ਮੰਮੀ ਮੈਂ ਮਰਨਾ ਨਹੀਂ ਚਾਹੁੰਦਾ, ਬਹੁਤ ਦਰਦ ਹੋ ਰਿਹਾ ਹੈ- ਇਸ ਨੂੰ ਜਲਦੀ ਬਾਹਰ ਕੱਢ ਲਓ

08/23/2017 1:36:51 PM

ਨੋਇਡਾ— ਯੂ.ਪੀ ਦੇ ਗ੍ਰੇਟਰ ਨੋਇਡਾ 'ਚ ਮੰਗਲਵਾਰ ਨੂੰ ਛੁੱਟੀ ਦੇ ਬਾਅਦ ਖੇਡ ਰਹੇ ਬੱਚੇ ਉਪਰ ਸਕੂਲ ਦੀ ਛੱਤ ਡਿੱਗ ਗਈ। ਛੱਤ 'ਚ ਲੱਗਿਆ ਸਰੀਆ ਇਕ ਬੱਚੇ ਦੇ ਮੋਢੇ ਦੇ ਆਰ-ਪਾਰ ਹੋ ਗਿਆ। ਸਥਾਨਕ ਲੋਕਾਂ ਨੇ ਬੱਚੇ ਨੂੰ ਜੇਵਰ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਉਸ ਨੂੰ ਗ੍ਰੇਟਰ ਨੋਇਡਾ ਦੇ ਪ੍ਰਾਈਵੇਟ ਹਸਪਤਾਲ 'ਚ ਰੈਫਰ ਕੀਤਾ ਗਿਆ। ਬੱਚੇ ਦੇ ਮੋਢੇ ਤੋਂ ਸਰੀਆ ਕੱਢ ਲਿਆ ਗਿਆ ਹੈ।


ਗ੍ਰੇਟਰ ਨੋਇਡਾ ਦੇ ਡੁਡੇਰਾ ਪਿੰਡ ਦੇ ਰਹਿਣ ਵਾਲੇ ਧਰਮਪਾਲ ਦਾ ਬੇਟਾ ਲਲਿਤ ਉਚ ਪ੍ਰਾਇਮਰੀ ਸਕੂਲ ਦਾ ਵਿਦਿਆਰਥੀ ਹੈ। ਮੰਗਲਵਾਰ ਨੂੰ ਛੁੱਟੀ ਦੇ ਬਾਅਦ ਲਲਿਤ ਦੋਸਤਾਂ ਨਾਲ ਸਕੂਲ 'ਚ ਖੇਡ ਰਿਹਾ ਸੀ। ਅਚਾਨਕ ਸਕੂਲ ਦੀ ਛੱਤ ਲਲਿਤ 'ਤੇ ਡਿੱਗ ਗਈ। ਲੈਂਟਰ 'ਚ ਲੱਗਿਆ ਸਰੀਆ ਉਸ ਦੀ ਗਰਦਨ ਦੇ ਕੋਲ ਮੋਢੇ 'ਤੇ ਹੁੰਦਾ ਹੋਇਆ ਆਰ-ਪਾਰ ਹੋ ਗਿਆ। ਬਾਕੀ ਵਿਦਿਆਰਥੀਆਂ ਨੇ ਇਸ ਦੀ ਜਾਣਕਾਰੀ ਪਰਿਵਾਰਕ ਮੈਬਰਾਂ ਨੂੰ ਦਿੱਤੀ। ਮੌਕੇ 'ਤੇ ਪੁੱਜੇ ਪਰਿਵਾਰਕ ਮੈਬਰਾਂ ਨੇ ਲੋਕਾਂ ਦੀ ਮਦਦ ਨਾਲ ਬਲੇਡ ਨਾਲ ਸਰੀਆ ਕੱਟਿਆ ਅਤੇ ਲਲਿਤ ਨੂੰ ਹਸਪਤਾਲ ਲੈ ਗਏ। ਹਸਪਤਾਲ ਉਸ ਦਾ ਇਲਾਜ ਚੱਲ ਰਿਹਾਹੈ। ਲਲਿਤ ਸਿਰਫ ਇਕ ਹੀ ਗੱਲ ਕਹਿੰਦਾ ਰਿਹਾ ਮੰਮੀ-ਪਾਪਾ ਇਸ ਨੂੰ ਜਲਦੀ ਕੱਢ ਦਿਓ, ਮੈਂ ਮਰਨਾ ਨਹੀਂ ਚਾਹੁੰਦਾ, ਬਹੁਤ ਦਰਦ ਹੋ ਰਹਾ ਹੈ। ਪਰਿਵਾਰਕ ਮੈਂਬਰਾਂ ਨੇ ਜੇਵਰ ਐਸ.ਡੀ.ਐਮ ਰਾਜਪਾਲ ਸਿੰਘ ਤੋਂ ਮਾਮਲੇ ਦੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਪੁਲਸ ਅਤੇ ਸਿੱਖਿਆ ਵਿਭਾਗ ਨੂੰ ਸੂਚਨਾ ਦੇਣ ਦੇ ਬਾਅਦ ਵੀ ਮੌਕੇ 'ਤੇ ਕੋਈ ਨਹੀਂ ਪੁੱਜਾ। 


ਡੁਡੇਰਾ ਪਿੰਡ ਦੇ ਪ੍ਰਾਇਮਰੀ ਸਕੂਲ 'ਚ ਹੋਈ ਘਟਨਾ ਸਕੂਲ ਦੇ ਸਮੇਂ ਦੇ ਬਾਅਦ ਦੀ ਹੈ। ਸਕੂਲ ਦੇ ਪਿੱਛੇ ਬਣੀ ਚਾਰ ਦੀਵਾਰੀ ਪਾਰ ਕਰਕੇ ਬੱਚੇ ਖੇਡ ਰਹੇ ਸਨ। ਸਕੂਲ ਦੀ ਬਿਲਡਿੰਗ ਕੁਝ ਪੁਰਾਣੀ ਸੀ। ਛੱਤ ਕਿਸ ਤਰ੍ਹਾਂ ਡਿੱਗੀ, ਇਸ ਦੀ ਜਾਂਚ ਕਰ ਰਹੀ ਹੈ। ਜਿਨ੍ਹਾਂ ਸਕੂਲਾਂ ਦੀ ਈਮਾਰਤ ਖਰਾਬ ਹੈ, ਉਨ੍ਹਾਂ ਦੀ ਰਿਪੋਰਟ ਲੈ ਕੇ ਉਥੇ ਮੁਰੰਮਤ ਕੰਮ ਕਰਵਾਇਆ ਜਾਵੇਗਾ। ਰਾਜਪਾਲ ਸਿੰਘ ਨੇ ਦੱਸਿਆ ਕਿ ਸਕੂਲ ਹਾਦਸੇ ਦੇ ਮਾਮਲੇ ਦੀ ਜਾਣਕਾਰੀ ਮਿਲੀ ਹੈ। ਬੀ.ਐਸ.ਏ ਅਤੇ ਪੀ.ਡਬਲਿਊ.ਡੀ ਵਿਭਾਗ ਨੂੰ ਮਾਮਲੇ ਦੀ ਜਾਂਚ ਸੌਂਪੀ ਗਈ ਹੈ।