ਅਯੁੱਧਿਆ ਨੂੰ ਸੈਰ-ਸਪਾਟਾ ਸਥਾਨ ਬਣਾਉਣ ਦੀ ਤਿਆਰੀ, ਮੋਦੀ ਸਰਕਾਰ ਖ਼ਰਚ ਕਰੇਗੀ ਇੱਕ ਲੱਖ ਕਰੋੜ ਰੁਪਏ

08/26/2020 8:36:24 PM

ਨਵੀਂ ਦਿੱਲੀ - ਰਾਮ ਮੰਦਰ ਨਿਰਮਾਣ 'ਤੇ ਕੰਮ ਵਧਣ ਦੇ ਨਾਲ ਅਯੁੱਧਿਆ ਦਾ ਰੂਪ ਹੋਰ ਵੀ ਸ਼ਾਨਦਾਰ ਹੋ ਜਾਵੇਗਾ। ਕੇਂਦਰ ਸਰਕਾਰ ਤੀਰਥ ਨਗਰੀ ਦੇ ਪਰਿਵਰਤਨ 'ਤੇ ਇੱਕ ਲੱਖ ਕਰੋੜ ਰੁਪਏ ਖਰਚ ਕਰਨ ਜਾ ਰਹੀ ਹੈ। ਕੋਸ਼ਿਸ਼ ਇਹੀ ਹੈ ਕਿ ਅਯੁੱਧਿਆ ਭਗਵਾਨ ਰਾਮ ਦੇ ਸਥਾਨਾਂ ਲਈ ਮਹੱਤਵਪੂਰਣ ਹੋਣ ਦੇ ਨਾਲ ਵਿਸ਼ਵ ਸੈਰ-ਸਪਾਟਾ ਦੇ ਨਕਸ਼ੇ 'ਤੇ ਵੀ ਜਗ੍ਹਾ ਬਣਾਵੇ। ਇਸ ਦੀ ਪਛਾਣ ਉਂਝ ਹੀ ਬਣੇ ਜਿਵੇਂ ਹੋਰ ਦੁਨੀਆ  ਦੇ ਸਭ ਤੋਂ ਵੱਡੇ ਤੀਰਥ ਸਥਾਨਾਂ ਦੀ ਹੈ

ਅਜਿਹੇ 'ਚ ਇੱਕ ਤਰ੍ਹਾਂ ਭਗਵਾਨ ਰਾਮ ਨਾਲ ਜੁੜੇ ਸਥਾਨਾਂ ਦੇ ਵਿਕਾਸ 'ਤੇ ਜਿੱਥੇ ਪੂਰਾ ਜ਼ੋਰ ਰਹੇਗਾ, ਉਥੇ ਹੀ ਅਯੁੱਧਿਆ ਨੂੰ ਵੀ ਵਰਲਡ ਕਲਾਸ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਰੇਲ, ਸੜਕ ਅਤੇ ਹਵਾ, ਹਰ ਤਰ੍ਹਾਂ ਦੇ ਸੰਪਰਕ ਮਾਰਗਾਂ ਨਾਲ ਅਯੁੱਧਿਆ ਦੀ ਕਨੈਕਟੀਵਿਟੀ ਨੂੰ ਵਧਾਇਆ ਜਾਵੇਗਾ। ਪੂਰੀ ਕੋਸ਼ਿਸ਼ ਹੋਵੇਗੀ ਕਿ ਜੇਕਰ ਕੋਈ ਬਾਹਰੋਂ ਅਯੁੱਧਿਆ ਆਉਂਦਾ ਹੈ ਤਾਂ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਸੂਤਰਾਂ ਮੁਤਾਬਕ ਸਰਕਾਰ ਚਾਹੁੰਦੀ ਹੈ ਕਿ ਅਗਲੇ 5 ਸਾਲ 'ਚ ਦੁਨੀਆ ਨੂੰ ਅਯੁੱਧਿਆ ਦਾ ਅਜਿਹਾ ਰੂਪ ਦੇਖਣ ਨੂੰ ਮਿਲੇ ਕਿ ਇਸ ਨੂੰ ‘’ਮੋਸਟ ਫੇਵਰੇਟ ਟੂਰਿਸਟ ਡੈਸਟੀਨੇਸ਼ਨ” ਦੇ ਤੌਰ 'ਤੇ ਗਿਣਿਆ ਜਾਵੇ। ਏਅਰਪੋਰਟ, ਰੇਲ,  ਇੰਫਰਾਸਟਰਕਚਰ, ਬਿਜਲੀ ਵਰਗਾ ਕੋਈ ਵੀ ਮੋਰਚਾ ਹੋਵੇ, ਸਰਕਾਰ ਨੇ ਅਯੁੱਧਿਆ ਅਤੇ ਆਸਪਾਸ ਦੇ ਇਲਾਕਿਆਂ ਨੂੰ ਚਮਕਾਉਣ ਲਈ ਤਿਆਰੀ ਕਰ ਲਈ ਹੈ।

Inder Prajapati

This news is Content Editor Inder Prajapati