ਮੋਦੀ ਨੂੰ ਕਾਸ਼ੀ ਹਿੰਦੂ ਯੂਨੀਵਰਸਿਟੀ ਕਰੇਗੀ ਇਸ ਵੱਡੇ ਸਨਮਾਨ ਨਾਲ ਸਨਮਾਨਤ

02/12/2016 10:56:13 AM

ਵਾਰਾਣਸੀ— ਕਾਸ਼ੀ ਹਿੰਦੂ ਯੂਨੀਵਰਸਿਟੀ (ਬੀ. ਐਚ. ਯੂ.) ਨੇ ਆਪਣੀ ਸਥਾਪਨਾ ਦੇ ਸ਼ਤਾਬਦੀ ਸਾਲ ਯਾਨੀ ਕਿ ਸੌ ਸਾਲ ਪੂਰੇ ਹੋਣ ''ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਨਮਾਨ ਦੇ ਤੌਰ ''ਤੇ ਡਾਕਟਰ ਆਫ ਲਾਅ (ਐਲ. ਐਲ. ਡੀ.) ਦੀ ਮਾਨਦ ਉਪਾਧੀ (ਆਨਰੇਰੀ ਡਿਗਰੀ) ਦੇਣ ਦਾ ਫੈਸਲਾ ਕੀਤਾ ਹੈ। ਯੂਨੀਵਰਸਿਟੀ ਦੇ ਸਹਾਇਕ ਸੂਚਨਾ ਅਤੇ ਜਨਸੰਪਰਕ ਅਧਿਕਾਰੀ ਡਾ. ਰਾਜੇਸ਼ ਸਿੰਘ ਨੇ ਦੱਸਿਆ ਕਿ ਇਸ ਬਾਰੇ ਵਿਚ ਮੋਦੀ ਨੂੰ ਇਕ ਪ੍ਰਸਤਾਵ ਭੇਜਿਆ ਗਿਆ ਹੈ।
ਮੋਦੀ ਇਹ ਪ੍ਰਸਤਾਵ ਮਨਜ਼ੂਰ ਕਰ ਲੈਣਗੇ ਤਾਂ ਉਨ੍ਹਾਂ ਨੂੰ ਇਹ ਸਨਮਾਨ ਆਉਣ ਵਾਲੀ 22 ਫਰਵਰੀ ਨੂੰ ਆਯੋਜਿਤ ਯੂਨੀਵਰਸਿਟੀ ਦੇ ਸ਼ਤਾਬਦੀ ਦੀਸ਼ਾਂਤ ਸਮਾਰੋਹ ਵਿਚ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੇ ਮੋਦੀ ਨੂੰ ਲੋਕ ਸੇਵਾ ਦੇ ਖੇਤਰ ਵਿਚ ਲਾਸਾਨੀ ਖੋਜ ਪੜਤਾਲ, ਸੁਧਾਰਕ ਅਤੇ ਮੁੱਖ ਨੇਤਾ ਦੇ ਰੂਪ ਵਿਚ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਐਲ. ਐਲ. ਡੀ. ਦੀ ਮਾਨਦ ਉਪਾਧੀ ਨਾਲ ਸਨਮਾਨਤ ਕਰਨ ਦਾ ਪ੍ਰਸਤਾਵ ਭੇਜਿਆ ਹੈ ਅਤੇ ਉਨ੍ਹਾਂ ਤੋਂ ਆਪਣੀ ਮਨਜ਼ੂਰੀ ਲਈ ਬੇਨਤੀ ਕੀਤੀ ਗਈ ਹੈ। ਸਿੰਘ ਨੇ ਦੱਸਿਆ ਕਿ ਮੋਦੀ ਨੂੰ ਯੂਨੀਵਰਸਿਟੀ ਦੇ ਦੀਸ਼ਾਂਤ ਸਮਾਰੋਹ ਵਿਚ ਮੁੱਖ ਮਹਿਮਾਨ ਦੇ ਤੌਰ ''ਤੇ ਸੱਦਾ ਦਿੱਤਾ ਗਿਆ ਸੀ, ਜਿਸ ਨੂੰ ਉਨ੍ਹਾਂ ਨੇ ਮਨਜ਼ੂਰ ਕਰ ਲਿਆ ਹੈ।

Tanu

This news is News Editor Tanu