Monsoon Session 2020 : ਅੱਜ ਸੰਸਦ ''ਚ ਚੀਨ ਤੇ ਕੋਰੋਨਾ ''ਤੇ ਸਰਕਾਰ ਨੂੰ ਘੇਰਣ ਦੀ ਤਿਆਰੀ ''ਚ ਵਿਰੋਧੀ ਧਿਰ

09/14/2020 1:50:51 AM

ਨਵੀਂ ਦਿੱਲੀ — ਸਖਤ ਸੁਰੱਖਿਆ ਪ੍ਰਬੰਧਾਂ ਦੇ ਨਾਲ ਸੰਸਦ ਦਾ ਮਾਨਸੂਨ ਸੈਸ਼ਨ ਸੋਮਵਾਰ ਭਾਵ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਕੋਰੋਨਾ ਵਾਇਰਸ ਮਹਾਮਾਰੀ ਦੀ ਚੁਣੌਤੀ ਦੇ ਵਿਚ ਇਹ ਸੈਸ਼ਨ ਕੁੱਲ 18 ਦਿਨਾਂ ਦਾ ਹੈ, ਜੋ ਬਗੈਰ ਕਿਸੇ ਛੁੱਟੀ ਦੇ ਲਗਾਤਾਰ ਇਕ ਅਕਤੂਬਰ ਤੱਕ ਚੱਲੇਗਾ। ਸੈਸ਼ਨ ਦੇ ਦੌਰਾਨ ਸਿਆਸੀ ਤਾਪਮਾਨ ਵਧਦੇ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਵਿਰੋਧੀ ਧਿਰ ਚੀਨ ਦੇ ਨਾਲ ਐੱਲ. ਏ. ਸੀ. 'ਤੇ ਚੱਲ ਰਹੇ ਵਿਵਾਦ ਆਰਥਿਕਤਾ ਤੇ ਕੋਰੋਨਾ ਸੰਕਟ ਵਰਗੇ ਮੁੱਦਿਆਂ ਨੂੰ ਲੈ ਸਰਕਾਰ ਨੂੰ ਘੇਰਣ ਦੀ ਤਿਆਰੀ 'ਚ ਹੈ। ਸਰਕਾਰ ਨੇ 23 ਬਿੱਲ ਪੇਸ਼ ਕਰਨ ਦੀ ਤਿਆਰੀ ਕੀਤੀ ਹੈ ਤੇ ਵਿਰੋਧੀ ਧਿਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਘੱਟ ਤੋਂ ਘੱਟ ਚਾਰ ਬਿੱਲਾਂ ਦਾ ਵਿਰੋਧ ਕਰੇਗਾ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਲਹਾਦ ਜੋਸ਼ੀ ਨੇ ਕਿਹਾ ਕਿ ਭਾਰਤ ਤੇ ਚੀਨ ਦੇ ਗਤੀਰੋਧ 'ਤੇ ਸੰਸਦ ਦੇ ਦੋਵਾਂ ਸੰਦਨਾਂ ਦੇ ਨੇਤਾਵਾਂ ਦੀ ਬੈਠਕ 15 ਸਤੰਬਰ ਨੂੰ ਹੋਵੇਗੀ। ਪੱਤਰਕਾਰਾਂ ਦੇ ਇਕ ਸਵਾਲ ਦੇ ਜਵਾਬ 'ਚ ਜੋਸ਼ੀ ਨੇ ਕਿਹਾ ਕਿ ਸਰਕਾਰ ਸਾਰੇ ਮੁੱਦਿਆਂ 'ਤੇ ਚਰਚਾ ਦੇ ਲਈ ਤਿਆਰ ਹੈ। ਭਾਰਤ-ਚੀਨ ਸਬੰਧਾਂ ਦੀ ਸੰਵੇਦਨਸ਼ੀਲਤਾਂ ਅਤੇ ਇਸ ਦੇ ਰਣਨੀਤਿਕ ਪਹਿਲੂਆਂ ਨੂੰ ਦੇਖਦੇ ਹੋਏ ਦੋਵਾਂ ਸਦਨਾਂ ਦੇ ਨੇਤਾਵਾਂ ਦੀ ਬੈਠਕ 15 ਸਤੰਬਰ ਨੂੰ ਬੁਲਾਈ ਗਈ ਹੈ। ਉਸ ਦੌਰਾਨ ਅਸੀਂ ਨੇਤਾਵਾਂ ਨੂੰ ਸਥਿਤੀ ਦੀ ਜਾਣਕਾਰੀ ਦੇਣਗੇ। ਉਨ੍ਹਾਂ ਨੇ ਇਸ ਮੁਸ਼ਕਿਲ ਸਮੇਂ 'ਚ ਸਾਰੀਆਂ ਪਾਰਟੀਆਂ ਨਾਲ ਸਮਰਥਨ ਦੀ ਅਪੀਲ ਕੀਤੀ।
ਮਾਨਸੂਨ ਸੈਸ਼ਨ 'ਚ ਹਿੱਸਾ ਲੈਣ ਲਈ ਦਿੱਲੀ ਪਹੁੰਚੇ ਫਾਰੂਕ ਅਬਦੁੱਲਾ 
ਸੰਸਦ ਮੈਂਬਰ (ਲੋਕ ਸਭਾ ਮੈਂਬਰ) ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਮਾਨਸੂਨ ਸੈਸ਼ਨ 'ਚ ਸ਼ਾਮਲ ਹੋਣ ਲਈ ਐਤਵਾਰ ਨੂੰ ਇਥੇ ਪਹੁੰਚੇ। ਜੰਮੂ-ਕਸ਼ਮੀਰ ਤੋਂ ਧਾਰਾ 370 ਦੇ ਜ਼ਿਆਦਾਤਰ ਪ੍ਰਬੰਧਾਂ ਨੂੰ ਹਟਾਏ ਜਾਣ ਤੋਂ ਬਾਅਦ ਫਾਰੂਕ ਦੀ ਰਾਸ਼ਟਰੀ ਰਾਜਧਾਨੀ ਦੀ ਇਹ ਪਹਿਲੀ ਯਾਤਰਾ ਹੈ। ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਪਿਛਲੇ 2 ਸੈਸ਼ਨਾਂ ਦੌਰਾਨ ਹਿਰਾਸਤ 'ਚ ਸਨ। ਪਿਛਲੇ ਸਾਲ ਪੰਜ ਅਗਸਤ ਨੂੰ ਜੰਮੂ-ਕਸ਼ਮੀਰ ਪੁਨਰਗਠਨ ਬਿੱਲ ਨੂੰ ਸੰਸਦ 'ਚ ਰੱਖਿਆ ਗਿਆ ਸੀ ਅਤੇ 82 ਸਾਲਾਂ ਨੇਤਾ ਨੂੰ ਅਹਿਤਿਹਾਤਨ ਹਿਰਾਸਤ 'ਚ ਲੈ ਲਿਆ ਗਿਆ ਸੀ। ਪਾਰਟੀ ਨੇਤਾਵਾਂ ਨੇ ਦੱਸਿਆ ਕਿ ਕਸ਼ਮੀਰ ਘਾਟੀ ਦੇ ਨੇਤਾ ਅਬਦੁੱਲਾ ਇਸ ਸੈਸ਼ਨ ਦੌਰਾਨ ਜੰਮੂ-ਕਸ਼ਮੀਰ ਦਾ ਮੁੱਦਾ ਚੁੱਕਣ ਦੇ ਚਾਹਵਾਨ ਹਨ। ਸੋਮਵਾਰ ਤੋਂ ਸ਼ੁਰੂ ਹੋਣ ਵਾਲਾ ਮਾਨਸੂਨ ਸੈਸ਼ਨ 1 ਅਕਤੂਬਰ ਤੱਕ ਚੱਲੇਗਾ। ਇਸ ਵਿਚਾਲੇ ਲੋਕਸਭਾ ਸਪੀਕਰ ਓਮ ਬਿਰਲਾ ਨੇ ਐਤਵਾਰ ਨੂੰ ਸੰਸਦ ਰਿਹਾਇਸ਼ ਦਾ ਦੌਰਾ ਕਰ ਸਿਹਤ ਸੁਰੱਖਿਆ ਉਪਾਵਾਂ ਅਤੇ ਹੋਰ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਕਿ ਮਾਨਸੂਨ ਸੈਸ਼ਨ ਇਸ ਵਾਰ ਇਤਿਹਾਸਕ ਨਾਲ ਚੁਣੌਤੀਪੂਰਨ ਹੋਵੇਗਾ।

Gurdeep Singh

This news is Content Editor Gurdeep Singh