ਟੀ.ਵੀ. ਦੇਖਣ ’ਤੇ ਮਾਂ ਨੇ ਕੀਤੀ 5 ਸਾਲਾ ਬੱਚੀ ਦੀ ਕੁੱਟ-ਮਾਰ, ਮੌਤ

05/22/2019 7:57:01 PM

ਤ੍ਰਿਚੀ— ਤਾਮਿਲਨਾਡੂ ’ਚ 5 ਸਾਲਾ ਬੱਚੀ ਵਲੋਂ ਜ਼ਿਆਦਾ ਦੇਰ ਤੱਕ ਟੀ. ਵੀ. ਦੇਖਣ ’ਤੇ ਉਸ ਦੀ ਮਾਂ ਵਲੋਂ ਕੁੱਟਮਾਰ ਕੀਤੀ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਹ ਘਟਨਾ ਸੋਮਵਾਰ ਨੂੰ ਵਾਪਰੀ। ਬੱਚੀ ਦੋਸ਼ੀ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਸੀ। ਇਹ ਘਟਨਾ ਉਦੋਂ ਹੋਈ ਜਦੋਂ ਮਾਂ ਨਿਥੀਆ ਕਮਲਮ ਵਾਰ-ਵਾਰ ਚਿਤਾਵਨੀ ਦੇ ਬਾਵਜੂਦ ਆਪਣੀ ਬੇਟੀ ਦੇ ਟੀ. ਵੀ. ਨਾਲ ਲਗਾਤਾਰ ਚਿਪਕੇ ਰਹਿਣ ਤੋਂ ਪ੍ਰੇਸ਼ਾਨ ਹੋ ਗਈ। ਮਾਂ ਨੇ ਆਪਣੀ ਬੇਟੀ ਨੂੰ ਚਮੜੇ ਦੀ ਬੈਲਟ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਬਾਅਦ ’ਚ ਔਰਤ ਨੇ ਆਪਣੀ ਬੇਟੀ ਨੂੰ ਕੜਕਦੀ ਧੁੱਪ ’ਚ ਖੜ੍ਹਾ ਕਰ ਦਿੱਤਾ, ਜਿਸ ਤੋਂ ਬਾਅਦ ਬੱਚੀ ਬੇਹੋਸ਼ ਹੋ ਗਈ। ਇਲਾਜ ਲਈ ਬੱਚੀ ਨੂੰ ਸਥਾਨਕ ਸਿਹਤ ਕੇਂਦਰ ਲਿਜਾਇਆ ਗਿਆ। ਬਾਅਦ ’ਚ ਉਸ ਨੂੰ ਨਾਮਕੱਕਲ ਜ਼ਿਲੇ ਦੇ ਇਕ ਸਰਕਾਰੀ ਹਸਪਤਾਲ ’ਚ ਰੈਫਰ ਕਰ ਦਿੱਤਾ, ਜਿਥੇ ਉਸ ਦੀ ਮੌਤ ਹੋ ਗਈ।

Inder Prajapati

This news is Content Editor Inder Prajapati