ਮੋਦੀ 2.0 : 100 ਦਿਨਾਂ ਦੀ ਉਪਲਬੱਧੀ ਜਨਤਾ ਨੂੰ ਦੱਸੇਗੀ ਸਰਕਾਰ

09/03/2019 6:44:34 PM

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਭਾਰਤੀ ਜਨਤਾ ਪਾਰਟੀ ਦੇ ਦੂਜੇ ਕਾਰਜਕਾਲ ਦੇ 100 ਦਿਨ ਪੂਰੇ ਹੋਣ ਵਾਲੇ ਹਨ। ਸੂਤਰਾਂ ਮੁਤਾਬਕ ਮੋਦੀ ਸਰਕਾਰ ਹੁਣ ਆਪਣੀ ਸਰਕਾਰ ਦੇ ਸਾਰੇ ਮੰਤਰਾਲਿਆਂ ਤੇ ਵਿਭਾਗਾਂ ਦੀ 100 ਦਿਨਾਂ ਦੀ ਉਪਲਬੱਧੀਆਂ ’ਤੇ ਵੱਡੀ ਪ੍ਰੈਸ ਕਾਨਫਰੰਸ ਕਰ ਕੇ ਇਕ ਬੁਕਲੇਟ ਜਾਰੀ ਕਰੇਗੀ। ਸੂਤਰਾਂ ਦਾ ਕਹਿਣਾ ਹੈ ਕਿ ਪੀ.ਐੱਮ.ਓ. ਨੇ ਸਾਰੇ ਕੇਂਦਰੀ ਮੰਤਰੀਆਂ ਤੋਂ ਉਨ੍ਹਾਂ ਦੇ ਮੰਤਰਾਲਾ ਤੇ ਵਿਭਾਗਾਂ ਦੀ 100 ਦਿਨਾਂ ਦੀ ਉਪਲਬੱਧੀਆਂ ਦੀ ਜਾਣਕਾਰੀ ਮੰਗੀ ਹੈ। ਸੂਤਰਾਂ ਦਾ ਕਹਿਣਾ ਹੈ ਕਿ 8 ਸਤੰਬਰ ਨੂੰ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਪ੍ਰੈਸ ਕਾਨਫਰੰਸ ਕਰ ਮੋਦੀ ਸਰਕਾਰ ਦੀ 100 ਦਿਨਾਂ ਦੀ ਉਪਲਬੱਧੀਆਂ ਸਾਹਮਣੇ ਰੱਖਣਗੇ। ਦੱਸ ਦਈਏ ਕਿ 30 ਮਈ 2019 ਨੂੰ ਮੋਦੀ ਸਰਕਾਰ ਦੇ ਦੂਜੇ ਕਾਰਜਾਲ ਲਈ ਮੰਤਰੀ ਮੰਡਲ ਨੇ ਸਹੁੰ ਚੁੱਕੀ ਸੀ।   

Inder Prajapati

This news is Content Editor Inder Prajapati