ਪੀ.ਐੱਮ. ਮੋਦੀ ਦੇ ਭਰਾ ਸਰਕਾਰ ਦੇ ਖਿਲਾਫ ਕਰਨਗੇ ਅੰਦੋਲਨ

05/15/2017 1:30:58 PM

ਅਹਿਮਦਾਬਾਦ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਪ੍ਰਹਲਾਦ ਮੋਦੀ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਣ ਦੀ ਚਿਤਾਵਨੀ ਦਿੱਤੀ ਹੈ। ਪ੍ਰਹਲਾਦ ਗੁਜਰਾਤ ਫੇਅਰ ਪ੍ਰਾਈਸ ਸ਼ਾਪ ਆਨਰਜ਼ ਐਸੋਸੀਏਸ਼ਨ ਅਤੇ ਕੈਰੋਸੀਨ ਲਾਇਸੈਂਸ ਹੋਲਡਰ ਐਸੋਸੀਏਸ਼ਨ ਦੇ ਚੇਅਰਮੈਨ ਹਨ। ਮੋਦੀ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ 28 ਮਈ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਗੁਜਰਾਤ ''ਚ ਸਾਰੇ ਫੇਅਰ ਸ਼ਾਪ ਆਨਰਜ਼ ਅਣਮਿੱਥੀ ਹੜਤਾਲ ''ਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਨੇ ਗੁਜਰਾਤ ਦੇ ਕੈਰੋਸੀਨ ਸਟਾਕ ''ਚ ਕਾਫੀ ਕਮੀ ਕੀਤੀ ਹੈ, ਉੱਥੇ ਹੀ ਸਰਕਾਰ ਨੂੰ ਦੁਕਾਨਦਾਰਾਂ ਨੂੰ ਉੱਜਵਲਾ ਸਕੀਮ ਦੇ ਅਧੀਨ ਗੈਸ ਸਿਲੰਡਰ ਵੇਚਣ ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ ਕਿ ਗੁਜਰਾਤ ''ਚ ਕਰੀਬ 22 ਹਜ਼ਾਰ ਫੇਅਰ ਪ੍ਰਾਈਸ ਸ਼ਾਪ ਆਨਰ ਅਤੇ ਕੈਰੋਸੀਨ ਲਾਇਸੈਂਸ ਧਾਰਕ ਹਨ। ਜੋ ਕਰੀਬ 1.2 ਕਰੋੜ ਰਾਸ਼ਨ ਕਾਰਡ ਧਾਰਕਾਂ ਨੂੰ ਸਾਮਾਨ ਸਪਲਾਈ ਕਰਦੇ ਹਨ। ਇਸ ''ਚ ਬੀ.ਪੀ.ਐੱਲ. ਅਤੇ ਅੰਤਯੋਦਯ ਦੇ ਅਧੀਨ ਆਉਣ ਵਾਲੇ ਲੋਕ ਵੀ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਨਾਲ ਜੁੜੇ ਮੰਤਰੀ ਦੇ ਸਾਹਮਣੇ ਮੰਗ ਰੱਖੀ ਅਤੇ ਮੰਤਰੀ ਜਯੇਸ਼ ਰਡਾਡੀਆ ਨੇ ਇਸ ਮਾਮਲੇ ਨੂੰ ਮੁੱਖ ਮੰਤਰੀ ਦੇ ਧਿਆਨ ''ਚ ਲਿਆਉਣ ਦਾ ਭਰੋਸਾ ਵੀ ਦਿੱਤਾ ਪਰ ਅਜੇ ਤੱਕ ਇਸ ਨੂੰ ਲੈ ਕੇ ਕੋਈ ਫੈਸਲਾ ਨਹੀਂ ਲਿਆ ਗਿਆ।

Disha

This news is News Editor Disha