ਸਹੁੰ ਚੁੱਕਣ ਮਗਰੋਂ ਐਕਸ਼ਨ ''ਚ CM ਮੋਹਨ, ਤੇਜ਼ ਲਾਊਡ ਸਪੀਕਰ ਵਜਾਉਣ ''ਤੇ ਲਾਈ ਰੋਕ

12/14/2023 3:19:15 PM

ਇੰਦੌਰ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਦੇ ਤੁਰੰਤ ਬਾਅਦ ਮੋਹਨ ਯਾਦਵ ਐਕਸ਼ਨ ਵਿਚ ਆ ਗਏ। ਮੁੱਖ ਮੰਤਰੀ ਬਣਨ ਮਗਰੋਂ ਆਪਣੇ ਪਹਿਲੇ ਆਦੇਸ਼ ਵਿਚ ਮੋਹਨ ਯਾਦਵ ਨੇ ਧਾਰਮਿਕ ਥਾਵਾਂ 'ਤੇ ਤੇਜ਼ ਆਵਾਜ਼ ਵਿਚ ਲਾਊਡ ਸਪੀਕਰ ਵਜਾਉਣ 'ਤੇ ਪਾਬੰਦੀ ਲਾਉਣ ਦਾ ਆਦੇਸ਼ ਜਾਰੀ ਕਰ ਦਿੱਤਾ। ਮੱਧ ਪ੍ਰਦੇਸ਼ ਦੀ ਨਵੀਂ ਚੁਣੀ ਸਰਕਾਰ ਵਲੋਂ ਇਸ ਆਦੇਸ਼ ਲਈ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੱਤਾ ਗਿਆ। ਇਸ ਦੇ ਨਾਲ ਹੀ ਸੂਬੇ 'ਚ ਖੁੱਲ੍ਹੇ ਵਿਚ ਮਾਸ ਦੀ ਵਿਕਰੀ 'ਤੇ ਵੀ ਰੋਕ ਲਾਉਣ ਦਾ ਆਦੇਸ਼ ਜਾਰੀ ਕੀਤਾ ਗਿਆ।

ਸੂਬੇ ਦੇ 19ਵੇਂ ਮੁੱਖ ਮੰਤਰੀ ਹਨ ਮੋਹਨ ਯਾਦਵ

ਦੱਸ ਦੇਈਏ ਕਿ ਤਿੰਨ ਵਾਰ ਦੇ ਭਾਜਪਾ ਵਿਧਾਇਕ ਮੋਹਨ ਯਾਦਵ ਮੱਧ ਪ੍ਰਦੇਸ਼ ਦੇ 19ਵੇਂ ਮੁੱਖ ਮੰਤਰੀ ਹਨ। ਸੂਬੇ ਦੀ ਰਾਜਧਾਨੀ ਭੋਪਾਲ ਦੇ ਲਾਲ ਪਰੇਡ ਮੈਦਾਨ 'ਚ ਰਾਜਪਾਲ ਮੰਗੂਭਾਈ ਪਟੇਲ ਨੇ ਅਹੁਦੇ ਦੀ ਸਹੁੰ ਚੁੱਕਾਈ। ਰਾਜਪਾਲ ਨੇ ਜਗਦੀਸ਼ ਦੇਵੜਾ ਅਤੇ ਰਾਜੇਂਦਰ ਸ਼ੁਕਲਾ ਨੂੰ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਾਈ। ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਅਤੇ ਸ਼ਿਵਰਾਜ ਸਿੰਘ ਚੌਹਾਨ ਮੌਜੂਦ ਰਹੇ।

Tanu

This news is Content Editor Tanu