ਮੋਦੀ ਦੀ ਵਾਰਾਣਸੀ ''ਚ ਹੜ੍ਹ ਨਾਲ ਤਬਾਹੀ, ਪੀ.ਐੱਮ. ਨੇ ਪਾਰਟੀ ਸੰਸਦ ਮੈਂਬਰਾਂ ਨੂੰ ਲਾਇਆ ਕੰਮ ''ਤੇ

08/26/2016 1:30:11 PM

ਵਾਰਾਣਸੀ— ਇੱਥੇ ਹੜ੍ਹ ਨਾਲ ਹੋ ਰਹੀ ਤਬਾਹੀ ਦਰਮਿਆਨ ਪ੍ਰਧਾਨ ਮੰਤਰੀ ਨੇ ਪੀੜਤਾਂ ਨੂੰ ਮਦਦ ਅਤੇ ਰਾਹਤ ਉਪਲੱਬਧ ਕਰਵਾਉਣ ਲਈ ਪਾਰਟੀ ਦੇ ਇਕ ਸੰਸਦ ਮੈਂਬਰ ਨੂੰ ਕੰਮ ''ਤੇ ਲਾਇਆ ਹੈ। ਪ੍ਰਧਾਨ ਮੰਤਰੀ ਦੇ ਸੰਸਦੀ ਖੇਤਰ ''ਚ ਲੱਖਾਂ ਲੋਕਾਂ ਨੇ ਰਾਹਤ ਕੰਪਲੈਕਸਾਂ ''ਚ ਸ਼ਰਨ ਲਈ ਹੈ ਪਰ ਉੱਥੇ ਭੋਜਨ ਅਤੇ ਪੀਣ ਵਾਲੇ ਪਾਣੀ ਦੀ ਕਮੀ ਹੈ। ਹੜ੍ਹ ਨਾਲ ਮਵੇਸ਼ੀ ਜ਼ਿਆਦਾ ਪ੍ਰਭਾਵਿਤ ਹੋਏ ਹਨ ਅਤੇ ਜ਼ਿਲਾ ਪ੍ਰਸ਼ਾਸਨ ਉਨ੍ਹਾਂ ਲਈ ਚਾਰਾ ਉਪਲੱਬਧ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਮੰਦਰਾਂ ਦੀ ਨਗਰੀ ਵਾਰਾਣਸੀ ਦੇ ਘਾਟ ਪਾਣੀ ਨਾਲ ਭਰ ਗਏ ਹਨ ਅਤੇ 2 ਥਾਂਵਾਂ ''ਤੇ ਅੰਤਿਮ ਸੰਸਕਾਰ ਨਹੀਂ ਪਾ ਰਿਹਾ ਹੈ। ਨਾਲ ਹੀ ਸੁੱਕੀ ਲੱਕੜ ਦੀ ਕਮੀ ਕਾਰਨ ਉਸ ਦੀ ਕੀਮਤ ਵਧਣ ਨਾਲ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰਨਾ ਮਹਿੰਗਾ ਹੋ ਗਿਆ ਹੈ।
ਸੰਸਦੀ ਖੇਤਰ ''ਚ ਹੜ੍ਹ ਦੀ ਸਥਿਤੀ ਨੂੰ ਲੈ ਕੇ ਚਿੰਤਾ ਜ਼ਾਹਰ ਕਰ ਚੁੱਕੇ ਪ੍ਰਧਾਨ ਮੰਤਰੀ ਨੇ ਭਾਜਪਾ ਸੰਸਦ ਮੈਂਬਰ ਸੀ.ਆਰ. ਪਾਟਿਲ ਨੂੰ ਪੀੜਤਾਂ ਤੱਕ ਪੁੱਜਣ ਅਤੇ ਉਨ੍ਹਾਂ ਨੂੰ ਜ਼ਰੂਰੀ ਰਾਹਤ ਉਪਲੱਬਧ ਕਰਵਾਉਣ ਦਾ ਕੰਮ ਸੌਂਪਿਆ ਹੈ। ਸ਼ਹਿਰ ਨੂੰ ਆਪਣਾ ਵਸੇਰਾ ਬਣਾਏ ਹੋਏ ਪਾਟਿਲ ਨੇ ਇਕ ਦਿਨ ''ਚ ਘੱਟ ਤੋਂ ਘੱਟ 10 ਹਜ਼ਾਰ ਹੜ੍ਹ ਪੀੜਤਾਂ ਤੱਕ ਪੁੱਜਣ ਅਤੇ ਉਨ੍ਹਾਂ ਨੂੰ ਜ਼ਰੂਰੀ ਰਾਹਤ ਸਮੱਗਰੀ ਉਪਲੱਬਧ ਕਰਵਾਉਣ ਦਾ ਟੀਚਾ ਬਣਾਇਆ ਹੈ ਅਤੇ ਉਹ ਯਕੀਨੀ ਕਰ ਰਹੇ ਹਨ ਕਿ ਉਨ੍ਹਾਂ ਤੱਕ ਖਾਣ ਦੇ ਪੈਕੇਟ ਸਮੇਂ ''ਤੇ ਪੁੱਜਣ। ਪਾਟਿਲ ਨੇ ਦੱਸਿਆ ਕਿ ਸ਼ਹਿਰ ਦੇ ਰਵਿੰਦਰਪੁਰੀ ਕਾਲੋਨੀ ਸਥਿਤ ਮੋਦੀ ਦਾ ਸੰਸਦੀ ਦਫ਼ਤਰ 24 ਘੰਟੇ ਖੁੱਲ੍ਹਿਆ ਹੈ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ, ਜਿੱਥੇ ਹਰ ਦਿਨ ਕਰੀਬ 200-300 ਸ਼ਿਕਾਇਤਾਂ ਆ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸ਼ਿਕਾਇਤਕਰਤਾਵਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਐੱਨ.ਡੀ.ਆਰ.ਐੱਫ. ਨੂੰ ਪ੍ਰਭਾਵਿਤ ਥਾਂਵਾਂ ਤੱਕ ਪੁੱਜਣ ਲਈ ਜਾਣਕਾਰੀ ਦਿੱਤੀ ਜਾ ਰਹੀ ਹੈ, ਜਿੱਥੇ ਲੋਕਾਂ ਨੂੰ ਉਨ੍ਹਾਂ ਦੀ ਮਦਦ ਦੀ ਲੋੜ ਹੈ।

Disha

This news is News Editor Disha