ਮੋਦੀ ਸਾਹਿਬ- ਮੇਰੇ ਕੋਲੋਂ ਗਲਤੀ ਹੋਈ ਹੈ, ਮੇਰੀ ਜਾਨ ਬਚਾ ਲਵੋ!

04/24/2017 11:31:27 AM

ਅਹਿਮਦਾਬਾਦ— ਗੁਜਰਾਤ ਦੇ ਅਹਿਮਦਾਬਾਦ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਵੀਡੀਓ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਦਦ ਦੀ ਗੁਹਾਰ ਲਾਈ ਹੈ। ਦੀਪਕ ਧਨਾਨੀ ਨਾਂ ਦੇ ਨੌਜਵਾਨ ਦਾ ਕਹਿਣਾ ਹੈ ਕਿ ਕਰਜ਼ ਨਾ ਚੁਕਾ ਸਕਣ ਕਾਰਨ ਸਟੋਰੀਏ ਅਤੇ ਕੁਝ ਕ੍ਰਿਮੀਨਲਜ਼ (ਅਪਰਾਧੀ) ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਹੇ ਹਨ। ਉਸ ਨੇ ਕਿਹਾ,''''ਨਮਸਤੇ ਨਰਿੰਦਰ ਮੋਦੀ ਸਾਹਿਬ, ਨਮਸਤੇ ਰਾਜਕੋਟ ਸਿਟੀ ਪੁਲਸ ਕਮਿਸ਼ਨਰ ਸਾਹਿਬ। ਮੇਰਾ ਨਾਂ ਦੀਪਕ ਜਮਨਾਦਾਸ ਧਨਾਨੀ ਹੈ। ਰਾਜਕੋਟ ਅਤੇ ਹੋਰ ਸ਼ਹਿਰਾਂ ਦੇ ਸਟੋਰੀਏ ਅਤੇ ਅਪਰਾਧੀ ਮੈਨੂੰ ਮਾਰਨ ਦੀ ਧਮਕੀ ਦੇ ਰਹੇ ਹਨ। ਮੈਂ ਬਹੁਤ ਹੀ ਪਰੇਸ਼ਾਨੀ ''ਚ ਹਾਂ। ਮੈਂ ਸਵੀਕਾਰ ਕਰਦਾ ਹਾਂ ਕਿ ਮੈਂ ਵੱਡੀ ਗਲਤੀ ਕੀਤੀ ਹੈ। ਮੈਂ ਇਨ੍ਹਾਂ ਲੋਕਾਂ ਨੂੰ ਭੁਗਤਾਨ ਕਰਨ ਲਈ ਆਪਣਾ ਸਭ ਕੁਝ ਦੇ ਦਿੱਤਾ। ਆਪਣਾ ਘਰ ਵੀ ਵੇਚ ਦਿੱਤਾ। ਹੁਣ ਮੇਰੇ ਕੋਲ ਕੁਝ ਵੀ ਨਹੀਂ ਹੈ। ਇਸ ਦੇ ਬਾਵਜੂਦ ਉਹ ਲੋਕ ਮੇਰੇ ਘਰ ਆ ਕੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮਾਰਨ ਦੀ ਧਮਕੀ ਦੇ ਰਹੇ ਹਨ।''''
ਧਨਾਨੀ ਨੇ ਕਿਹਾ,''''ਉਹ ਸਾਰੇ ਅਪਰਾਧੀ ਹਨ, ਜਿਨ੍ਹਾਂ ''ਚੋਂ ਇਕ ਅਹਿਮਦਾਬਾਦ ਤੋਂ ਹੈ। ਮੈਂ ਬਹੁਤ ਪੈਸਾ ਗਵਾ ਦਿੱਤਾ। ਮੈਂ 5 ਤੋਂ 7 ਕਰੋੜ ਰੁਪਏ ਦਾ ਭੁਗਤਾਨ ਕਰ ਚੁਕਿਆ ਹਾਂ ਅਤੇ ਅਜੇ ਇਕ ਕਰੋੜ 70 ਲੱਖ ਦੇਣੇ ਬਾਕੀ ਹਨ ਪਰ ਹੁਣ ਮੇਰੇ ਕੋਲ ਦੇਣ ਲਈ ਕੁਝ ਵੀ ਨਹੀਂ ਹੈ। ਰਾਜਕੋਟ ਦੇ ਮਾਲਵੀਯਨਗਰ ਸਟੇਸ਼ਨ ਦੇ ਇੰਸਪੈਕਟਰ ਆਰ.ਆਰ. ਸੋਲੰਕੀ ਨੇ ਕਿਹਾ ਕਿ ਧਨਾਨੀ ਦੇ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਗਈ ਹੈ। ਹੁਣ ਐੱਫ.ਆਈ.ਆਰ. ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਧਨਾਨੀ ਇਕ ਬੁਕੀ ਹੈ, ਜੋ ਪਹਿਲਾਂ ਵੀ ਕ੍ਰਿਕਟ ਮੈਚਾਂ ''ਤੇ ਸੱਟਾ ਲਾਉਣ ਨੂੰ ਲੈ ਕੇ ਗ੍ਰਿਫਤਾਰ ਹੋ ਚੁਕਿਆ ਹੈ।

Disha

This news is News Editor Disha