ਛੱਤੀਸਗੜ੍ਹ : ਮੋਦੀ ਨੇ ਗਾਂਧੀ ਪਰਿਵਾਰ 'ਤੇ ਵਿੰਨ੍ਹਿਆ ਨਿਸ਼ਾਨਾ

11/12/2018 2:15:04 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਚੋਣਾਂ 'ਚ ਭਾਜਪਾ ਦਾ ਮੁਕਾਬਲਾਂ ਕਿਵੇਂ ਕੀਤਾ ਜਾਵੇ ਇਸ ਲਈ ਉਹ ਗਠਜੋੜ ਦੀਆਂ ਤਿਆਰੀਆਂ 'ਚ ਹਨ। ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਪੀ.ਐੱਮ. ਨੇ ਕਿਹਾ ਕਿ ਮਾਂ ਅਤੇ ਬੇਟਾ ਜਮਾਨਤ 'ਤੇ ਹਨ ਅਤੇ ਨੋਟਬੰਦੀ 'ਤੇ ਸਵਾਲ ਚੁਕ ਰਹੇ ਹਨ ਪਰ ਉਹ ਇਹ ਭੁੱਲ ਗਏ ਹਨ ਨੋਟਬੰਦੀ ਦੀ ਵਜ੍ਹਾ ਨਾਲ ਹੀ ਉਨ੍ਹਾਂ ਨੂੰ ਜਮਾਨਤ ਮੰਗਣੀ ਪਈ ਸੀ। ਰੈਲੀ 'ਚ ਰਾਹੁਲ ਗਾਂਧੀ ਨੂੰ 'ਤੇ ਤੰਜ ਕਸਦੇ ਹੋਏ ਮੋਦੀ ਨੇ ਕਿਹਾ ਜਦੋਂ ਕਾਂਗਰਸ ਨੇ ਛੱਤੀਸਗੜ੍ਹ ਦੇ ਲਈ 36 ਸੂਤਰੀ ਘੋਸ਼ਣਾਪੱਤਰ ਜਾਰੀ ਕੀਤਾ ਉਦੋਂ 'ਨਾਮਦਾਰ' ਦਾ ਉਲੇਖ 'ਸਰ' ਦੇ ਤੌਰ 'ਤੇ 150 ਵਾਰ ਕੀਤਾ ਗਿਆ ਜਿਸ ਨਾਲ ਪਤਾ ਚਲਦਾ ਹੈ ਕਿ ਉਹ ਛੱਤੀਸਗੜ੍ਹ ਦੀ ਤੁਲਨਾ 'ਚ ਜ਼ਿਆਦਾ ਮਹੱਤਵਪੂਰਨ ਹਨ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਰਾਜਨੀਤੀ ਇਕ ਹੀ ਵੰਸ਼ ਤੋਂ ਸ਼ੁਰੂ ਹੋ ਕੇ ਉਸੇ 'ਤੇ ਖਤਮ ਹੋ ਜਾਂਦੀ ਹੈ ਜਦਕਿ ਸਾਡੀ ਰਾਜਨੀਤੀ ਗਰੀਬਾਂ ਦੇ ਝੌਪੜਿਆਂ ਤੋਂ ਸ਼ੁਰੂ ਹੋ ਕੇ ਉੱਥੇ ਖਤਮ ਹੁੰਦੀ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੱਤੀਸਗੜ੍ਹ ਦੇ ਬਿਲਾਸਪੁਰ 'ਚ ਚੁਣਾਵੀ ਰੈਲੀ ਨੂੰ ਸੰਬੋਧਿਤ ਕਰ ਰਹੇ ਸੀ। ਬਿਲਾਸਪੁਰ 'ਚ ਦੂਜੇ ਪੜਾਅ 'ਚ ਮਤਦਾਨ ਹੋਵੇਗਾ।
ਮੋਦੀ ਦੇ ਭਾਸ਼ਨ ਦੀਆਂ ਵੱਡੀਆਂ ਗੱਲਾਂ
 

— ਛੱਤੀਸਗੜ੍ਹ ਹਿੰਦੁਸਤਾਨ ਦੇ ਧਾਨ ਦਾ ਕਟੋਰਾ ਹੈ ਇੱਥੇ ਕਬੀਰ ਨੂੰ ਮੰਨਣ ਵਾਲੇ ਲੋਕ ਹਨ ਜੋ ਸ਼ਾਂਤੀ ਦਾ ਸੁਨੇਹਾ ਦਿੰਦੇ ਹਨ ਅਤੇ ਸ਼ਾਂਤੀ ਪ੍ਰਿਯ ਹਨ। 

— ਸਾਨੂੰ ਵਾਰ-ਵਾਰ ਛੱਤੀਸਗੜ੍ਹ ਦੀ ਸੇਵਾ ਦਾ ਮੌਕਾ ਮਿਲਿਆ ਹੈ ਅਤੇ ਉਸ ਦਾ ਵੱਡਾ ਕਾਰਨ ਹੈ ਕਿ ਇੱਥੋਂ ਦੀ ਜਨਤਾ ਅਤੇ ਸਰਕਾਰ ਦੇ ਵਿਚ ਵੱਡਾ ਤਾਲਮੇਲ।

— ਵਿਕਾਸ ਲਈ ਪੈਸਾ ਪਹਿਲਾਂ ਵੀ ਸੀ ਪਰ ਪਹਿਲਾਂ ਲੋਕਾਂ ਦੇ ਬਿਸਤਰ ਦੇ ਹੇਠਾਂ ਦੱਬੇ ਹੋਏ ਸੀ ਇਹ ਨੋਟਬੰਦੀ ਦੇ ਕਾਰਨ ਹੀ ਰੁਪਇਆ ਪੈਸਾ ਆਇਆ, ਜਿਸ ਦੇ ਕਾਰਨ ਅੱਜ ਵਿਕਾਸ ਹੋ ਰਿਹਾ ਹੈ। 

— ਸਾਡਾ ਮਤ ਹੈ ਕਿ ਦੇਸ਼ ਦੇ ਅੰਦਰ ਬੱਚਿਆਂ ਨੂੰ ਪੜ੍ਹਾਈ, ਨੌਜਵਾਨਾਂ ਨੂੰ ਕਮਾਈ, ਕਿਸਾਨਾਂ ਨੂੰ ਸਿੰਚਾਈ ਅਤੇ ਬਜ਼ੁਰਗਾਂ ਨੂੰ ਦਵਾਈ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ।

— ਸਾਡੇ ਕੋਲ ਵਿਕਾਸ ਦਾ ਮਜ਼ਬੂਤ ਇਤਿਹਾਸ ਹੈ। ਹਰ ਤਰਾਜੂ 'ਤੇ ਜਿਸ ਨੂੰ ਤੋਲਿਆ ਜਾ ਸਕਦਾ ਹੈ ਜਿਸ ਨੂੰ ਹਰ ਮਾਨਦੰਡ ਨਾਲ ਮਾਪਿਆ ਜਾ ਸਕਦਾ ਹੈ ਅਸੀਂ ਹਰ ਕਸੌਟੀ 'ਤੇ ਵਿਕਾਸ ਦੇ ਮੁੱਦੇ 'ਤੇ ਨਤੀਜੇ ਹਾਸਲ ਕੀਤੇ ਹਨ। ਬਦਲਾਅ ਹਾਸਲ ਕੀਤਾ ਹੈ।
 

Neha Meniya

This news is Content Editor Neha Meniya