ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਵਾਅਦਾ ਭੁੱਲੇ ਮੋਦੀ!

07/17/2017 9:48:34 PM

ਨਵੀਂ ਦਿੱਲੀ— ਲੋਕ ਸਭਾ ਚੋਣ ਦੇ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਜਨਤਾ ਨਾਲ ਆਰਥਿਕ ਵਿਕਾਸ, ਮਹਿੰਗਾਈ ਰੋਕਣ ਵਰਗੇ ਮੁੱਦਿਆਂ ਦੇ ਇਲਾਵਾ ਦੇਸ਼ ਦੀ ਸਿਆਸਤ ਨਾਲ ਅਪਰਾਧੀਆਂ ਦਾ ਇਕ ਸਾਲ ਦੇ ਅੰਦਰ ਸਫਾਇਆ ਕਰਨ ਦਾ ਵੀ ਵਾਅਦਾ ਕੀਤਾ ਸੀ।
ਪ੍ਰਧਾਨ ਮੰਤਰੀ ਨੇ ਇਲਾਹਾਬਾਦ 'ਚ ਆਪਣੀ ਚੁਣੌਤੀ ਸਭਾ ਦੌਰਾਨ ਜਨਤਾ ਨੂੰ ਕਿਹਾ ਸੀ ਕਿ ਕੁਰਸੀ ਸੰਭਾਲਣ ਦੇ ਇਕ ਸਾਲ ਦੇ ਅੰਦਰ ਸਿਆਸੀ ਗੰਦਗੀ ਸਾਫ ਕਰ ਦੇਣਗੇ। ਮੋਦੀ ਨੇ ਕਿਹਾ ਸੀ ਕਿ ਇਨ੍ਹਾਂ ਚੋਣਾਂ ਦੋ ਬਾਅਦ ਲੋਕ ਸਭਾ 'ਚ ਪਹੁੰਚਣ ਵਾਲੇ ਅਪਰਾਧਿਕ ਅਕਸ ਦੇ ਸੰਸਦ ਮੈਂਬਰਾਂ ਦਾ ਸਾਰਾ ਬਿਓਰਾ ਸੁਪਰੀਮ ਕੋਰਟ ਨੂੰ ਦੇਣਗੇ ਤੇ ਇਕ ਸਾਲ ਦੇ ਅੰਦਰ ਇਨ੍ਹਾਂ ਮਾਮਲਿਆਂ 'ਚ ਸਪੈਸ਼ਲ ਕੋਰਟ ਰਾਹੀਂ ਨਿਪਟਾਰਾ ਕਰਵਾਇਆ ਜਾਵੇਗਾ ਤਾਂ ਕਿ ਸਿਆਸਤ ਨੂੰ ਸਵੱਛ ਬਣਾਇਆ ਜਾ ਸਕੇ ਪਰ ਪ੍ਰਧਾਨ ਮੰਤਰੀ ਨੇ ਅਹੁਦਾ ਸੰਭਾਲਣ ਦੇ ਤਿੰਨ ਸਾਲ ਬਾਅਦ ਵੀ ਅਜਿਹਾ ਕੋਈ ਕਦਮ ਨਹੀਂ ਚੁੱਕਿਆ ਕਿ ਸਿਆਸਤ ਦੀ ਸਫਾਈ ਹੋ ਸਕੇ।
ਲੋਕ ਸਭਾ 'ਚ 186 ਦਾਗੀ, 98 ਭਾਜਪਾ ਦੇ
2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਕੁੱਲ 186 ਅਜਿਹੇ ਲੋਕਾਂ ਚੁਣ ਕੇ ਸਦਨ 'ਚ ਪਹੁੰਚੇ ਹਨ, ਜਿਨ੍ਹਾਂ ਦੇ ਖਿਲਾਫ ਆਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ 'ਚੋਂ 98 ਸੰਸਦ ਮੈਂਬਰ ਭਾਜਪਾ ਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਨੇ ਮੋਦੀ ਨੇ ਇਨ੍ਹਾਂ ਨੇਤਾਵਾਂ ਦੇ ਖਿਲਾਫ ਅਜੇ ਕੋਈ ਕਦਮ ਨਹੀਂ ਚੁੱਕਿਆ ਹੈ। ਇਨ੍ਹਾਂ 'ਚੋਂ ਨਿਤਿਨ ਗਡਕਰੀ ਤੋਂ ਕੇਂਦਰ 'ਚ ਟ੍ਰਾਂਸਪੋਰਟ ਮੰਤਰੀ ਦਾ ਕੰਮ ਦੇਖ ਰਹੇ ਹਨ।
ਜਾਣਕਾਰੀ ਮੁਤਾਬਕ ਗਡਕਰੀ ਨੇ ਚੋਣ ਲੜਦੇ ਸਮੇਂ ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫਨਾਮੇ 'ਚ ਖੁਦ 'ਤੇ ਚਾਰ ਮੁਕੱਦਮੇ ਦਰਜ ਹੋਣ ਦੀ ਗੱਲ ਕਹੀ ਸੀ। ਇਸ ਦੇ ਇਲਾਵਾ ਕੇਂਦਰੀ ਜਲ ਸੰਸਾਧਨ ਮੰਤਰੀ ਊਮਾ ਭਾਰਤੀ ਦੇ ਖਿਲਾਫ 13 ਆਪਰਾਧਿਕ ਮਾਮਲੇ ਦਰਜ ਹਨ।
ਵਿਧਾਨ ਸਭਾ 'ਚ ਵੀ ਦਾਗੀਆਂ ਦੀ ਭਰਮਾਰ
ਪ੍ਰਧਾਨ ਮੰਤਰੀ ਨੇ ਲੋਕ ਸਭਾ ਦੇ ਦਾਗੀਆਂ 'ਤੇ ਤਾਂ ਕੀ ਕਾਰਵਾਈ ਕਰਨੀ ਸੀ ਬਲਕਿ ਉਨ੍ਹਾਂ ਦੀ ਪਾਰਟੀ ਨੇ 2014 ਦੇ ਬਾਅਦ ਕਈ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਅਜਿਹੇ ਉਮੀਦਵਾਰਾਂ ਨੂੰ ਟਿਕਟ ਦਿੱਤੀ ਜਿਨ੍ਹਾਂ ਦੇ ਖਿਲਾਫ ਆਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ 'ਚੋਂ ਸਭ ਤੋਂ ਜ਼ਿਆਦਾ 114 ਵਿਧਾਇਕ ਉੱਤਰ ਪ੍ਰਦੇਸ਼ ਦੇ ਹਨ।