ਮੋਦੀ ਸਰਕਾਰ ਨੇ ਖ਼ੁਸ਼ ਕੀਤੇ ਮੁਲਾਜ਼ਮ, ਦੀਵਾਲੀ 'ਤੇ ਦਿੱਤਾ ਵੱਡਾ ਤੋਹਫ਼ਾ

10/18/2023 7:01:44 PM

ਨਵੀਂ ਦਿੱਲੀ - ਮੋਦੀ ਸਰਕਾਰ ਨੇ ਦੀਵਾਲੀ ਦੇ ਤਿਉਹਾਰ ਦੇ ਖ਼ਾਸ ਮੌਕੇ 'ਤੇ ਕੇਂਦਰੀ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਸਰਕਾਰ ਨੇ ਦੀਵਾਲੀ ਬੋਨਸ ਦੇਣ ਦਾ ਐਲਾਨ ਕੀਤਾ ਹੈ। ਇਸ ਤਹਿਤ ਗਰੁੱਪ ਸੀ ਅਤੇ ਗਰੁੱਪ ਬੀ ਸ਼੍ਰੇਣੀ ਦੇ ਕਰਮਚਾਰੀਆਂ ਨੂੰ 30 ਦਿਨਾਂ ਦੀ ਤਨਖ਼ਾਹ ਦੇ ਬਰਾਬਰ ਪੈਸੇ ਮਿਲਣਗੇ। 

ਇਹ ਵੀ ਪੜ੍ਹੋ - ਸਵਿਗੀ ਦੇ ਇਕ ਫ਼ੈਸਲੇ ਨੇ ਵਰਲਡ ਕੱਪ ’ਚ ਕ੍ਰਿਕਟ ਪ੍ਰੇਮੀਆਂ ਦੀ ਵਧਾਈ ਚਿੰਤਾ

ਵਿੱਤ ਮੰਤਰਾਲੇ ਨੇ ਦੀਵਾਲੀ ਦੇ ਮੌਕੇ 'ਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਗੈਰ-ਉਤਪਾਦਕਤਾ ਲਿੰਕਡ ਬੋਨਸ (ਐਡ-ਹਾਕ ਬੋਨਸ) ਦੇਣ ਦਾ ਐਲਾਨ ਕੀਤਾ ਹੈ। ਕੇਂਦਰ ਸਰਕਾਰ ਦੇ ਗਰੁੱਪ ਬੀ ਅਤੇ ਗਰੁੱਪ ਸੀ ਦੇ ਅਧੀਨ ਆਉਂਦੇ ਗੈਰ-ਗਜ਼ਟਿਡ ਕਰਮਚਾਰੀ, ਜੋ ਕਿਸੇ ਉਤਪਾਦਕਤਾ ਲਿੰਕਡ ਬੋਨਸ ਸਕੀਮ ਅਧੀਨ ਨਹੀਂ ਆਉਂਦੇ ਹਨ, ਨੂੰ ਵੀ ਇਹ ਬੋਨਸ ਦਿੱਤਾ ਜਾਵੇਗਾ। ਐਡਹਾਕ ਬੋਨਸ ਦਾ ਲਾਭ ਕੇਂਦਰੀ ਅਰਧ ਸੈਨਿਕ ਬਲਾਂ ਦੇ ਸਾਰੇ ਯੋਗ ਕਰਮਚਾਰੀਆਂ ਨੂੰ ਵੀ ਮਿਲੇਗਾ।

ਇਹ ਵੀ ਪੜ੍ਹੋ - 76 ਹਜ਼ਾਰ ਰੁਪਏ 'ਚ ਆਨਲਾਈਨ ਮੰਗਵਾਇਆ ਲੈਪਟਾਪ, ਬਾਕਸ ਖੋਲ੍ਹਿਆ ਤਾਂ ਹੱਕਾ-ਬੱਕਾ ਰਹਿ ਗਿਆ ਪਰਿਵਾਰ

ਕਰਮਚਾਰੀਆਂ ਦੀ ਔਸਤ ਤਨਖ਼ਾਹ, ਗਣਨਾ ਦੀ ਸੀਮਾ ਦੇ ਅਨੁਸਾਰ, ਜੋ ਵੀ ਘੱਟ ਹੋਵੇ, ਉਸ ਦੇ ਆਧਾਰ ਨਾਲ ਬੋਨਸ ਜੋੜਿਆ ਜਾਂਦਾ ਹੈ। 30 ਦਿਨਾਂ ਦਾ ਮਹੀਨਾਵਾਰ ਬੋਨਸ ਲਗਭਗ ਇੱਕ ਮਹੀਨੇ ਦੀ ਤਨਖ਼ਾਹ ਦੇ ਬਰਾਬਰ ਹੋਵੇਗਾ। ਉਦਾਹਰਣ ਵਜੋਂ, ਜੇਕਰ ਕਿਸੇ ਕਰਮਚਾਰੀ ਦੀ ਤਨਖ਼ਾਹ 18000 ਰੁਪਏ ਮਿਲ ਰਹੀ ਹੈ ਤਾਂ ਉਸਦਾ 30 ਦਿਨਾਂ ਦਾ ਮਹੀਨਾਵਾਰ ਬੋਨਸ ਲਗਭਗ 17,763 ਰੁਪਏ ਹੋਵੇਗਾ। ਗਣਨਾ ਦੇ ਅਨੁਸਾਰ, 7000*30/30.4 ਰੁਪਏ = 17,763.15 ਰੁਪਏ (17,763 ਰੁਪਏ) ਬਣੇਗਾ।

ਇਹ ਵੀ ਪੜ੍ਹੋ - Flipkart 'ਤੇ ਲੱਗੀ ਤਿਉਹਾਰੀ ਸੀਜ਼ਨ ਦੀ ਸੇਲ 'ਚ 8 ਦਿਨਾਂ 'ਚ 1.4 ਬਿਲੀਅਨ ਗਾਹਕਾਂ ਨੇ ਕੀਤਾ ਵਿਜ਼ਿਟ

ਇਸ ਤਰ੍ਹਾਂ ਦੇ ਬੋਨਸ ਦਾ ਲਾਭ ਕੇਂਦਰ ਸਰਕਾਰ ਦੇ ਉਨ੍ਹਾਂ ਕਰਮਚਾਰੀਆਂ ਨੂੰ ਮਿਲੇਗਾ, ਜੋ 31 ਮਾਰਚ, 2023 ਤੱਕ ਸੇਵਾ ਵਿੱਚ ਰਹੇ ਹਨ। ਸਾਲ 2022-23 ਦੌਰਾਨ ਘੱਟੋ-ਘੱਟ ਛੇ ਮਹੀਨੇ ਲਗਾਤਾਰ ਡਿਊਟੀ ਦਿੱਤੀ ਗਈ ਹੈ। ਐਡਹਾਕ ਆਧਾਰ 'ਤੇ ਨਿਯੁਕਤ ਅਸਥਾਈ ਕਰਮਚਾਰੀਆਂ ਨੂੰ ਵੀ ਇਹ ਬੋਨਸ ਮਿਲੇਗਾ। ਹਾਲਾਂਕਿ, ਸੇਵਾ ਵਿੱਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ।

ਇਹ ਵੀ ਪੜ੍ਹੋ - ਪਰਸਨਲ ਲੋਨ ਲੈਣ ਤੋਂ ਪਹਿਲਾਂ ਰੱਖੋ ਇਨ੍ਹਾਂ 6 ਗੱਲਾਂ ਦਾ ਖ਼ਾਸ ਧਿਆਨ, ਕਦੇ ਨਹੀਂ ਹੋਵੋਗੇ ਖੱਜਲ ਖੁਆਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur