ਬੈਂਕ ਅਕਾਊਂਟ ''ਚੋਂ ਅਚਾਨਕ ਕੱਟ ਰਹੇ ਹਨ ਪੈਸੇ, ਤੁਸੀਂ ਵੀ ਹੋ ਜਾਓ ਸਾਵਧਾਨ (ਤਸਵੀਰਾਂ)

03/18/2017 4:20:13 PM

ਅੰਬਾਲਾ— ਹਰਿਆਣਾ ਦੇ ਅੰਬਾਲਾ ''ਚ ਲੋਕਾਂ ਦੇ ਬੈਂਕ ਅਕਾਊਂਟ ''ਚੋਂ ਅਚਾਨਕ ਪੈਸੇ ਕੱਟਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੰਜਾਬ ਨੈਸ਼ਨਲ ਬੈਂਕ ਦੇ ਉਪਭੋਗਤਾਵਾਂ ਦੇ ਉਸ ਸਮੇਂ ਪੈਰਾਂ ਹੇਠੋਂ ਜ਼ਮੀਨ ਖਿੱਸਕ ਗਈ, ਜਦੋਂ ਦੇਰ ਸ਼ਾਮ ਏ.ਟੀ.ਐੱਮ. ਦੀ ਵਰਤੋਂ ਕੀਤੇ ਬਿਨਾਂ ਹੀ ਖਾਤਿਆਂ ''ਚੋਂ ਹਜ਼ਾਰਾਂ ਰੁਪਏ ਦੀ ਰਾਸ਼ੀ ਗਾਇਬ ਹੋ ਗਈ। ਜਿਸ ਤੋਂ ਬਾਅਦ ਮੋਬਾਈਲ ''ਤੇ ਮੈਸੇਜ ਆਉਣ ਤੋਂ ਬਾਅਦ ਹੀ ਉਪਭੋਗਤਾ ''ਚ ਹੜਕੰਪ ਮਚ ਗਿਆ। ਇਹ ਉਪਭੋਗਤਾ ਪੰਜਾਬ ਨੈਸ਼ਨਲ ਬੈਂਕ ਦੇ ਖੁੱਲ੍ਹਦੇ ਹੀ ਜਮ੍ਹਾ ਹੋ ਗਏ ਅਤੇ ਉਨ੍ਹਾਂ ਨੇ ਬੈਂਕ ''ਚ ਰੋਸ ਵੀ ਜ਼ਾਹਰ ਕੀਤਾ।
ਦੂਜੇ ਪਾਸੇ ਬੈਂਕ ''ਚ ਮੌਜੂਦਾ ਹੋਰ ਉਪਭੋਗਤਾਵਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਵੀ ਪਾਸ ਬੁੱਕਿਆਂ ''ਚ ਐਂਟਰੀ ਕਰਵਾਈ ਤਾਂ ਕਾਫੀ ਉਪਭੋਗਤਾਵਾਂ ਦੇ ਅਕਾਊਂਟ ''ਚੋਂ ਰੁਪਏ ਗਾਇਬ ਸਨ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਮੈਨੇਜਰ ਨੂੰ ਤੁਰੰਤ ਸ਼ਿਕਾਇਤ ਸੌਂਪੀ ਪਰ ਅਕਾਊਂਟ ''ਚੋਂ ਰੁਪਏ ਗਾਇਬ ਹੋਣ ਦੀ ਸੂਚਨਾ ਮਿਲਦੇ ਹੀ ਬੈਂਕ ਸਟਾਫ ਵੀ ਹੈਰਾਨ ਸੀ ਅਤੇ ਉਹ ਵੀ ਉਪਭੋਗਤਾਵਾਂ ਨੂੰ ਸੰਤੋਸ਼ਜਨਕ ਜਵਾਬ ਨਹੀਂ ਦੇ ਸਕੇ। ਉਪਭੋਗਤਾ ਕਈ ਘੰਟਿਆਂ ਤੱਕ ਬੈਂਕਾਂ ''ਚ ਜਮ੍ਹਾ ਰਹੇ ਅਤੇ ਅਧਿਕਾਰੀਆਂ ਦੇ ਜਵਾਬ ਦਾ ਇੰਤਜ਼ਾਰ ਕਰਦੇ ਰਹੇ ਪਰ ਉਨ੍ਹਾਂ ਨੂੰ ਸਿਰਫ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਦਾ ਭਰੋਸਾ ਦੇ ਕੇ ਵਾਪਸ ਭੇਜ ਦਿੱਤਾ ਗਿਆ। ਹੈਰਾਨੀ ਦੀ ਗੱਲ ਇਹ ਸੀ ਕਿ ਖਾਤਿਆਂ ''ਚੋਂ ਪੈਸੇ ਨਿਕਲਣ ਦਾ ਸਿਲਸਿਲਾ ਦੇਰ ਸ਼ਾਮ ਤੋਂ ਸ਼ੁਰੂ ਹੋ ਗਿਆ ਸੀ ਅਤੇ ਦੇਰ ਰਾਤ ਤੱਕ ਜਾਰੀ ਰਿਹਾ। ਜਿਸ ਤੋਂ ਬਾਅਦ ਉਪਭੋਗਤਾਵਾਂ ਦੇ 2 ਹਜ਼ਾਰ ਰੁਪਏ ਤੋਂ ਲੈ ਕੇ ਕੀਬ 70 ਹਜ਼ਾਰ ਰੁਪਏ ਦੀ ਰਾਸ਼ੀ ਕੁਝ ਹੀ ਪਲਾਂ ''ਚ ਖਾਤਿਆਂ ''ਚੋਂ ਗਾਇਬ ਹੋ ਗਈ। 
ਉਪਭੋਗਤਾਵਾਂ ਨੇ ਤੁਰੰਤ ਆਪਣੇ ਰਿਸ਼ਤੇਦਾਰਾਂ ਅਤੇ ਸੰਬੰਧਤ ਬੈਂਕ ਦੇ ਲੋਕਾਂ ਨੂੰ ਵੀ ਫੋਨ ਕਰ ਕੇ ਖਾਤਿਆਂ ਬਾਰੇ ਪੁੱਛਿਆ ਪਰ ਕੋਈ ਜਵਾਬ ਨਾ ਮਿਲਣ ''ਤੇ ਉਨ੍ਹਾਂ ਨੇ ਬੈਂਕ ਦੇ ਟੋਲ ਫਰੀ ਨੰਬਰਾਂ ਅਤੇ ਹੋਰ ਨੰਬਰਾਂ ''ਤੇ ਵੀ ਫੋਨ ਕਰਦੇ ਰਹੇ ਪਰ ਕਿਸੇ ਨੇ ਵੀ ਉਨ੍ਹਾਂ ਦਾ ਫੋਨ ਨਹੀਂ ਚੁੱਕਿਆ। ਉਪਭੋਗਤਾ ਸਵੇਰੇ ਸਿੱਧਾ ਬੈਂਕਾਂ ''ਚ ਹੀ ਪੁੱਜ ਗਏ। ਫਿਰ ਬੈਂਕ ''ਚ ਦਿਨ ਭਰ ਪਾਸ ਬੁੱਕਾਂ ''ਚ ਐਂਟਰੀ ਕਰਵਾਉਣ ਦਾ ਸਿਲਸਿਲਾ ਜਾਰੀ ਰਿਹਾ, ਜਦੋਂ ਕਿ ਜ਼ਿਆਦਾਤਰ ਉਪਭੋਗਤਾ ਤਾਂ ਹੰਗਾਮੇ ਤੋਂ ਬਾਅਦ ਆਪਣਾ ਅਕਾਊਂਟ ਹੀ ਖਾਲੀ ਕਰਵਾ ਕੇ ਚੱਲੇ ਗਏ। 
ਮੋਚੀਂ ਮੰਡੀ ਵਾਸੀ ਰੇਨੂੰ ਨੇ ਦੱਸਿਆ ਕਿ ਬੁੱਧਵਾਰ ਨੂੰ ਮੋਬਾਇਲ ''ਤੇ 5 ਹਜ਼ਾਰ ਰੁਪਏ ਦੀ ਰਾਸ਼ੀ ਕੱਢਣ ਦਾ ਮੈਸੇਜ ਆਇਆ। ਉਹ ਕੁਝ ਸਮਝ ਪਾਉਂਦੀ 10 ਮੈਸੇਜ ਹੋਰ ਆ ਗਏ। ਦੇਖਦੇ ਹੀ ਦੇਖਦੇ ਅਕਾਊਂਟ ''ਚੋਂ ਕਰੀਬ 43 ਹਜ਼ਾਰ ਰੁਪਏ ਦੀ ਰਾਸ਼ੀ ਗਾਇਬ ਹੋ ਗਈ। ਪੁਸ਼ਪਾ ਰਾਣੀ ਨੇ ਦੱਸਿਆ ਕਿ ਮੋਬਾਇਲ ''ਤੇ ਖਾਤੇ ''ਚੋਂ ਹਜ਼ਾਰ ਰੁਪਏ ਦੀ ਰਾਸ਼ੀ ਕੱਢਣ ਦਾ ਮੈਸੇਜ ਆਇਆ ਤਾਂ ਉਹ ਪਰੇਸ਼ਾਨ ਹੋ ਗਈ। ਬੈਂਕ ''ਚ ਪਾਸ ਬੁੱਕ ''ਚ ਐਂਟਰੀ ਕਰਵਾਉਣ ''ਤੇ ਵੀ ਖਾਤੇ ''ਚੋਂ ਪੈਸੇ ਗਾਇਬ ਹੀ ਦਿਖਾਈ ਦੇ ਰਹੇ ਸਨ। ਇਸ ਤਰ੍ਹਾਂ ਕੈਂਟ ਚੰਦਰਪੁਰੀ ਵਾਸੀ ਦਵਾਈ ਕਾਰੋਬਾਰ ਸੰਜੀਵ ਪ੍ਰਭਾਕਰ ਦੇ 28 ਹਜ਼ਾਰ ਰੁਪਏ, ਪੱਲੇਦਾਰ ਮੁਹੱਲਾ ਵਾਸੀ ਕੱਪੜਾ ਕਾਰੋਬਾਰੀ ਸੰਦੀਪ ਦੇ 34500 ਰੁਪਏ, ਰਣਜੀਤ ਸਿੰਘ ਦੇ 85 ਹਜ਼ਾਰ ਰੁਪਏ ਵੀ ਖਾਤਿਆਂ ''ਚੋਂ ਗਾਇਬ ਹੋ ਗਏ। ਅਕਾਊਂਟ ''ਚ ਬੈਂਕ ਮੈਨੇਜਰ ਨਰੇਸ਼ ਸਿੰਗਲਾ ਨੇ ਦੱਸਿਆ ਕਿ ਉਪਭੋਗਤਾਵਾਂ ਦੀ ਰਾਸ਼ੀ ਕੱਢਣ ਦਾ ਮਾਮਲਾ ਉਨ੍ਹਾਂ ਦੇ ਨੋਟਿਸ ''ਚ ਆਇਆ ਹੈ। ਜਿਸ ਨੂੰ ਲੈ ਕੇ ਬੈਂਕ ਹੈੱਡ ਆਫਿਸ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਜਾ ਰਹੀ ਹੈ। ਜਲਦ ਹੀ ਪੈਸੇ ਕੱਢਣ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।

Disha

This news is News Editor Disha