ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਬਣੇ ਰਾਵਤ, ਮੋਦੀ ਤੇ ਸ਼ਾਹ ਦੀ ਮੌਜੂਦਗੀ ''ਚ ਚੁੱਕੀ ਸਹੁੰ

03/18/2017 11:50:10 PM

ਦੇਹਰਾਦੂਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਵਿਚ ਰਾਜਪਾਲ ਕੇ. ਕੇ. ਪਾਲ ਨੇ ਸ਼ਨੀਵਾਰ ਨੂੰ ਪ੍ਰਦੇਸ਼ ਦੇ ਨਵੇਂ ਨਿਯੁਕਤ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਸਮੇਤ 11 ਮੰਤਰੀਆਂ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਤ੍ਰਿਵੇਂਦਰ ਮੰਤਰੀ ਮੰਡਲ ਦੇ ਮੈਂਬਰਾਂ ਵਿਚ 7 ਨੇ ਕੈਬਨਿਟ ਅਤੇ 2 ਨੇ ਰਾਜ ਮੰਤਰੀਆਂ ਦੇ ਤੌਰ ''ਤੇ ਸਹੁੰ ਚੁੱਕੀ। ਕੈਬਨਿਟ ਮੰਤਰੀਆਂ ਵਿਚ ਸਤਪਾਲ ਮਹਾਰਾਜ, ਪ੍ਰਕਾਸ਼ ਪੰਤ, ਡਾ. ਹਰਕ ਸਿੰਘ ਰਾਵਤ, ਮਦਨ ਕੌਸ਼ਿਕ, ਯਸ਼ਪਾਲ ਆਰੀਆ, ਸੁਬੋਧ ਉਮਿਆਲ ਅਤੇ ਅਰਵਿੰਦ ਪਾਂਡੇ ਸ਼ਾਮਲ ਹਨ। ਜਦਕਿ ਰਾਜ ਮੰਤਰੀ ਦੇ ਤੌਰ ''ਤੇ ਰੇਖਾ ਆਰੀਆ ਅਤੇ ਡਾ. ਧਨ ਸਿੰਘ ਰਾਵਤ ਨੇ ਸਹੁੰ ਚੁੱਕੀ।

ਇਸ ਮੌਕੇ ਭਾਜਪਾ ਪ੍ਰਧਾਨ ਅਮਿਤ ਸ਼ਾਹ, ਗ੍ਰਹਿ ਮੰਤਰੀ ਰਾਜਨਾਥ ਸਿੰਘ, ਕੇਂਦਰੀ ਜਲ ਸੋਮਿਆਂ ਦੇ ਮੰਤਰੀ ਉਮਾ ਭਾਰਤੀ, ਅਧਿਕਾਰਤਾ ਮੰਤਰੀ ਥਾਵਰ ਚੰਦ ਗਹਿਲੋਤ, ਸਿਹਤ ਮੰਤਰੀ ਜੇ. ਪੀ. ਨੱਢਾ, ਊਰਜਾ ਮੰਤਰੀ ਪਿਯੂਸ਼ ਗੋਇਲ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਝਾਰਖੰਡ ਦੇ ਮੁੱਖ ਮੰਤਰੀ ਰਘੁਵਰ ਦਾਸ, ਜਨਰਲ ਸਕੱਤਰ ਸੰਗਠਨ ਰਾਮ ਲਾਲ,ਕੋ-ਜਨਰਲ ਸਕੱਤਰ ਸੰਗਠਨ ਸ਼ਿਵ ਪ੍ਰਕਾਸ਼ ਅਤੇ ਕੇਂਦਰੀ ਮੰਤਰੀ ਸੰਜੇ ਬਾਲਿਆਨ, ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਅਤੇ ਖੇਤੀ ਮੰਤਰੀ ਰਾਧਾ ਮੋਹਨ ਸਿੰਘ ਵੀ ਮੌਜੂਦ ਸਨ।