ਮੋਦੀ ਸਰਕਾਰ ਨੇ 5 ਸਾਲਾਂ ''ਚ ਇਕ ਕਰੋੜ ਦਰੱਖਤ ਕਟਵਾਏ, ਭਵਿੱਖ ਨਾਲ ਖਿਲਵਾੜ : ਕਾਂਗਰਸ

07/27/2019 1:26:59 PM

ਨਵੀਂ ਦਿੱਲੀ— ਪਿਛਲੇ 5 ਸਾਲਾਂ 'ਚ ਦਰੱਖਤ ਕੱਟੇ ਜਾਣ ਦੇ ਪ੍ਰਸ਼ਨ 'ਤੇ ਵਾਤਾਵਰਣ ਰਾਜ ਮੰਤਰੀ ਬਾਬੁਲ ਸੁਪ੍ਰਿਓ ਵਲੋਂ ਲੋਕ ਸਭਾ 'ਚ ਦਿੱਤੇ ਲਿਖਤੀ ਉੱਤਰ ਪੇਸ਼ ਕੀਤਾ ਗਿਆ ਸੀ। ਜਿਸ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਨੇ ਸ਼ਨੀਵਾਰ ਨੂੰ ਦੋਸ਼ ਲਗਾਇਆ ਕਿ ਮੋਦੀ ਸਰਕਾਰ ਨੇ ਇਕ ਕਰੋੜ ਤੋਂ ਵਧ ਦਰੱਖਤ ਕੱਟਵਾ ਕੇ ਦੇਸ਼ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ। ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਟਵੀਟ ਕੀਤਾ,''ਦਰੱਖਤ ਜੀਵਨ ਹਨ। ਦਰੱਖਤ ਆਕਸੀਜਨ ਦਿੰਦੇ ਹਨ। ਦਰੱਖਤ ਕਾਰਬਨ ਡਾਈਆਕਸਾਈਡ ਸੋਕ ਲੈਂਦੇ ਹਨ। ਦਰੱਖਤ ਵਾਤਾਵਰਣ ਦੇ ਰੱਖਿਅਕ ਹਨ ਪਰ ਮੋਦੀ ਸਰਕਾਰ ਨੇ 5 ਸਾਲਾਂ 'ਚ 1,09,75,844 ਦਰੱਖਤ ਕੱਟਵਾ ਦਿੱਤੇ।'' ਉਨ੍ਹਾਂ ਨੇ ਸਵਾਲ ਕੀਤਾ,''ਕੀ ਮੋਦੀ ਸਰਕਾਰ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ?'' ਜ਼ਿਕਯੋਗ ਹੈ ਕਿ ਸ਼ੁੱਕਰਵਾਰ ਨੂੰ ਲੋਕ ਸਭਾ 'ਚ ਕੁਝ ਪ੍ਰਸ਼ਨਾਂ ਦੇ ਉੱਤਰ 'ਚ ਸੁਪ੍ਰਿਓ ਨੇ ਕਿਹਾ ਸੀ ਕਿ ਵਿਕਾਸ ਕੰਮਾਂ ਲਈ ਇਕ ਦਰੱਖਤ ਕੱਟੇ ਜਾਣ ਦੀ ਸਥਿਤੀ 'ਚ ਉਸ ਦੇ ਬਦਲੇ ਕਈ ਦਰੱਖਤ ਲਗਾਏ ਜਾਂਦੇ ਹਨ।

DIsha

This news is Content Editor DIsha