ਗੁਜਰਾਤ ਵਿਧਾਨ ਸਭਾ ਚੋਣਾਂ ''ਚ ਮੋਦੀ ਪਾਉਣਗੇ ਵੋਟ

11/21/2017 12:01:44 PM

ਨਵੀਂ ਦਿੱਲੀ/ਅਹਿਮਦਾਬਾਦ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ 'ਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਸੂਤਰਾਂ ਅਨੁਸਾਰ ਸ਼੍ਰੀ ਮੋਦੀ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ 'ਚ 15 ਦਸੰਬਰ ਨੂੰ ਰੈਨਿਪ ਵੋਟ ਕੇਂਦਰ 'ਤੇ ਵੋਟ ਕਰਨਗੇ। ਸ਼੍ਰੀ ਮੋਦੀ ਨੇ ਇਸ ਤੋਂ ਪਹਿਲਾਂ 2012 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ 'ਚ ਅਹਿਮਦਾਬਾਦ ਦੇ ਰੈਨਿਪ ਵੋਟ ਕੇਂਦਰ 'ਤੇ ਵੋਟ ਪਾਈ ਸੀ। ਸ਼੍ਰੀ ਮੋਦੀ ਨੇ ਹਮੇਸ਼ਾ ਆਪਣੇ ਵੋਟ ਨਾਲ ਮੀਡੀਆ ਦਾ ਧਿਆਨ ਖਿੱਚਿਆ ਹੈ। 6 ਦਸੰਬਰ 2012 ਨੂੰ ਸ਼੍ਰੀ ਮੋਦੀ ਜਦੋਂ ਵੋਟ ਕੇਂਦਰ ਪੁੱਜੇ, ਉਦੋਂ ਉੱਥੇ ਪਹਿਲਾਂ ਤੋਂ ਹੀ ਸਮਰਥਕਾਂ ਦੀ ਭਾਰੀ ਭੀੜ ਸੀ, ਜੋ ਉਨ੍ਹਾਂ ਦੇ ਪੱਖ 'ਚ ਨਾਅਰੇ ਲਗਾ ਰਹੇ ਸਨ। ਪ੍ਰਧਾਨ ਮੰਤਰੀ ਨੇ ਪਹਿਲਾਂ ਵੀ ਵੋਟਰਾਂ ਨੂੰ ਵੋਟ 'ਚ ਸਗਰਮ ਰੂਪ ਨਾਲ ਹਿੱਸਾ ਲੈਣ ਦੀ ਅਪੀਲ ਕਰਦੇ ਰਹੇ ਹਨ ਅਤੇ ਉਨ੍ਹਾਂ ਦਾ ਨਾਅਰਾ ਸੀ, ਪਹਿਲਾਂ ਮਤਦਾਨ ਫਿਰ ਜਲਪਾਨ।'' 
ਦਿਲਚਸਪ ਗੱਲ ਇਹ ਵੀ ਹੈ ਕਿ ਉਤਸ਼ਾਹ 'ਚ ਸੈਲਫੀ ਲੈਣ ਕਾਰਨ 2014 'ਚ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਫਟਕਾਰ ਲਾਈ ਸੀ ਅਤੇ ਐੱਫ.ਆਈ.ਆਰ. ਵੀ ਦਰਜ ਕੀਤੀ ਗਈ ਸੀ। ਉਸ ਸਮੇਂ ਸ਼੍ਰੀ ਮੋਦੀ ਵੋਟ ਕੇਂਦਰ ਤੋਂ ਬਾਹਰ ਆਉਂਦੇ ਸਮੇਂ ਪਾਰਟੀ ਦੇ ਚੋਣ ਚਿੰਨ੍ਹ ਦਾ ਕਟਆਊਟ ਹੱਥ 'ਚ ਲਏ ਹੋਏ ਸਨ। ਇਸ ਦੇ ਨਾਲ ਉਨ੍ਹਾਂ ਨੇ ਇਕ ਸੈਲਫੀ ਲਈ ਸੀ, ਜਿਸ ਨੂੰ ਬਾਅਦ 'ਚ ਟਵਿੱਟਰ 'ਤੇ ਪੋਸਟ ਕੀਤਾ ਸੀ।