ਦੇਸ਼ 'ਚ ਮੰਕੀਪਾਕਸ ਨਾਲ ਪਹਿਲੀ ਮੌਤ, UAE ਤੋਂ ਪਰਤੇ ਨੌਜਵਾਨ ਦੀ ਮੌਤ ਉਪਰੰਤ ਰਿਪੋਰਟ ਆਈ ਪਾਜ਼ੇਟਿਵ

08/01/2022 2:15:43 PM

ਨਵੀਂ ਦਿੱਲੀ (ਭਾਸ਼ਾ)- ਕੇਰਲ 'ਚ 30 ਜੁਲਾਈ ਨੂੰ ਜਿਸ 22 ਸਾਲਾ ਨੌਜਵਾਨ ਦੀ ਮੌਤ ਹੋਈ ਸੀ, ਸੋਮਵਾਰ ਨੂੰ ਉਸ ਦੇ ਨਮੂਨਿਆਂ 'ਚ ਮੰਕੀਪਾਕਸ ਦਾ ਸੰਕਰਮਣ ਹੋਣ ਦੀ ਪੁਸ਼ਟੀ ਹੋਈ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਕਿਹਾ ਕਿ ਨੌਜਵਾਨ ਹਾਲ ਹੀ 'ਚ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਤੋਂ ਪਰਤਿਆ ਸੀ। ਉੱਥੇ ਵੀ ਉਸ ਦੇ ਮੰਕੀਪਾਕਸ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ। ਯੂ.ਏ.ਈ. 'ਚ 19 ਜੁਲਾਈ ਨੂੰ ਉਸ ਦੇ ਨਮੂਨੇ ਲਏ ਗਏ ਸਨ ਅਤੇ 21 ਜੁਲਾਈ ਨੂੰ ਉਹ ਭਾਰਤ ਪਰਤਿਆ ਸੀ। ਇਸ ਤੋਂ ਬਾਅਦ 27 ਜੁਲਾਈ ਨੂੰ ਉਸ ਨੂੰ ਤ੍ਰਿਸ਼ੂਰ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਨੌਜਵਾਨ ਦੇ ਨਮੂਨਿਆਂ ਦੀ ਜਾਂਚ ਲਈ ਪੁਣੇ 'ਚ ਸਥਿਤ ਰਾਸ਼ਟਰੀ ਵਿਸ਼ਾਨੂੰ ਵਿਗਿਆਨ ਸੰਸਥਾ (ਐੱਨ.ਆਈ.ਵੀ.) ਭੇਜਿਆ ਗਿਆ ਸੀ। 

ਇਹ ਵੀ ਪੜ੍ਹੋ : ਦਹਾਕਿਆਂ ਪੁਰਾਣੀ ਬੀਮਾਰੀ ‘ਮੰਕੀਪਾਕਸ’ ਬਣੀ ਦੁਨੀਆ ਲਈ ਚੁਣੌਤੀ

ਸੂਤਰਾਂ ਨੇ ਕਿਹਾ,''ਸੋਮਵਾਰ ਨੂੰ ਉਸ ਦੇ ਨਮੂਨਿਆਂ 'ਚ ਸੰਕਰਮਣ ਮਿਲਣ ਦੀ ਪੁਸ਼ਟੀ ਹੋਈ।'' ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਦੇ ਰਿਸ਼ਤੇਦਾਰਾਂ ਅਨੁਸਾਰ, ਉਨ੍ਹਾਂ ਨੂੰ 30 ਜੁਲਾਈ ਨੂੰ ਦੱਸਿਆ ਗਿਆ ਕਿ ਯੂ.ਏ.ਈ. 'ਚ ਲਏ ਗਏ ਉਸ ਦੇ ਨਮੂਨਿਆਂ 'ਚ ਵੀ ਸੰਕਰਮਣ ਮਿਲਣ ਦੀ ਪੁਸ਼ਟੀ ਹੋਈ ਸੀ। 30 ਜੁਲਾਈ ਨੂੰ ਹੀ ਨੌਜਵਾਨ ਦੀ ਮੌਤ ਹੋ ਗਈ ਸੀ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਐਤਵਾਰ ਨੂੰ ਕਿਹਾ ਸੀ ਕਿ ਸਿਹਤ ਵਿਭਾਗ ਨੌਜਵਾਨ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਏਗਾ। ਉਨ੍ਹਾਂ ਕਿਹਾ ਸੀ ਕਿ ਰੋਗੀ ਨੌਜਵਾਨ ਸੀ ਅਤੇ ਉਹ ਕਿਸੇ ਹੋਰ ਰੋਗ ਜਾਂ ਸਿਹਤ ਸਮੱਸਿਆ ਤੋਂ ਪੀੜਤ ਨਹੀਂ ਸੀ। ਲਿਹਾਜਾ, ਸਿਹਤ ਵਿਭਾਗ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾ ਰਿਹਾ ਹੈ। ਜਾਰਜ ਨੇ ਕਿਹਾ ਕਿ ਉਹ ਇਹ ਵੀ ਪਤਾ ਲਗਾਉਣਗੇ ਕਿ 21 ਜੁਲਾਈ ਨੂੰ ਯੂ.ਏ.ਈ. ਤੋਂ ਪਰਤਣ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਉਣ 'ਚ ਦੇਰੀ ਕਿਉਂ ਹੋਈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News