ਸੈਰ ਸਪਾਟਾ ਨੂੰ ਬੜ੍ਹਾਵਾ ਦੇਣ ਲਈ ਮੋਦੀ ਸਰਕਾਰ ਨੇ ਲਿਆ ਵੱਡਾ ਫੈਸਲਾ

08/20/2019 10:39:55 PM

ਨਵੀਂ ਦਿੱਲੀ— ਸੈਰ ਸਪਾਟਾ ਨੂੰ ਬੜ੍ਹਾਵਾ ਦੇਣ ਲਈ ਮੋਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਹੁਣ ਸੈਲਾਨੀਆਂ ਨੂੰ ਈ-ਵੀਜ਼ਾ ਪੰਜ ਸਾਲ ਲਈ ਦਿੱਤਾ ਜਾਵੇਗਾ। ਹੁਣ ਤਕ ਇਕ ਸਾਲ ਲਈ ਦਿੱਤਾ ਜਾਂਦਾ ਸੀ। ਇਹੀ ਨਹੀਂ ਵੀਜ਼ਾ ਲਈ ਲਏ ਜਾਣ ਵਾਲੇ ਚਾਰਜ ਵੀ ਘੱਟ ਕਰ ਦਿੱਤੇ ਗਏ ਹਨ। ਪੰਜ ਸਾਲ ਲਈ 80 ਅਮਰੀਕੀ ਡਾਲਰ ਭਾਵ 5 ਹਜ਼ਾਰ 680 ਰੁਪਏ 'ਚ ਈ-ਸੈਰ ਸਪਾਟਾ ਵੀਜ਼ਾ ਮਿਲੇਗਾ, ਜਦਕਿ 40 ਅਮਰੀਕੀ ਡਾਲਰ ਭਾਵ ਕਰੀਬ 2 ਹਜ਼ਾਰ 840 ਰੁਪਏ 'ਚ ਇਕ ਸਾਲ ਦਾ ਸੈਰ ਸਪਾਟਾ ਵੀਜ਼ਾ ਮਿਲੇਗਾ। 30 ਦਿਨ ਦਾ ਵੀਜ਼ਾ 25 ਡਾਲਰ ਭਾਵ ਕਰੀਬ 1791 ਰੁਪਏ 'ਚ ਦਿੱਤਾ ਜਾਵੇਗਾ। ਅਪ੍ਰੈਲ ਤੋਂ ਜੂਨ ਤਕ ਜਦੋਂ ਸਭ ਤੋਂ ਘੱਟ ਸੈਲਾਨੀ ਆਉਂਦੇ ਹਨ ਉਸ ਸਮੇਂ 10 ਡਾਲਰ ਭਾਵ ਕਰੀਬ 716 ਰੁਪਏ 'ਚ 30 ਦਿਨਾਂ ਦਾ ਈ-ਵੀਜ਼ਾ ਦਿੱਤਾ ਜਾਵੇਗਾ।

Inder Prajapati

This news is Content Editor Inder Prajapati