ਡਰਾ ਰਿਹੈ ਕੋਰੋਨਾ, 3 ਹਫਤੇ ''ਚ ਹੀ ਭਾਰਤ ''ਚ 1 ਲੱਖ ਤੋਂ ਜ਼ਿਆਦਾ ਕੇਸ, 2600 ਤੋਂ ਜ਼ਿਆਦਾ ਮੌਤਾਂ

05/26/2020 7:35:20 PM

ਨਵੀਂ ਦਿੱਲੀ - ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਰੋਨਾ ਦੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਭਾਰਤ 'ਚ 25 ਮਾਰਚ ਤੋਂ ਲਾਕਡਾਊਨ ਲਾਗੂ ਹੈ। ਬਾਵਜੂਦ ਇਸ ਦੇ ਕੋਰੋਨਾ ਦੀ ਰਫਤਾਰ ਘੱਟ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਮੰਗਲਵਾਰ (26 ਮਈ) ਤੱਕ ਦੇਸ਼ 'ਚ ਕੋਰੋਨਾ ਦੇ 1 ਲੱਖ 45 ਹਜ਼ਾਰ 380 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 4 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਹਿਲਾਂ ਅਤੇ ਦੂਜੇ ਲਾਕਡਾਊਨ 'ਚ ਜਿੱਥੇ ਸਰਕਾਰ ਵੱਲੋਂ ਰਿਆਇਤਾਂ ਘੱਟ ਦਿੱਤੀਆਂ ਗਈਆਂ ਸਨ ਤਾਂ ਕੋਰੋਨਾ ਦੇ ਮਾਮਲੇ ਵੀ ਕਾਬੂ 'ਚ ਸਨ, ਪਰ ਤੀਸਰੇ ਅਤੇ ਚੌਥੇ ਲਾਕਡਾਊਨ 'ਚ ਜਿਵੇਂ ਹੀ ਛੋਟ ਵਧਾਈ ਗਈ ਇਸ ਮਹਾਮਾਰੀ ਦੇ ਮਾਮਲੇ ਵੀ ਵੱਧ ਗਏ।

ਕੋਰੋਨਾ ਦੇ ਮਾਮਲੇ ਕਿੰਨੀ ਤੇਜੀ ਨਾਲ ਵੱਧ ਰਹੇ ਹਨ ਇਸ ਦਾ ਅੰਦਾਜਾ ਤੁਸੀਂ ਇਨ੍ਹਾਂ ਅੰਕੜਿਆਂ ਤੋਂ ਲਗਾ ਸਕਦੇ ਹੋ। ਅੱਜ ਤੋਂ ਤਿੰਨ ਹਫਤੇ ਪਹਿਲਾਂ ਭਾਵ 4 ਮਈ ਨੂੰ ਭਾਰਤ 'ਚ ਕਰੀਬ 43,000 ਕੇਸ ਦੇ ਨਾਲ 1,400 ਮੌਤਾਂ ਰਿਪੋਰਟ ਹੋ ਚੁੱਕੀਆਂ ਸਨ ਅਤੇ ਹਾਲੇ 1 ਲੱਖ 45 ਹਜ਼ਾਰ 380 ਮਾਮਲੇ ਹਨ ਅਤੇ 4 ਹਜ਼ਾਰ 167 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਵ ਤਿੰਨ ਹਫਤੇ 'ਚ ਦੇਸ਼ 'ਚ 1 ਲੱਖ 2 ਹਜ਼ਾਰ ਮਾਮਲੇ ਸਾਹਮਣੇ ਆਏ ਅਤੇ 2600 ਤੋਂ ਜ਼ਿਆਦਾ ਲੋਕਾਂ ਨੇ ਦਮ ਤੋੜਿਆ।

ਕਿਸ ਰਾਜ 'ਚ ਕਿੰਨੇ ਮਾਮਲੇ
ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਾ ਮਹਾਰਾਸ਼ਟਰ ਹੈ। ਇੱਥੇ 52 ਹਜ਼ਾਰ ਤੋਂ ਜ਼ਿਆਦਾ ਕੰਫਰਮ ਕੇਸ ਅਤੇ ਕਰੀਬ 1700 ਲੋਕਾਂ ਦੀ ਮੌਤ ਹੋਈ ਹੈ ਤਾਂ ਉਥੇ ਹੀ ਤਾਮਿਲਨਾਡੂ 'ਚ 17 ਹਜ਼ਾਰ ਤੋਂ ਜ਼ਿਆਦਾ ਕੁਲ ਮਰੀਜ਼ ਹਨ। ਮੱਧ ਪ੍ਰਦੇਸ਼ 'ਚ ਕੁਲ ਮਰੀਜ਼ਾਂ ਦੀ ਗਿਣਤੀ 6859 ਹੈ, ਜਿਸ 'ਚ 300 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਤਰ ਪ੍ਰਦੇਸ਼ 'ਚ ਵੀ ਕੁਲ ਕੰਫਰਮ ਕੇਸ ਦੀ ਗਿਣਤੀ 6532 ਹੋ ਗਈ ਹੈ, ਜਿਸ 'ਚ 165 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬਿਹਾਰ 'ਚ ਮਰੀਜ਼ਾਂ ਦੀ ਗਿਣਤੀ 2730 ਹੈ, ਜਿਸ 'ਚ 13 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਦਿੱਲੀ 'ਚ ਵੀ ਕੁਲ ਕੋਰੋਨਾ ਮਰੀਜ਼ਾਂ ਦੀ ਗਿਣਤੀ 14 ਹਜ਼ਾਰ ਦੇ ਪਾਰ ਪਹੁੰਚ ਗਿਆ ਹੈ। ਇੱਥੇ ਹੁਣ ਤੱਕ 276 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਜਸਥਾਨ 'ਚ ਕੁਲ ਕੋਰੋਨਾ ਮਰੀਜ਼ਾਂ ਦੀ ਗਿਣਤੀ 7300 ਹੈ, ਜਿਸ 'ਚ 167 ਲੋਕਾਂ ਦੀ ਮੌਤ ਹੋ ਚੁੱਕੀ ਹੈ।

Inder Prajapati

This news is Content Editor Inder Prajapati