ਮੰਕੀਪਾਕਸ ਦਾ ਖ਼ਤਰਾ; 21 ਦਿਨ ਦਾ ਇਕਾਂਤਵਾਸ, ਮਾਸਕ ਵੀ ਲਾਜ਼ਮੀ, ਜਾਣੋ ਕੇਂਦਰ ਦੇ ਨਵੇਂ ਦਿਸ਼ਾ-ਨਿਰਦੇਸ਼

07/28/2022 10:55:27 AM

ਨਵੀਂ ਦਿੱਲੀ– ਮੰਕੀਪਾਕਸ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਸੰਪਰਕ ’ਚ ਆਏ ਲੋਕਾਂ ਲਈ ਕੇਂਦਰ  ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਕੇਂਦਰ ਦੇ ਦਿਸ਼ਾ-ਨਿਰਦੇਸ਼ ’ਚ ਮੰਕੀਪਾਕਸ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਸੰਪਰਕ ’ਚ ਆਏ ਲੋਕਾਂ ਨੂੰ 21 ਦਿਨ ਦਾ ਇਕਾਂਤਵਾਸ, ਮਾਸਕ ਪਹਿਨਣਾ, ਹੱਥ ਸਾਫ਼ ਰੱਖਣਾ, ਜ਼ਖ਼ਮਾਂ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣਾ ਅਤੇ ਉਨ੍ਹਾਂ ਦੇ ਪੂਰੀ ਤਰ੍ਹਾਂ ਨਾਲ ਠੀਕ ਹੋਣ ਦੀ ਉਡੀਕ ਕਰਨਾ ਸ਼ਾਮਲ ਹੈ।

ਇਹ ਵੀ ਪੜ੍ਹੋ- ਮੰਕੀਪਾਕਸ ਦੀ ਦਹਿਸ਼ਤ! ਦਿੱਲੀ ’ਚ ਇਕ ਹੋਰ ਸ਼ੱਕੀ ਕੇਸ, ਸ਼ਖ਼ਸ ’ਚ ਦਿੱਸੇ ਇਹ ਲੱਛਣ

ਦੱਸ ਦੇਈਏ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ 24 ਜੁਲਾਈ ਨੂੰ ਮੰਕੀਪਾਕਸ ਦਾ ਮਾਮਲਾ ਸਾਹਮਣੇ ਆਇਆ, ਜਿਸ ਨਾਲ ਦੇਸ਼ ਵਿਚ ਅਜਿਹੇ ਮਰੀਜ਼ਾਂ ਦੀ ਕੁਲ ਗਿਣਤੀ 4 ਹੋ ਗਈ ਹੈ। ਸੂਤਰਾਂ ਨੇ ਕਿਹਾ ਕਿ ਹੁਣ ਤੱਕ ਦਿੱਲੀ ਦੇ ਪਹਿਲੇ ਮੰਕੀਪਾਕਸ ਰੋਗੀ ਦੇ ਸੰਪਰਕ ਵਿਚ ਆਏ 14 ਲੋਕਾਂ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਲੱਛਣ ਨਹੀਂ ਦਿਖੇ ਹਨ। ਉਨ੍ਹਾਂ ਕਿਹਾ ਕਿ ਸੰਪਰਕ ਵਿਚ ਆਏ ਇਕ ਵਿਅਕਤੀ ਨੂੰ ਸਰੀਰ ਵਿਚ ਦਰਦ ਦੀ ਸ਼ਿਕਾਇਤ ਹੋਈ ਸੀ ਪਰ ਉਹ ਹੁਣ ਠੀਕ ਹੈ ਅਤੇ ਕੋਈ ਲੱਛਣ ਨਹੀਂ ਹੈ। ਉੱਥੇ ਹੀ ਮੰਕੀਪਾਕਸ ਦੇ ਇਕ ਹੋਰ ਸ਼ੱਕੀ ਰੋਗੀ ਨੂੰ ਦਿੱਲੀ ਦੇ ਲੋਕ ਨਾਇਕ ਜੈਪ੍ਰਕਾਸ਼ (ਐੱਨ. ਐੱਨ. ਜੇ. ਪੀ.) ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਨਮੂਨੇ ਰਾਸ਼ਟਰੀ ਵਿਸ਼ਾਣੂ ਵਿਗਿਆਨ ਸੰਸਥਾ ਪੁਣੇ ਭੇਜੇ ਗਏ ਹਨ। 

ਇਹ ਵੀ ਪੜ੍ਹੋ- ਮੰਕੀਪਾਕਸ ਨੇ ਦੁਨੀਆ 'ਚ ਮਚਾਈ ਹਲ-ਚਲ, ਜਾਣੋ ਇਸ ਦੇ ਲੱਛਣ ਅਤੇ ਸੰਕੇਤ

ਮੰਕੀਪਾਕਸ ਦੇ ਲੱਛਣ

ਮੰਕੀਪਾਕਸ ਇਕ ਇਨਫੈਕਸ਼ਨ ਰੋਗ ਹੈ. ਜੋ ਜਾਨਵਰਾਂ ਤੋਂ ਮਨੁੱਖਾਂ ਵਿਚ ਫੈਲਦਾ ਹੈ। ਮੰਕੀਪਾਕਸ ਆਮ ਤੌਰ ’ਤੇ ਬੁਖਾਰ, ਸਿਰਦਰਦ, 3 ਹਫਤੇ ਤੱਕ ਧੱਫੜ, ਗਲੇ ਵਿਚ ਖਰਾਸ਼, ਖੰਘ ਅਤੇ ਅੰਗਾਂ ਵਿਚ ਸੋਜ ਦੇ ਨਾਲ ਉਭਰਦਾ ਹੈ। ਲੱਛਣਾਂ ’ਚ ਜ਼ਖਮ ਵੀ ਸ਼ਾਮਲ ਹਨ, ਜੋ ਆਮ ਤੌਰ ’ਤੇ ਬੁਖਾਰ ਦੀ ਸ਼ੁਰੂਆਤ ਦੇ ਇਕ ਤੋਂ ਤਿੰਨ ਦਿਨਾਂ ਦੇ ਅੰਦਰ ਵਿਖਾਈ ਦਿੰਦੇ ਹਨ।

ਇਹ ਵੀ ਪੜ੍ਹੋ- ਮੰਕੀਪਾਕਸ ਨੇ ਦੁਨੀਆ 'ਚ ਮਚਾਈ ਹਲ-ਚਲ, ਜਾਣੋ ਇਸ ਦੇ ਲੱਛਣ ਅਤੇ ਸੰਕੇਤ

ਦੱਸ ਦੇਈਏ ਕਿ ਇਸ ਸਾਲ ਮਈ ’ਚ ਕਈ ਦੇਸ਼ਾਂ ’ਚ ਮੰਕੀਪਾਕਸ ਦੇ ਮਾਮਲਿਆਂ ਦੀ ਪਛਾਣ ਕੀਤੀ ਗਈ ਸੀ। ਗਲੋਬਲ ਪੱਧਰ ’ਤੇ ਹੁਣ ਤੱਕ 75 ਦੇਸ਼ਾਂ ਤੋਂ ਮੰਕੀਪਾਕਸ ਦੇ 16,000 ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ। ਜਿਵੇਂ-ਜਿਵੇਂ ਮੰਕੀਪਾਕਸ ਦੇ ਮਾਮਲੇ ਵੱਧਦੇ ਜਾ ਰਹੇ ਹਨ, ਵਿਸ਼ਵ ਸਿਹਤ ਸੰਗਠਨ (WHO) ਨੇ ਮੰਕੀਪਾਕਸ ਨੂੰ ਗਲੋਬਲ ਸਿਹਤ ਐਮਰਜੈਂਸੀ  ਐਲਾਨ ਕਰ ਦਿੱਤਾ। WHO ਦਾ ਕਹਿਣਾ ਹੈ ਕਿ ਮੰਕੀਪਾਕਸ ਵਾਇਰਸ ਕਿਸੇ ਵਿਅਕਤੀ ਦੇ ਸੰਪਰਕ ਨਾਲ ਫ਼ੈਲਦਾ ਹੈ, ਜਿਸ ’ਚ ਮੰਕੀਪਾਕਸ ਦੇ ਲੱਛਣ ਹੋਣ। 

 


Tanu

Content Editor

Related News