱਖ ਅਣਚਾਹੇ ਨਾਮ ਐੱਨ.ਆਰ.ਸੀ. ਰਜਿਸਟਰ ਵਿੱਚ ਦਰਜ ਹੋ ਸਕਦੇ ਹਨ।

ਐੱਨ.ਆਰ.ਸੀ. ਦੇ ਕੋ-ਆਰਡਿਨੇਟਰ ਨੇ ਹਲਫਨਾਮੇ ਵਿੱਚ ਅੱਗੇ ਕਿਹਾ ਹੈ ਦੇਸ਼ ਦੇ ਮੂਲ ਨਿਵਾਸੀਆਂ ਦੇ ਇਸ ਗਲਤ ਨਤੀਜੇ ਦੇ ਪਿੱਛੇ ਰਜਿਸਟਰ ਬਣਾਉਂਦੇ ਸਮੇਂ ਨਾਮ ਦਰਜ ਕਰਨ ਵਿੱਚ ਗੁਣਵੱਤਾ ਦੀ ਕਮੀ ਦੇ ਨਾਲ ਹੀ ਦੁਬਾਰਾ ਠੀਕ ਤਰੀਕੇ ਨਾਲ ਮਿਲਾਨ ਨਹੀਂ ਕਰਨਾ ਪ੍ਰਮੁੱਖ ਵਜ੍ਹਾ ਹੈ।
'ਚੀਨ ਅਤੇ ਪਾਕਿ 'ਤੇ ਤੁਰੰਤ ਕਰਨਾ ਚਾਹੀਦੈ ਸਰਜੀਕਲ ਸਟ੍ਰਾਈਕ'

ਹਾਈਕੋਰਟ ਵਿੱਚ ਮੰਗਿਆ ਸੀ ਹਲਫਨਾਮਾ
ਗੁਹਾਟੀ ਹਾਈ ਕੋਰਟ ਨੇ "ਐਲਾਨੇ ਵਿਦੇਸ਼ੀਆਂ" ਵੱਲੋਂ ਇੱਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਇਸ ਤਰ੍ਹਾਂ ਦਾ ਇੱਕ ਹਲਫਨਾਮਾ ਮੰਗਿਆ ਸੀ, ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਨਾਮ 2019 ਵਿੱਚ ਆਨਲਾਈਨ ਜਾਰੀ ਕੀਤੇ ਗਏ ਅੰਤਿਮ ਐੱਨ.ਆਰ.ਸੀ. ਵਿੱਚ ਵਿਖਾਈ ਦੇਵੇਗਾ। ਅੰਤਿਮ ਅਸਾਮ ਐੱਨ.ਆਰ.ਸੀ. ਨੇ 31.1 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੂੰ ਸ਼ਾਮਲ ਹੋਣ ਲਈ ਯੋਗ ਪਾਇਆ ਸੀ। ਰਜਿਸਟਰੀ, 1.9 ਮਿਲੀਅਨ ਲੋਕਾਂ ਦੀ ਨਿਸ਼ਾਨਦੇਹੀ ਕਰਦੀ ਹੈ।

ਗੁਹਾਟੀ ਹਾਈ ਕੋਰਟ ਨੇ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਐੱਨ.ਆਰ.ਸੀ. ਅਧਿਕਾਰੀਆਂ ਤੋਂ ਅਜਿਹਾ ਹਲਫਨਾਮਾ ਮੰਗਿਆ ਸੀ। ਇਹ ਮਾਮਲਾ ਐੱਨ.ਆਰ.ਸੀ. ਰਜਿਸਟਰ ਵਿੱਚ ਵਿਦੇਸ਼ੀ ਐਲਾਨ ਹੋਏ ਲੋਕਾਂ ਨੇ ਦਰਜ ਕੀਤਾ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਦਾ ਨਾਮ 2019 ਵਿੱਚ ਆਨਲਾਈਨ ਜਾਰੀ ਕੀਤੇ ਅੰਤਿਮ NRC ਵਿੱਚ ਸੀ। ਦੱਸ ਦਈਏ ਕਿ 2019 ਵਿੱਚ ਜਾਰੀ ਕੀਤੀ ਗਈ ਅੰਤਿਮ ਐੱਨ.ਆਰ.ਸੀ. ਵਿੱਚ 3 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਸ਼ਾਮਲ ਹੋਣ ਦੋ ਯੋਗ ਪਾਇਆ ਗਿਆ ਸੀ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor

Related News