ਮੋਦੀ ਆਪਣੇ ਨਿੱਜੀ ਹਵਾਈ ਦੌਰਿਆਂ ਦਾ ਦੇਣ ਹਿਸਾਬ : ਕਾਂਗਰਸ

10/19/2017 3:52:51 AM

ਨਵੀਂ ਦਿੱਲੀ (ਯੂ.ਐੱਨ.ਆਈ.)— ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਜਰਾਤ ਦਾ ਮੁੱਖ ਮੰਤਰੀ ਹੁੰਦਿਆਂ ਕੀਤੇ ਨਿੱਜੀ ਹਵਾਈ ਦੌਰਿਆਂ ਦਾ ਹਿਸਾਬ ਦੇਣ ਲਈ ਕਿਹਾ ਹੈ। ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਅਤੇ ਗੁਜਰਾਤ ਵਿਧਾਨ ਸਭਾ 'ਚ ਪਾਰਟੀ ਵਿਧਾਇਕ ਦਲ ਦੇ ਨੇਤਾ ਅਰਜੁਨ ਨੇ ਬੁੱਧਵਾਰ ਇੱਥੇ ਪੱਤਰਕਾਰਾਂ ਨਾਲ ਗੱੱਲਬਾਤ ਕਰਦਿਆਂ ਕਿਹਾ ਕਿ ਮੋਦੀ ਨੇ 2003 ਤੋਂ 2007 ਦਰਮਿਆਨ ਗੁਜਰਾਤ ਦਾ ਮੁੱਖ ਮੰਤਰੀ ਹੁੰਦਿਆਂ 100 ਤੋਂ ਵੱਧ ਹਵਾਈ ਦੌਰੇ ਕੀਤੇ ਤੇ ਇਹ ਸਾਰੇ ਹਵਾਈ ਦੌਰੇ ਨਿੱਜੀ ਹਵਾਈ ਜਹਾਜ਼ਾਂ ਰਾਹੀਂ ਕੀਤੇ ਗਏ। ਇਨ੍ਹਾਂ ਵਿਚ 4 ਵਿਦੇਸ਼ੀ ਦੌਰੇ ਵੀ ਸ਼ਾਮਲ ਹਨ। ਇਨ੍ਹਾਂ ਦੌਰਿਆਂ 'ਤੇ 16 ਕਰੋੜ 56 ਲੱਖ ਰੁਪਏ ਖਰਚ ਹੋਏ। ਗੁਜਰਾਤ ਸਰਕਾਰ ਦਾ ਕਹਿਣਾ ਹੈ ਕਿ ਉਸ ਨੇ ਇਨ੍ਹਾਂ ਦੌਰਿਆਂ ਦਾ ਖਰਚਾ ਨਹੀਂ ਉਠਾਇਆ ਸੀ। 4 ਵਿਦੇਸ਼ੀ ਦੌਰਿਆਂ 'ਚ ਚੀਨ, ਦੱਖਣੀ ਕੋਰੀਆ, ਜਾਪਾਨ ਅਤੇ ਸਵਿਟਜ਼ਰਲੈਂਡ ਦੀ ਯਾਤਰਾ ਸ਼ਾਮਲ ਹੈ।