ਕਾਂਗਰਸ ਨੂੰ ਬੋਲੇ ਪੀ.ਐੱਮ. ਮੋਦੀ- ਮੇਰੇ ਲਈ ਬੈਂਕਾਕ-ਥਾਈਲੈਂਡ ਤੋਂ ਵੀ ਕਰ ਲਵੋ ਗਾਲ੍ਹਾਂ ਇੰਪੋਰਟ

10/15/2019 3:13:27 PM

ਹਰਿਆਣਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਚਰਖੀ-ਦਾਦਰੀ 'ਚ ਚੋਣਾਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਹਰਿਆਣਾ 'ਚ ਚੋਣਾਵੀ ਰੈਲੀਆਂ ਲਈ ਨਹੀਂ ਆਉਂਦਾ ਹਾਂ। ਇਹ ਮੈਨੂੰ ਖਿੱਚ ਕੇ ਲੈ ਆਉਂਦਾ ਹੈ। ਮੋਦੀ ਨੇ ਕਿਹਾ ਕਿ ਮੈਂ ਇੱਥੇ ਵੋਟ ਨਹੀਂ ਮੰਗਦਾ ਹਾਂ। ਨਾਲ ਹੀ ਮੋਦੀ ਨੇ ਇਕ ਵਾਰ ਫਿਰ ਧਾਰਾ-370 ਦੇ ਮੁੱਦੇ 'ਤੇ ਕਾਂਗਰਸ ਨੂੰ ਘੇਰਿਆ। ਮੋਦੀ ਨੇ ਕਾਂਗਰਸ ਨੇਤਾਵਾਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਤੁਸੀਂ ਮੈਨੂੰ ਭਾਵੇਂ ਜੋ ਵੀ ਕਹਿ ਲਵੋ, ਬੈਂਕਾਕ-ਥਾਈਲੈਂਡ ਤੋਂ ਗਾਲ੍ਹਾਂ ਵੀ ਇੰਪੋਰਟ ਕਰਨੀਆਂ ਹਨ ਤਾਂ ਕਰ ਲਵੋ ਪਰ ਰਾਸ਼ਟਰਹਿੱਤ ਲਈ ਲਏ ਗਏ ਫੈਸਲਿਆਂ ਦਾ ਵਿਰੋਧ ਨਾ ਕਰੋ ਅਤੇ ਹਿੰਦੁਸਤਾਨ ਦੀ ਪਿੱਠ 'ਚ ਛੁਰਾ ਨਾ ਮਾਰੋ।

ਮੋਦੀ ਨੇ ਕਿਹਾ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਬਿਹਤਰ ਭਵਿੱਖ ਲਈ, ਉੱਥੋਂ ਦੇ ਅਸਲ ਏਕੀਕਰਨ ਦਾ ਫੈਸਲਾ ਲਿਆ ਗਿਆ ਹੈ ਅਤੇ ਤੁਹਾਡੀਆਂ ਭਾਵਨਾਵਾਂ ਦੇ ਅਨੁਰੂਪ ਧਾਰਾ-370 ਤੋਂ ਦੇਸ਼ ਨੂੰ ਮੁਕਤੀ ਦਿਵਾ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੂਰਾ ਦੇਸ਼ ਅੱਜ ਜੰਮੂ-ਕਸ਼ਮੀਰ ਅਤੇ ਲੱਦਾਖ ਨਾਲ ਖੜ੍ਹਾ ਹੈ ਪਰ ਕਾਂਗਰਸ ਦੇ ਕੁਝ ਨੇਤਾ ਦੇਸ਼ ਅਤੇ ਦੁਨੀਆ 'ਚ ਇਸ ਫੈਸਲੇ ਨੂੰ ਲੈ ਕੇ ਅਫਵਾਹਾਂ ਫੈਲਾਉਣ 'ਚ ਜੁਟੇ ਹਨ। ਮੋਦੀ ਨੇ ਅੱਗੇ ਹਰਿਆਣਾ ਦੀ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਸੀਂ ਮੈਨੂੰ ਬਹੁਤ ਪਿਆਰ ਦਿੱਤਾ ਹੈ। ਮੈਂ ਤੁਹਾਡੇ ਲੋਕਾਂ ਤੋਂ ਆਸ਼ੀਰਵਾਦ ਲੈਣ ਅਤੇ ਨਮਨ ਕਰਨ ਆਉਂਦਾ ਹੈ, ਮੈਨੂੰ ਇੱਥੋਂ ਇਕ ਊਰਜਾ ਮਿਲਦੀ ਹੈ।

ਪੀ.ਐੱਮ. ਮੋਦੀ ਨੇ ਕਿਹਾ,''ਸਾਡੇ ਪਿੰਡ ਦੇਸ਼ 'ਚ ਹੋ ਰਹੀ ਸਮਾਜਿਕ ਤਬਦੀਲੀ ਨੂੰ ਗਤੀ ਦੇ ਰਹੇ ਹਨ। ਸਾਡੇ ਪਿੰਡ ਹੀ ਆਪਣੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨੂੰ ਬਣਾਏ ਰੱਖਦੇ ਹੋਏ ਸਮਾਜ ਨੂੰ ਨਵੀਂ ਸੋਚ ਅਤੇ ਨਵੇਂ ਰਸਤੇ 'ਤੇ ਲਿਜਾ ਰਹੇ ਹਨ। ਦੇਸ ਦੇ ਪਿੰਡਾਂ ਨੇ ਹੀ ਖੁੱਲ੍ਹੇ 'ਚ ਟਾਇਲਟ ਤੋਂ ਮੁਕਤੀ ਦਾ ਸੰਕਲਪ ਸਿੱਧ ਕੀਤਾ।''

ਮੋਦੀ ਨੇ ਹਰਿਆਣਾ ਦੀਆਂ ਬੇਟੀਆਂ ਨੂੰ ਲੈ ਕੇ ਆਪਣੀ ਗੱਲ ਰੱਖੀ। ਉਨ੍ਹਾਂ ਨੇ ਕਿਹਾ,''ਹਰਿਆਣਾ ਦੇ ਪਿੰਡ ਜੇਕਰ ਅੱਗੇ ਨਾ ਆਉਂਦੇ ਤਾਂ ਬੇਟੀ ਬਚਾਓ-ਬੇਟੀ ਪੜ੍ਹਾਓ ਦਾ ਅੰਦੋਲਨ ਇੰਨਾ ਵਿਆਪਕ ਅਤੇ ਇੰਨਾ ਪ੍ਰਭਾਵੀ ਨਾ ਹੁੰਦਾ। ਹਰਿਆਣਾ ਦਾ ਹਰ ਵਿਅਕਤੀ ਬੋਲਦਾ 'ਸਾਡੀਆਂ ਬੇਟੀਆਂ, ਬੇਟਿਆਂ ਨਾਲੋਂ ਘੱਟ ਨਹੀਂ ਹਨ'।


DIsha

Content Editor

Related News