ਮੋਦੀ ਕੈਬਨਿਟ ਤੋਂ ਅਸਤੀਫਾ ਦੇਵੇ ਰਾਮਵਿਲਾਸ ਪਾਸਵਾਨ: ਸ਼ਿਆਮ ਰਾਜਕ

08/01/2018 1:39:21 PM

ਨਵੀਂ ਦਿੱਲੀ— ਐੱਸ. ਸੀ. ਐਕਟ 'ਚ ਬਦਲਾਅ ਲਈ ਆਰਡੀਨੈਂਸ ਲਿਆਉਣ ਤੋਂ ਪਹਿਲਾਂ ਜੇ. ਡੀ. ਯੂ. ਦੇ ਜਨਰਲ ਸਕੱਤਰ ਸ਼ਿਆਮ ਰਾਜਕ ਨੇ ਪਹਿਲਾਂ ਭਾਜਪਾ 'ਤੇ ਨਿਸ਼ਾਨਾ ਵਿੰਨ੍ਹਿਆ ਫਿਰ ਰਾਮਵਿਲਾਸ ਪਾਸਵਾਨ ਨੂੰ ਅਸਤੀਫਾ ਦੇਣ ਨੂੰ ਕਿਹਾ ਹੈ। ਜੇ. ਡੀ. ਯੂ. ਨੇਤਾ ਅਤੇ ਬਿਹਾਰ ਸੀ. ਐੱਮ. ਨਿਤਿਸ਼ ਕੁਮਾਰ 'ਚ ਵੀ ਇਸ ਅੰਦੋਲਨ ਨੂੰ ਸਮਰਥਨ ਦੇਣ ਦੀ ਮੰਗ ਕੀਤੀ।
ਰਾਮਵਿਲਾਸ ਤੋਂ ਕਿਉਂ ਅਸਤੀਫਾ ਮੰਗ ਰਹੇ ਹਨ?
ਸ਼ਿਆਮ ਰਜਕ ਨੇ ਕਿਹਾ ਕਿ ਕਾਫੀ ਦਿਨਾਂ ਤੋਂ ਇੰਤਜ਼ਾਰ ਕਰ ਰਹੇ। ਇੰਤਜ਼ਾਰ ਦੀ ਬੇਵਸੀ ਖਤਮ ਹੋ ਗਈ ਹੈ। ਦਲਿਤਾਂ ਖਿਲਾਫ ਮੁਕੱਦਮੇਂ ਵਾਪਸ ਨਹੀਂ ਹੋ ਰਹੇ। ਜਸਟਿਸ ਆਦਰਸ਼ ਗੋਇਲ ਨੇ 1989 ਦੇ ਅਜਿਹੇ ਸੀ. ਏ. ਟੀ. ਐਕਟ 'ਚ ਦਾਖਲ ਕੀਤਾ। ਉਨ੍ਹਾਂ ਨੂੰ ਐੱਨ. ਜੀ. ਟੀ. ਦਾ ਚੇਅਰਮੈਨ ਬਣਾ ਦਿੱਤਾ। ਰਾਮਵਿਲਾਸ ਜੀ ਕਹਿੰਦੇ ਹਨ ਆਰਡੀਨੈਂਸ ਆਵੇਗਾ ਪਰ ਸਮਾਂ ਬੀਤ ਗਿਆ। ਹੁਣ ਅਲਟੀਮੇਟਸ ਦਿੱਤਾ 7 ਸਾਲ ਤਰੀਕ ਤੱਕ ਆਰਡੀਨੈਂਸ ਲਿਆਓ। ਤੁਸੀਂ ਮੰਤਰੀ ਹੋ ਕੈਬਨਿਟ 'ਚ ਮੈਂਬਰ ਹੋ ਤੁਸੀਂ ਦਬਾਅ ਦੇ ਕੇ 7 ਤਰੀਕ ਤੱਕ ਆਰਡੀਨੈਂਸ ਕਰਵਾਓ ਜੇਕਰ ਨਹੀਂ ਕਰਾ ਸਕੇ ਤਾਂ ਸੜਕ 'ਤੇ ਆਓ, ਤੁਸੀਂ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿਓ। ਇਹ ਪੈਸਿਆਂ ਦੇ ਚੱਕਰ 'ਚ ਕਿਉਂ ਹੈ ਅਜਿਹਾ ਰਹੋਗੇ ਤਾਂ ਨਾ ਪੈਸਾ ਮਿਲੇਗਾ ਨਾ ਹੀ ਆਰਾਮ। ਤੁਸੀਂ ਅਸਤੀਫਾ ਦੇ ਕੇ ਸੜਕ 'ਤੇ ਆਓ ਪੂਰਾ ਦਲਿਤ ਸਮੁਦਾਏ ਤੁਹਾਡੇ ਨਾਲ ਹੈ।
ਭਾਜਪਾ ਕਿਉਂ ਢਿੱਲ ਵਰਤੀ ਜਾ ਰਹੀ? 
ਸ਼ਿਆਮ ਰਜਕ ਨੇ ਕਿਹਾ ਕਿ ਭਾਜਪਾ ਦੀ ਦਲਿਤਾਂ ਦੇ ਪ੍ਰਤੀ ਜੋ ਮਾਨਸਿਕਤਾ ਹੋਵੇਗੀ ਜਾਂ ਉਨ੍ਹਾਂ 'ਤੇ ਕੋਈ ਦਬਾਅ ਹੋਵੇਗਾ ਇਸ ਕਾਰਨ ਤੁਸੀਂ ਦੇਖ ਲਓ। ਇਕ ਪਾਸੇ ਦਲਿਤਾਂ ਖਿਲਾਫ ਫੈਸਲੇ ਆਏ। ਉਨ੍ਹਾਂ ਲੋਕਾਂ ਨੇ ਕਿਹਾ ਕਿ ਇਸ ਨਾਲ ਕੁਝ ਨਹੀਂ ਹੋਵੇਗਾ। ਉਸ ਤੋਂ ਬਾਅਦ ਦਲਿਤਾਂ ਦੇ ਮੂੰਹ 'ਤੇ ਕਰਾਰਾ ਥੱਪੜ ਮਾਰਿਆ ਗਿਆ। ਸਾਲ ਜੁਲਾਈ ਨੂੰ ਜਸਟਿਸ ਆਦਰਸ਼ ਕੁਮਾਰ ਗੋਇਲ ਰਿਟਾਇਰ ਹੁੰਦੇ ਹਨ ਅਤੇ ਉਨ੍ਹਾਂ ਨੂੰ 5 ਸਾਲ ਲਈ ਐੱਨ. ਜੀ. ਟੀ. ਦਾ ਚੇਅਰਮੈਨ ਬਣਾਇਆ ਜਾਂਦਾ ਹੈ। ਇਹ ਕੀ ਹੈ? ਇਕ ਪਾਸੇ ਦਲਿਤਾਂ ਖਿਲਾਫ ਉਹ ਫੈਸਲਾ ਦਿੰਦੇ ਹਨ ਅਤੇ ਉਨ੍ਹਾਂ ਨੂੰ ਅਵਾਰਡ ਦਿੰਦੇ ਹਨ।


Related News