ਕੁਮਾਰ ਵਿਸ਼ਵਾਸ ਨੇ ਇਸ ਔਰਤ ਨੂੰ ਕਿਹਾ ਅਨਪੜ੍ਹ, ਬੁਰੇ ਫਸੇ

03/14/2017 4:30:04 PM

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਨੇਤਾ ਅਤੇ ਕਵੀ ਕੁਮਾਰ ਵਿਸ਼ਵਾਸ ਉਸ ਔਰਤ ਨਾਲ ਟਵਿੱਟਰ ''ਤੇ ਭਿੜ ਗਏ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਸਟਾਲ ਤੋਹਫੇ ''ਚ ਦਿੱਤਾ ਸੀ। ਦੋਹਾਂ ਦਰਮਿਆਨ ਟਵਿੱਟਰ ''ਤੇ ਤਿੱਖੀ ਬਹਿਸ ਹੋ ਗਈ। ਦਰਅਸਲ ਸ਼ਿਲਪੀ ਤਿਵਾੜੀ ਨੇ ਟਵਿੱਟਰ ''ਤੇ ਕੁਝ ਪੰਕਤੀਆਂ ਪੋਸਟ ਕੀਤੀਆਂ ਸਨ, ਜਿਸ ਨੂੰ ਅਟਲਬਿਹਾਰੀ ਵਾਜਪਈ ਵੱਲੋਂ ਲਿਖਿਆ ਦੱਸਿਆ ਸੀ ਪਰ ਉਹ ਪੰਕਤੀਆਂ ਕਵੀ ਸੁਮਨ ਨੇ ਲਿਖੀਆਂ ਸਨ। ਇਸ ''ਤੇ ਕੁਮਾਰ ਵਿਸ਼ਵਾਸ ਨੇ ਉਸ ਨੂੰ ਅਨਪੜ੍ਹ ਦੱਸਦੇ ਹੋਏ ਲਿਖਿਆ,''''ਹੇ ਦੇਵੀ, ਅਨਪੜ੍ਹ-ਭਗਤ-ਕੁੱਲ ਅਤੇ ''ਯੇਲਬੁੱਧੀ'' ਤੋਂ ਬਾਹਰ ਵੀ ਕੁਝ ਪੜ੍ਹੋ। ਸਵ. ਸੁਮਨਜੀ ਦੀ ਕਵਿਤਾ ਨੂੰ ਸਾਬਕਾ ਅਟਲਜੀ ਦੀ ਦੱਸ ਕੇ ਦੋਹਾਂ ਦਾ ਮਜ਼ਾਕ ਨਾ ਉੱਡਾਓ।''''
ਇਸ ਟਵੀਟ ਦੇ ਜਵਾਬ ''ਚ ਸ਼ਿਲਪੀ ਤਿਵਾੜੀ ਨੇ ਲਿਖਿਆ ਕਿ ਤੁਸੀਂ ਚਿੰਤਾ ਨਾ ਕਰੋ, ਤੁਹਾਡੇ ਟਵੀਟ ਕਰਨ ਤੋਂ ਪਹਿਲਾਂ ਉਸ ਨੂੰ ਸਹੀ ਕਰ ਦਿੱਤਾ ਗਿਆ ਹੈ। ਇਸ ''ਤੇ ਕੁਮਾਰ ਨੇ ਲਿਖਿਆ,''''ਧੰਨਵਾਦ ਅਤੇ ਸਵਾਗਤ, ਸਹੀ ਜ਼ਿਕਰ ਜਾਣਨ ਲਈ। ਨਰਿੰਦਰ ਮੋਦੀ ਵੀ ਗੱਲਬਾਤ ਕਰਦੇ ਰਹੇ ਹਨ, ਤੁਸੀਂ ਵੀ ਝਿਜਕ ਨਾ ਕਰੋ, ਸੁਣਿਆ ਨਹੀਂ ਗੁਣਿਆ ਹੋਇਆ ਮਿਲੇਗਾ।'''' ਹਾਲਾਂਇਕ ਸ਼ਿਲਪੀ ਤਿਵਾੜੀ ਨੂੰ ਕਵੀ ਦਾ ਸਹੀ ਨਾਂ ਦੱਸਣ ਵਾਲੇ ਕੁਮਾਰ ਵਿਸ਼ਵਾਸ ਨੇ ਆਪਣੇ ਟਵੀਟ ''ਚ ਦੇਵੀ ਲਿਖਣ ''ਤੇ ਵੀ ਵਿਵਾਦ ਹੋ ਗਿਆ। ਇਸ ਸ਼ਬਦ ''ਤੇ ਟਵਿੱਟਰ ਯੂਜ਼ਰਸ ਅਤੇ ਸ਼ਿਲਪੀ ਤਿਵਾੜੀ ਨੇ ਉਨ੍ਹਾਂ ਨੂੰ ਘੇਰ ਲਿਆ। ਇਸ ''ਤੇ ਸ਼ਿਲਪੀ ਤਿਵਾੜੀ ਨੇ ਇਕ ਯੂਜ਼ਰਸ ਦੇ ਟਵੀਟ ਨੂੰ ਰੀਟਵੀਟ ਕਰਦੇ ਹੋਏ ਕਿਹਾ,''''ਕਵੀ ਦਾ ਨਾਂ ਗਲਤ ਲਿਖਣ ''ਤੇ ਅਨਪੜ੍ਹ ਬੋਲਿਆ ਜਾ ਸਕਦਾ ਹੈ ਤਾਂ ਦੇਵੀ ਲਿਖਣਾ ਨਾ ਆਉਣ ਨੂੰ ਕੀ ਕਹੋਗੇ।''''
ਸ਼ਿਲਪੀ ਤਿਵਾੜੀ ਨੇ ਬਹਿਸ ਨੂੰ ਜਾਰੀ ਰੱਖਿਆ। ਸ਼ਿਲਪੀ ਨੇ ਕਿਹਾ ਕਿ ਗੋਆ ''ਚ 38 ''ਆਪ'' ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ। ਇਨ੍ਹਾਂ ਟਵੀਟ ਦੇ ਬਾਅਦ ਤੋਂ ਕੁਮਾਰ ਵਿਸ਼ਵਾਸ ਦਾ ਕੋਈ ਜਵਾਬ ਨਹੀਂ ਆਇਆ। ਸ਼ਿਲਪੀ ਤਿਵਾੜੀ ਉਸ ਸਮੇਂ ਚਰਚਾ ''ਚ ਆਈ ਜਦੋਂ ਮਹਾਸ਼ਿਵਰਾਤਰੀ ਮੌਕੇ ਪ੍ਰਧਾਨ ਮੰਤਰੀ ਕੋਇੰਬਟੂਰ ''ਚ ਸ਼ਿਵ ਦੀ 112 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕਰਨ ਪੁੱਜੇ ਸਨ। ਪ੍ਰਧਾਨ ਮੰਤਰੀ ਤੋਂ ਟਵਿੱਟਰ ''ਤੇ ਸ਼ਿਲਪੀ ਨੇ ਉਨ੍ਹਾਂ ਦਾ ਸਟਾਲ ਮੰਗਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸ਼ਿਲਪੀ ਨੂੰ ਉਹ ਸਟਾਲ ਭੇਜ ਦਿੱਤਾ। ਜਿਸ ਦੀ ਜਾਣਕਾਰੀ ਬਾਅਦ ''ਚ ਸ਼ਿਲਪੀ ਨੇ ਹੀ ਆਪਣੇ ਟਵਿੱਟਰ ਹੈਂਡਲ ਰਾਹੀਂ ਦਿੱਤੀ ਸੀ।

Disha

This news is News Editor Disha