ਆਪ ਦਾ ਸਵਾਲ, ਪਨਾਮਾ ਮਾਮਲੇ ''ਚ ਮੋਦੀ ਸਰਕਾਰ ਕਦੋਂ ਕਰੇਗੀ ਕਾਰਵਾਈ

07/28/2017 4:31:30 PM

ਨਵੀਂ ਦਿੱਲੀ—ਆਮ ਆਦਮੀ ਪਾਰਟੀ ਮੋਦੀ ਸਰਕਾਰ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡਦੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਪਨਾਮਾ ਮਾਮਲੇ 'ਚ ਦੋਸ਼ੀ ਕਰਾਰ ਹੋਣ 'ਤੇ 'ਆਪ' ਨੇਤਾ ਆਸ਼ੂਤੋਸ਼ ਨੇ ਭਾਜਪਾ ਨੂੰ ਲੰਮੇ ਹੱਥੀ ਲੈਂਦੇ ਹੋਏ ਕਿਹਾ ਕਿ ਪਾਕਿਸਤਾਨ ਦੇ ਅੰਦਰ ਬੇਮਿਸਾਲ ਘਟਨਾ ਹੋਈ ਹੈ। ਉੱਥੇ ਦੇ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਡਿਸਕਵਾਲਿਫਾਈ ਕਰ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭ੍ਰਿਸ਼ਟਾਚਾਰ 'ਤੇ ਕੁਝ ਨਹੀਂ ਕਹਿ ਰਹੇ। ਪਨਾਮਾ ਪੇਪਰ ਦੇ ਮਾਮਲੇ 'ਚ ਅਮਿਤਾਭ ਬੱਚਨ, ਅਜੈ ਦੇਵਗਨ, ਗੌਤਮ ਅਡਾਨੀ, ਵਿਨੋਦ ਅਡਾਨੀ, ਅਭਿਸ਼ੇਕ ਸਿੰਘ (ਰਮਨ ਸਿੰਘ ਦੇ ਪੁੱਤਰ) 'ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ, ਜਦਕਿ ਸਾਡੇ ਦੇਸ਼ ਦੇ ਲੋਕਤੰਤਰ, ਨਿਆ ਵਿਵਸਥਾ ਅਤੇ ਮੀਡੀਆ ਦੀ ਦੁਹਾਈ ਪੂਰੀ ਦੁਨੀਆ 'ਚ ਜਾਂਦੀ ਹੈ।
ਪਨਾਮਾ ਪੇਪਰ ਦੇ ਵੱਲ ਨਰਿੰਦਰ ਮੋਦੀ ਸਰਕਾਰ ਦਾ ਧਿਆਨ ਨਹੀਂ ਹੈ। ਪਾਕਿਸਤਾਨ ਦੀ ਘਟਨਾ 'ਤੇ ਰਾਸ਼ਟਰਵਾਦੀ ਟੀ.ਵੀ. ਚੈਨਲਾਂ ਨੂੰ ਪੁੱਛਣਾ ਚਾਹੀਦਾ ਭਾਰਤ 'ਚ ਕਾਰਵਾਈ ਕਿਉਂ ਨਹੀਂ ਹੋ ਰਹੀ। ਉੱਥੇ ਆਮ ਆਦਮੀ ਪਾਰਟੀ ਦੇ ਪ੍ਰਦੇਸ਼ ਸੰਯੋਜਕ ਆਲੋਕ ਅਗਰਵਾਲ ਨੇ ਕਿਹਾ ਕਿ ਅੱਜ ਇਕ ਵਿਅਕਤੀ ਦੀ ਜਿੱਦ ਦੇ ਕਾਰਨ 1 ਲੱਖ ਲੋਕਾਂ ਨੂੰ ਉਜਾੜਿਆ ਜਾਵੇਗਾ। ਸਰਦਾਰ ਸਰੋਵਰ ਡੈਮ ਦੇ ਕੋਲ 193 ਪਿੰਡ ਜੇ 18000 ਪਰਿਵਾਰ ਡੁੱਬੀ 'ਚ ਆ ਰਹੇ ਹਨ। ਇਨ੍ਹਾਂ ਦੇ ਪੁਨਰਵਾਸ 'ਤੇ ਕੋਈ ਕੰਮ ਨਹੀਂ ਹੋਇਆ।