ਈ.ਡੀ. ਨੇ ਮਨੀ ਲਾਂਡਰਿੰਗ ਮਾਮਲੇ 'ਚ 'ਆਪ' ਖਿਲਾਫ ਕੀਤਾ ਮਾਮਲਾ ਦਰਜ

06/21/2017 11:29:47 PM

ਨਵੀਂ ਦਿੱਲੀ— ਈ.ਡੀ. ਨੇ ਆਮ ਆਦਮੀ ਪਾਰਟੀ ਨੂੰ ਇਕ ਹੋਰ ਝਟਕਾ ਦਿੰਦੇ ਹੋਏ 2 ਕਰੋੜ ਦਾ ਚੰਦਾ ਮੰਗਣ 'ਚ ਲਾਂਡਰਿੰਗ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਇਨਕਮ ਟੈਕਸ ਵਿਭਾਗ ਦੇ ਵਲੋਂ ਵੀ 'ਆਪ' ਨੂੰ ਝਟਕਾ ਲੱਗਾ ਸੀ। ਇਨਕਮ ਟੈਕਸ ਵਿਭਾਗ ਨੇ ਕਿਹਾ ਸੀ ਕਿ ਇਹ ਚੰਦਾ ਨਹੀਂ ਬਲਕਿ 'ਆਪ' ਦੀ ਆਮਦਨ ਹੈ। ਸਾਲ 2015 'ਚ 'ਆਪ' ਨੂੰ 50-50 ਲੱਖ ਦੇ ਚਾਰ ਡਰਾਫਟਾਂ ਦੇ ਰਾਹੀਂ 2 ਕਰੋੜ ਰੁਪਏ ਮਿਲੇ ਸਨ। ਪਾਰਟੀ ਦੀ ਦਲੀਲ ਸੀ ਕਿ ਉਨ੍ਹਾਂ ਨੂੰ ਇਹ ਰਾਸ਼ੀ ਬਤੌਰ ਚੰਦਾ ਮਿਲੀ ਹੈ।
ਕਪਿਲ ਮਿਸ਼ਰਾ ਨੇ ਵੀ ਲਾਏ ਸਨ ਦੋਸ਼
ਅਵਾਮ ਨਾਂ ਦੇ ਇਕ ਐੱਨ.ਜੀ.ਓ. ਨੇ ਫਰਵਰੀ 2015 'ਚ ਦੋਸ਼ ਲਗਾਇਆ ਸੀ ਕਿ 'ਆਪ' ਨੇ ਇਕ ਵਿਅਕਤੀ ਦੇ ਨਾਂ 'ਤੇ ਰਜਿਸਟਰਡ ਕੰਪਨੀ ਰਾਹੀਂ ਚਾਰ ਫਰਜ਼ੀ ਡਰਾਫਟ, ਜੋ ਕਿ 50-50 ਲੱਖ ਦੇ ਸਨ, ਚੰਦੇ ਲਈ ਦਿੱਤੇ ਸਨ। ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਵੀ 'ਆਪ' 'ਤੇ ਇਸੇ ਤਰ੍ਹਾਂ ਦੇ ਦੋਸ਼ ਲਗਾਏ ਸਨ। ਉਨ੍ਹਾਂ ਨੇ ਦੋਸ਼ ਲਗਾਏ ਸਨ ਕਿ 'ਆਪ' ਨੇ ਚੰਦੇ ਦੀ ਆੜ 'ਚ ਕਾਲੇ ਧਨ ਨੂੰ ਸਫੇਦ ਕੀਤਾ ਹੈ।