ਮੋਦੀ ਸਰਕਾਰ ਨੇ ਕੋਰੋਨਾ ਆਫਤ ਤੋਂ ਨਜਿੱਠਣ ਲਈ ਜਨਤਾ ਤੋਂ ਮੰਗੇ ਸੁਝਾਅ

04/07/2020 9:56:17 PM

ਨਵੀਂ ਦਿੱਲੀ — ਕੋਰੋਨਾ ਖਿਲਾਫ ਛਿੜੀ ਜੰਗ ਦੇ ਦਾਇਰੇ ਨੂੰ ਸਰਕਾਰ ਹੁਣ ਹੋਰ ਵਿਆਪਕ ਰੂਪ ਦੇਵੇਗੀ। ਮਨੁੱਖੀ ਸਰੋਤ ਵਿਕਾਸ ਮੰਤਰਾਲਾ ਨੇ ਫਿਲਹਾਲ ਇਸ ਨੂੰ ਲੈ ਕੇ ਵੱਡੀ ਪਹਿਲ ਕੀਤੀ ਹੈ। ਇਸ ਦੇ ਤਹਿਤ ਦੇਸ਼ਭਰ ਦੇ ਇਨਵੈਸਟਰਸ, ਰਿਸਰਚਰਸ, ਸਿੱਖਿਆ ਅਤੇ ਸਟਾਰਟਅਪ ਨੂੰ ਇਸ ਲੜਾਈ ਨਾਲ ਹੁਣ ਸਿੱਧੇ ਜੋੜਨ ਦਾ ਫੈਸਲਾ ਲਿਆ ਹੈ। ਨਾਲ ਹੀ ਸਾਰੇ ਦੇਸ਼ ਨੂੰ ਬਚਾਉਣ ਦੇ ਸੁਝਾਅ ਵੀ ਮੰਗੇ ਹਨ। ਉਥੇ ਹੀ ਬਿਹਤਰ ਹੱਲ ਦੱਸਣ ਵਾਲਿਆਂ ਨੂੰ ਇਸ ਦੌਰਾਨ ਦੇ ਲੱਖ ਤਕ ਦਾ ਇਨਾਮ ਵੀ ਦੇਣ ਦਾ ਐਲਾਨ ਕੀਤਾ ਗਿਆ ਹੈ।

ਮੰਤਰਾਲਾ ਮੁਤਾਬਕ ਇਨਾਮ ਦੀ ਇਹ ਰਾਸ਼ੀ ਕੋਸ਼ਿਸਕਰਤਾਵਾਂ ਦੇ ਮਿਲਣ 'ਤੇ ਅੱਗੇ ਵਧਾਈ ਵੀ ਜਾ ਸਕਦੀ ਹੈ। ਉਥੇ ਹੀ ਇਸ ਮੁਹਿੰਮ 'ਚ ਸਰਕਾਰ ਨੇ ਕੋਰੋਨਾ ਸਕਟ ਦੇ ਚੱਲਦੇ ਦੇਸ਼ ਸਾਹਮਣੇ ਖੜ੍ਹੀ ਚੁਣੌਤੀਆਂ ਤੋਂ ਨਜਿੱਠਣ ਲਈ ਲੋਕਾਂ ਤੋਂ ਬਿਹਤਰ ਹੱਲ ਦੱਸਣ ਦੀ ਅਪੀਲ ਕੀਤੀ ਹੈ। ਇਨ੍ਹਾਂ 'ਚ ਡਾਕਟਰਾਂ ਦੇ ਸੁਰੱਖਿਆ ਕਵਚ ਤੋਂ ਲੈ ਕੇ ਹਸਪਤਾਲਾਂ, ਮਰੀਜ਼ਾਂ ਦੀ ਦੇਖਭਾਲ ਨਾਲ ਜੁੜੀ ਸਮੱਸਿਆਵਾਂ ਅਤੇ ਰੋਜ਼ਗਾਰ ਦੇ ਨਾਲ ਹੀ ਆਉਣ ਵਾਲੇ ਦਿਨਾਂ 'ਚ ਇਸ ਤੋਂ ਬਚਾਅ ਅਤੇ ਜਾਗਰੂਕਤਾ ਵਰਗੇ ਵਿਸ਼ਿਆਂ ਨੂੰ ਲੈ ਕੇ ਵੀ ਸੁਝਾਅ ਦੇਣ ਨੂੰ ਕਿਹਾ ਗਿਆ ਹੈ।

Inder Prajapati

This news is Content Editor Inder Prajapati