ਓਵੈਸੀ ਦਾ ਪਲਟਵਾਰ, ਪੁੱਛਿਆ- ਗੋਡਸੇ ਬਾਰੇ ਕੀ ਬੋਲਣਗੇ ਭਾਗਵਤ?

01/02/2021 4:04:39 PM

ਨਵੀਂ ਦਿੱਲੀ- ਰਾਸ਼ਟਰੀ ਸੋਇਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਦਿੱਲੀ 'ਚ ਇਕ ਕਿਤਾਬ ਰਿਲੀਜ਼ ਕਰਦੇ ਹੋਏ ਇਕ ਗੱਲ ਕਹੀ, ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾਵਾਂ ਨੇ ਉਨ੍ਹਾਂ 'ਤੇ ਨਿਸ਼ਾਨਾ ਸਾਧਨਾ ਸ਼ੁਰੂ ਕਰ ਦਿੱਤਾ। ਕਿਤਾਬ ਰਿਲੀਜ਼ ਦੌਰਾਨ ਭਾਗਵਤ ਨੇ ਕਿਹਾ ਸੀ ਕਿ ਜੇਕਰ ਕੋਈ ਹਿੰਦੂ ਹੈ ਤਾਂ ਉਹ ਦੇਸ਼ ਭਗਤ ਹੀ ਹੋਵੇਗਾ, ਕਿਉਂਕਿ ਇਹੀ ਸਾਡੇ ਧਰਮ ਦੇ ਮੂਲ 'ਚ ਹੈ ਅਤੇ ਇਹੀ ਹਿੰਦੂਆਂ ਦੀ ਸੁਭਾਅ ਵੀ ਹੈ। ਭਾਗਵਤ ਨੇ ਅੱਗੇ ਕਿਹਾ ਸੀ, ਭਾਵੇਂ ਜੋ ਵੀ ਸਥਿਤੀ ਹੋਵੇ ਪਰ ਕੋਈ ਹਿੰਦੂ ਕਦੇ ਵੀ ਦੇਸ਼ਧ੍ਰੋਹੀ ਨਹੀਂ ਹੋ ਸਕਦਾ ਹੈ।'' ਭਾਗਵਤ ਵਲੋਂ ਧਾਰਮਿਕ ਆਧਾਰ 'ਤੇ ਦੇਸ਼ਭਗਤੀ ਦੀ ਗੱਲ 'ਤੇ ਓਵੈਸੀ ਨੇ ਪਲਟਵਾਰ ਕੀਤਾ ਹੈ।

ਇਹ ਵੀ ਪੜ੍ਹੋ : ਮੋਹਨ ਭਾਗਵਤ ਬੋਲੇ- ਹਿੰਦੂ ਧਰਮ ਦੇ ਮੂਲ 'ਚ ਹੈ ਦੇਸ਼ ਭਗਤੀ, ਇੱਥੇ ਕੋਈ ਗੱਦਾਰ ਨਹੀਂ

ਓਵੈਸੀ ਨੇ ਟਵੀਟ ਕਰ ਕੇ ਲਿਖਿਆ,''ਕੀ ਭਾਗਵਤ ਜਵਾਬ ਦੇਣਗੇ : ਉਹ ਬਾਪੂ ਗਾਂਧੀ ਦੇ ਕਾਤਲ ਗੋਡਸੇ ਬਾਰੇ ਕੀ ਬੋਲਣਗੇ? ਨੇਲੀ ਕਤਲੇਆਮ (ਆਸਾਮ) ਲਈ ਜ਼ਿੰਮੇਵਾਰ ਆਦਮੀ ਬਾਰੇ ਕੀ ਕਹਿਣਗੇ? ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਅਤੇ 2002 ਦੇ ਗੁਜਰਾਤ ਦੰਗਿਆਂ ਬਾਰੇ ਕੀ ਬੋਲਣਗੇ?'' ਓਵੈਸੀ ਨੇ ਅੱਗੇ ਕਿਹਾ,''ਇਹ ਮੰਨਣਾ ਤਰਕਸੰਗਤ ਹੈ ਕਿ ਜ਼ਿਆਦਾਤਰ ਭਾਰਤੀ ਦੇਸ਼ਭਗਤ ਹਨ, ਭਾਵੇਂ ਹੀ ਉਨ੍ਹਾਂ ਦਾ ਧਰਮ ਕੁਝ ਵੀ ਹੋਵੇ ਪਰ ਇਹ ਸਿਰਫ਼ ਆਰ.ਐੱਸ.ਐੱਸ. ਦੀ ਜਾਹਿਲ ਵਿਚਾਰਧਾਰਾ 'ਚ ਹੀ ਹੈ ਕਿ ਸਿਰਫ਼ ਇਕ ਧਰਮ ਦੇ ਪੈਰੋਕਾਰਾਂ ਨੂੰ ਦੇਸ਼ਭਗਤੀ ਦੇ ਪ੍ਰਮਾਣ ਪੱਤਰ ਜਾਰੀ ਕੀਤੇ ਜਾਂਦੇ ਹਨ, ਜਦੋਂ ਕਿ ਹੋਰ ਨੂੰ ਆਪਣਾ ਜੀਵਨ ਇਹ ਸਾਬਤ ਕਰਨ 'ਚ ਬਿਤਾਉਣਾ ਪੈਂਦਾ ਹੈ ਕਿ ਉਨ੍ਹਾਂ ਨੂੰ ਵੀ ਇੱਥੇ ਰਹਿਣ ਦਾ ਅਧਿਕਾਰ ਹੈ ਅਤੇ ਉਹ ਖ਼ੁਦ ਨੂੰ ਭਾਰਤੀ ਕਹਿ ਸਕਦੇ ਹਨ।''

ਇਹ ਵੀ ਪੜ੍ਹੋ : ਕਿਸਾਨ ਮੋਰਚਾ: ‘ਇਸ਼ਨਾਨ ਅਤੇ ਕੱਪੜੇ ਧੋਣ ਦਾ ਕੰਮ ਹੋ ਰਿਹਾ ਖੁੱਲ੍ਹੇ ਆਸਮਾਨ ਹੇਠ’

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

DIsha

This news is Content Editor DIsha