ਮੋਦੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ : ਕਮਲਨਾਥ

03/11/2019 3:50:08 PM

ਇੰਦੌਰ (ਭਾਸ਼ਾ)— ਚੋਣ ਕਮਿਸ਼ਨ ਵਲੋਂ ਲੋਕ ਸਭਾ ਚੋਣਾਂ ਦਾ ਐਲਾਨ ਦੇ ਅਗਲੇ ਦਿਨ ਕੇਂਦਰ ਦੀ ਮੋਦੀ ਸਰਕਾਰ ਨਿਸ਼ਾਨੇ 'ਤੇ ਆ ਗਈ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਸੋਮਵਾਰ ਨੂੰ ਕਿਹਾ ਕਿ ਇਸ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਕਮਲਨਾਥ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਐਲਾਨ ਦੇ ਨਾਲ ਹੀ ਭਾਜਪਾ ਦੀ ਮੋਦੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਜਦੋਂ ਚੋਣਾਂ ਨਤੀਜੇ ਆਉਣਗੇ, ਤਾਂ ਦੇਸ਼ ਦੇ ਵੋਟਰ ਸੰਦੇਸ਼ ਦੇਣਗੇ ਕਿ ਉਹ ਮੂਰਖ ਨਹੀਂ ਹਨ ਅਤੇ ਹੁਣ ਠੱਗੇ ਜਾਣਾ ਨਹੀਂ ਚਾਹੁੰਦੇ। 

ਸੂਬੇ ਦੇ ਮੁੱਖ ਵਿਰੋਧੀ ਦਲ ਭਾਜਪਾ ਦੇ ਕੁਝ ਆਲਾ ਨੇਤਾਵਾਂ ਨੇ ਦਾਅਵਾ ਕੀਤਾ ਕਿ ਆਗਾਮੀ ਲੋਕ ਸਭਾ ਚੋਣਾਂ ਵਿਚ ਮੋਦੀ ਸਰਕਾਰ ਦੇ ਕੇਂਦਰ ਦੀ ਸੱਤਾ 'ਚ ਪਰਤਣ ਤੋਂ ਬਾਅਦ ਕਮਲਨਾਥ ਸਰਕਾਰ ਆਪਣੇ ਆਪ ਹੀ ਡਿੱਗ ਜਾਵੇਗੀ। ਇਸ ਬਾਰੇ ਪੁੱਛੇ ਜਾਣ 'ਤੇ ਮੁੱਖ ਮੰਤਰੀ ਨੇ ਤੰਜ਼ ਕੱਸਿਆ, ਹੁਣ ਮੈਂ ਕਿਸੇ ਨੂੰ ਸੁਪਨੇ ਦੇਖਣ ਤੋਂ ਤਾਂ ਰੋਕ ਨਹੀਂ ਸਕਦਾ।

Tanu

This news is Content Editor Tanu