ਮੋਦੀ ਲੰਘੇ ਲਾਹੌਰ ਉੱਤੋਂ, ਪਾਕਿ ਨੇ ਭੇਜਿਆ 2.86 ਲੱਖ ਦਾ ਬਿੱਲ

Monday, Feb 19, 2018 - 10:18 PM (IST)

ਨਵੀਂ ਦਿੱਲੀ—ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਲੋਂ ਇਸਤੇਮਾਲ ਕੀਤੇ ਗਏ ਭਾਰਤੀ ਹਵਾਈ ਫੌਜ ਦੇ ਜਹਾਜ਼ ਦੇ 'ਰੂਟ ਨੈਵਿਗੇਸ਼ਨ' ਫੀਸ ਦੇ ਰੂਪ 'ਚ ਭਾਰਤ ਨੂੰ 2.86 ਲੱਖ ਦਾ ਬਿੱਲ ਭੇਜਿਆ ਹੈ। ਇਹ ਜਾਣਕਾਰੀ ਸੂਚਨਾ ਦੇ ਅਧਿਕਾਰ (ਆਰ.ਟੀ.ਆਈ.) ਕਾਨੂੰਨ ਦੇ ਤਹਿਤ ਦਾਇਰ ਅਰਜੀ ਦੇ ਜਵਾਬ 'ਚ ਦਿੱਤੀ ਗਈ ਹੈ। 
ਇਹ ਫੀਸ ਪ੍ਰਧਾਨ ਮੰਤਰੀ ਦੇ ਜਹਾਜ਼ ਦੇ ਲਾਹੌਰ 'ਚ ਠਹਿਰਾਅ ਅਤੇ ਰੂਸ, ਅਫਗਾਨਿਸਤਾਨ, ਇਰਾਨ ਅਤੇ ਕਤਰ ਯਾਤਰਾਵਾਂ ਦੇ ਸਿਲਸਿਲੇ 'ਚ ਭੇਜਿਆ ਗਿਆ। ਵਰਕਰ ਅਤੇ ਰਿਟਾਇਰਡ ਕਮੋਡੋਰ ਲੋਕੇਸ਼ ਬਤਰਾ ਨੇ ਆਰ.ਟੀ.ਆਈ. ਅਰਜੀ ਜਾਇਰ ਕਰ ਜਾਣਕਾਰੀ ਮੰਗੀ ਸੀ। ਇਸ 'ਚ ਕਿਹਾ ਗਿਆ ਕਿ ਜੂਨ 2016 ਤਕ ਭਾਰਤ ਹਵਾਈ ਫੌਜ ਦੇ ਜਹਾਜ਼ ਦਾ ਇਸਤੇਮਾਲ ਪ੍ਰਧਾਨ ਮੰਤਰੀ ਦੀਆਂ 11 ਦੇਸ਼-ਨੇਪਾਲ, ਭੂਟਾਨ, ਬੰਗਲਾਦੇਸ਼, ਅਫਗਾਨਿਸਤਾਨ, ਕਤਰ, ਆਸਟਰੇਲੀਆ, ਪਾਕਿਸਤਾਨ, ਰੂਸ, ਇਰਾਨ, ਫਿਜੀ ਅਤੇ ਸਿੰਗਾਪੁਰ ਯਾਤਰਾਵਾਂ ਲਈ ਕੀਤਾ ਗਿਆ। 

ਪ੍ਰਧਾਨ ਮੰਤਰੀ ਮੋਦੀ ਨਵਾਜ ਸ਼ਰੀਫ ਦੇ ਕਹਿਣ 'ਤੇ ਗਏ ਸੀ ਪਾਕਿਸਤਾਨ

ਇਸ ਤਰ੍ਹਾਂ ਦੀ  ਇਕ ਯਾਤਰਾ ਦੌਰਾਨ 25 ਦਸੰਬਰ 2015 ਨੂੰ ਮੋਦੀ ਪਾਕਿਸਤਾਨ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੇ ਕਹਿਣ 'ਤੇ ਕੁਝ ਸਮੇਂ ਲਈ ਲਾਹੌਰ 'ਚ ਰੁੱਕੇ ਸਨ।  ਇਹ ਸਟਾਪ ਤਦ ਹੋਇਆ ਜਦੋਂ ਮੋਦੀ ਰੂਸ ਅਤੇ ਅਫਗਾਨਿਸਤਾਨ ਤੋਂ ਪਰਤ ਰਹੇ ਸਨ। ਇਸ ਲਈ 'ਰੂਟ ਨੈਵਿਗੇਸ਼ਨ' ਫੀਸ ਦੇ ਰੂਪ 'ਚ 1.49 ਲੱਖ ਰੁਪਏ ਦਾ ਬਿੱਲ ਜਾਰੀ ਕੀਤਾ ਗਿਆ। ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨ ਤੋਂ ਆਰ.ਟੀ.ਆਈ. ਕਾਨੂੰਨ ਦੇ ਤਹਿਤ ਮਿਲੇ ਰਿਕਾਰਡ 'ਚ ਇਹ ਜਾਣਕਾਰੀ ਦਿੱਤੀ ਗਈ ਹੈ।

ਪਾਕਿ ਨੇ ਰੂਟ ਨੇਵਿਗੇਸ਼ਨ ਦੇ ਤਹਿਤ ਵਸੂਲੇ 1.36 ਲੱਖ ਰੁਪਏ

ਇਸ ਤੋਂ ਇਲਾਵਾ ਪਾਕਿਸਤਾਨੀ ਅਧਿਕਾਰੀਆਂ ਨੇ 77,215 ਰੁਪਏ ਦਾ 'ਰੂਟ ਨੈਵਿਗੇਸ਼ਨ' ਫੀਸ ਤਦ ਲਗਾਈ ਜਦੋਂ ਮੋਦੀ ਨੇ 22-23 ਮਈ 2016 ਤੋਂ ਇਰਾਨ ਦੀ ਯਾਤਰਾ ਲਈ ਭਾਰਤੀ ਹਵਾਈ ਫੌਜ ਦੇ ਜਹਾਜ਼ ਦਾ ਇਸਤੇਮਾਲ ਕੀਤਾ। ਇਸ ਦੇ ਨਾਲ ਹੀ ਜਦੋਂ ਉਨ੍ਹਾਂ ਨੇ 4-6 ਜੂਨ 2016 ਨੂੰ ਕਤਰ ਦੀ ਯਾਤਰਾ ਕੀਤਾ ਤਾਂ 59,215 ਰੁਪਏ ਦਾ ਬਿੱਲ 'ਨੈਵਿਗੇਸ਼ਨ ਫੀਸ' ਦੇ ਰੂਪ 'ਚ ਜਾਰੀ ਕੀਤਾ ਗਿਆ। 
ਇਨ੍ਹਾਂ ਦੋਵੇਂ ਹੀ ਯਾਤਰਾਵਾਂ ਲਈ ਮੋਦੀ ਦਾ ਜਹਾਜ਼ ਪਾਕਿਸਤਾਨ ਤੋਂ ਉੱਤੋਂ ਗੁਜਰਿਆ। ਡੇਟਾ ਅਨੁਸਾਰ 2014 ਤੋਂ 2016 ਵਿਚਾਲੇ ਮੋਦੀ ਦੀ ਯਾਤਰਾਵਾਂ ਲਈ ਭਾਰਤੀ ਹਵਾਈ ਫੌਜ ਦੇ ਜਹਾਜ਼  ਦੇ ਇਸਤੇਮਾਲ 'ਤ ਲਗਭਗ 2 ਕਰੋੜ ਰੁਪਏ ਖਰਚ ਹੋਏ। ਰਿਕਾਰਡ ਭਾਰਤ ਦੇ ਵੱਖ-ਵੱਖ ਮਿਸ਼ਨਾਂ ਤੋਂ ਹਾਸਲ ਜਵਾਬ ਦਾ ਹਿੱਸਾ ਹੈ।


Related News