ਮੁਹੰਮਦ ਸ਼ਹਾਬੁਦੀਨ ਨੂੰ ਸੀਵਾਨ ਜੇਲ ਤੋਂ ਲਿਆਇਆ ਜਾ ਰਿਹਾ ਹੈ ਤਿਹਾੜ ਜੇਲ

02/18/2017 1:02:50 PM

ਨਵੀਂ ਦਿੱਲੀ— ਸੀਵਾਨ ਕਤਲਕਾਂਡ ਦੇ ਮੁੱਖ ਦੋਸ਼ੀ ਅਤੇ ਸਾਬਕਾ ਸੰਸਦ ਮੈਂਬਰ ਮੁਹੰਮਦ ਸ਼ਹਾਬੁਦੀਨ ਨੂੰ ਅੱਜ ਭਾਵ ਸ਼ਨੀਵਾਰ ਨੂੰ ਦਿੱਲੀ ਦੀ ਤਿਹਾੜ ਜੇਲ ''ਚ ਲਿਜਾਇਆ ਜਾ ਰਿਹਾ ਹੈ। ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਨੂੰ ਸ਼ਹਾਬੁਦੀਨ ਨੂੰ ਭਾਰੀ ਸੁਰੱਖਿਆ ਨਾਲ ਸੀਵਾਨ ਜੇਲ ਤੋਂ ਪਟਨਾ ਦੇ ਬੇਓਰ ਜੇਲ ਲਿਜਾਇਆ ਗਿਆ। ਜਿਥੋਂ ਉਨ੍ਹਾਂ ਨੂੰ ਅੱਜ ਤਿਹਾੜ ਜੇਲ ਲਈ ਭੇਜਿਆ ਜਾਵੇਗਾ। ਸ਼ਹਾਬੁਦੀਨ ਨਾਲ ਐਸ.ਐਸ.ਪੀ ਰੈਂਕ ਦਾ ਇਕ ਅਫਸਰ ਅਤੇ ਐਸ.ਟੀ.ਐਫ. ਦਾ ਵਿਸ਼ੇਸ਼ ਦਸਤਾ ਹੈ ਜੋ ਉਸ ਨੂੰ ਦਿੱਲੀ ਲੈ ਕੇ ਜਾਵੇਗਾ। ਬੇਓੁਰ ਜੇਲ ਦੇ ਇਕ ਅਫਸਰ ਨੇ ਦੱਸਿਆ ਕਿ ਸ਼ਹਾਬੁਦੀਨ ਨੂੰ ਸਾਰਿਆਂ ਤੋਂ ਵੱਖਰੀ ਵਾਰਡ ''ਚ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸੀਵਾਨ ਦੇ ਚਰਚਿਤ ਤੇਜ਼ਾਬ ਕਤਲਕਾਂਡ ਅਤੇ ਪੱਤਰਕਾਰ ਰੰਜਨ ਦੀ ਹੱਤਿਆ ਦੇ ਮਾਮਲੇ ''ਚ ਗਵਾਹਾਂ ਨੂੰ ਪ੍ਰਭਾਵਿਤ ਕਰਨ ਸੰਬੰਧੀ ਚੰਦਾ ਬਾਬੂ ਅਤੇ ਸ਼੍ਰੀ ਰੰਜਨ ਦੀ ਪਤਨੀ ਆਸ਼ਾ ਰੰਜਨ ਦੀ ਪਟੀਸ਼ਨ ''ਤੇ ਸੁਪਰੀਮ ਕੋਰਟ ਨੇ ਸਾਬਕਾ ਸੰਸਦ ਮੈਂਬਰ ਨੂੰ ਸੀਵਾਨ ਜੇਲ ਤੋਂ ਦਿੱਲੀ ਦੀ ਤਿਹਾੜ ਜੇਲ ''ਚ ਰੱਖਣ ਦਾ ਹੁਕਮ ਦਿੱਤਾ ਸੀ।


Related News