PM ਮੋਦੀ ਦੇ ਛੋਟੇ ਭਰਾ ਪ੍ਰਹਿਲਾਦ ਦੀ ਪਤਨੀ ਦਾ ਦੇਹਾਂਤ

05/01/2019 5:06:20 PM

ਅਹਿਮਦਾਬਾਦ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਛੋਟੇ ਭਰਾ ਪ੍ਰਹਿਲਾਦ ਮੋਦੀ ਦੀ ਪਤਨੀ ਭਗਵਤੀ ਬੇਨ ਦਾ 55 ਸਾਲਾ ਦੀ ਉਮਰ 'ਚ ਅੱਜ ਭਾਵ ਬੁੱਧਵਾਰ ਇਥੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਭਗਵਤੀ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਸੀ ਤੇ ਅਹਿਮਦਾਬਾਦ ਦੇ ਇਕ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਹੋ ਰਿਹਾ ਸੀ। ਪ੍ਰਹਿਲਾਦ ਅਹਿਮਦਾਬਾਦ ਵਿਖੇ ਕਰਿਆਨਾ ਦੀ ਇਕ ਦੁਕਾਨ ਚਲਾਉਂਦੇ ਹਨ। ਬੀਤੇ ਲੰਬੇ ਸਮੇਂ ਤੋਂ ਉਹ ਨਰਿੰਦਰ ਮੋਦੀ ਦੇ ਸੰਪਰਕ 'ਚ ਨਹੀਂ ਸਨ। ਪਿਛਲੇ 13 ਸਾਲ ਦੌਰਾਨ ਉਨ੍ਹਾਂ ਦੀ ਨਰਿੰਦਰ ਮੋਦੀ ਨਾਲ ਬਹੁਤ ਘੱਟ ਵਾਰ ਮੁਲਾਕਾਤ ਹੋਈ। 5 ਭਰਾਵਾਂ 'ਚੋਂ ਨਰਿੰਦਰ ਮੋਦੀ ਤੋਂ ਵੱਡੇ ਭਰਾ ਸੋਮਾ ਤੇ ਅੰਮਿਤ ਹਨ। ਨਰਿੰਦਰ ਖੁਦ ਤੀਜੇ ਨੰਬਰ 'ਤੇ ਤੇ ਪ੍ਰਹਿਲਾਦ ਚੌਥੇ ਤੇ ਪੰਕਜ 5ਵੇਂ ਨੰਬਰ 'ਤੇ ਹਨ। ਨਰਿੰਦਰ ਮੋਦੀ ਦੀ ਮਾਂ ਹੀਰਾ ਬੇਨ ਆਪਣੇ ਸਭ ਤੋਂ ਛੋਟੇ ਬੇਟੇ ਪੰਕਜ ਕੋਲ ਰਹਿੰਦੀ ਹੈ।

Iqbalkaur

This news is Content Editor Iqbalkaur