ਦੇਸ਼ ਦੀ ਆਤਮਾ ਨੂੰ ਕੁਚਲਨਾ ਚਾਹੁੰਦੇ ਹਨ ਮੋਦੀ ਅਤੇ ਯੋਗੀ : ਚੌਧਰੀ

12/28/2020 5:30:25 PM

ਬਲੀਆ– ਉੱਤਰ-ਪ੍ਰਦੇਸ਼ ਵਿਧਾਨ ਸਭਾ ’ਚ ਵਿਰੋਧੀ ਪੱਖ ਦੇ ਨੇਤਾ ਰਾਮ ਗੋਵਿੰਦ ਚੌਧਰੀ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਸੋਮਵਾਰ ਨੂੰ ਆਰ-ਪਾਰ ਦੀ ਲੜਾਈ ਦੀ ਅਪੀਲ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਪੁਲਸ ਦੇ ਜ਼ੋਰ ’ਤੇ ਦੇਸ਼ ਨੂੰ ਕਾਰਪੋਰੇਟ ’ਚ ਬਦਲ ਕੇ ਦੇਸ਼ ਦੀ ਆਤਮਾ ਨੂੰ ਕੁਚਲਨਾ ਚਾਹੁੰਦੇ ਹਨ। ਸਪਾ ਦੇ ਸੀਨੀਅਰ ਨੇਤਾ ਚੌਧਰੀ ਨੇ ਜ਼ਿਲੇ ਦੇ ਬਾਂਸਡੀਹ ਵਿਧਾਨ ਸਭਾ ਖੇਤਰ ਦੇ ਸੈਦਪੁਰਾ ਪਿੰਡ ’ਚ ਆਯੋਜਿਤ ‘ਕਿਸਾਨ ਘੇਰਾ ਚੌਪਾਲ’ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਸੰਗਠਨਾ ਨੂੰ ਅਪੀਲ ਕੀਤੀ ਕਿ 31 ਦਸੰਬਰ ਤਕ ਤਿੰਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਾ ਲੈਣ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਨੂੰ ਕਾਨੂੰਨੀ ਸ਼ਕਲ ਨਾ ਦੇਣ ਦੀ ਸਥਿਤੀ ’ਤੇ ਕਿਸਾਨ ਸੰਗਠਨ ‘ਮੰਨਾਂਗੇ ਨਹੀਂ ਪਰ ਮਾਰਾਂਗੇ ਨਹੀਂ’ ਦੇ ਨਾਅਰੇ ਨਾਲ ਆਰ-ਪਾਰ ਦੀ ਲੜਾਈ ਲੜਨ। 

ਉਨ੍ਹਾਂ ਕਿਹਾ ਕਿ ਮੋਦੀ ਦੇ ਇਰਾਦੇ ਨੂੰ ਕਿਸੇ ਕੀਮਤ ’ਤੇ ਸਫ਼ਲ ਨਹੀਂ ਹੋਣ ਦਵਾਂਗੇ। ਦੇਸ਼ ਦੀ ਆਤਮਾ ਦੀ ਰੱਖਿਆ ਲਈ ਅਸੀਂ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਰਹੋ। ਉਨ੍ਹਾਂ ਦਿੱਲੀ ਬਾਰਡਰ ’ਤੇ ਡਟੇ ਕਿਸਾਨਾਂ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਕਿਸਾਨ ਕਾਰਪੋਰੇਟ ਦੀਆਂ ਜੰਜ਼ੀਰਾਂ ਨੂੰ ਤੋੜਨ ਦੀ ਲੜਾਈ ਲੜ ਰਹੇ ਹਨ ਅਤੇ ਇਸ ਵਿਚ ਦੇਸ਼ ਦਾ ਹਰ ਕਿਸਾਨ ਉਨ੍ਹਾਂ ਦੇ ਨਾਲ ਹੈ। ਚੌਧਰੀ ਨੂੰ ਕਿਹਾ ਕਿ ਮੋਦੀ ਸਰਕਾਰ ਕੋਲ ਮੌਕਾ ਹੈ, ਉਹ ਚਾਹੁਣ ਤਾਂ ਇਸ ਮੌਕੇ ’ਤੇ ਤਿੰਨ ਕਾਨੂੰਨਾਂ ਨੂੰ ਵਾਪਸ ਅਤੇ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਸ਼ਕਲ ਦੇ ਕੇ ਇਸ ਨੂੰ ਇਤਿਹਾਸਕ ਦਿਨ ਬਣਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਕਾਰਪੋਰੇਟ ਦੇ ਮੋਹ ’ਚ ਭਾਰਤ ਸਰਕਾਰ ਜੇਕਰ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਨਹੀਂ ਕਰਦੀ ਤਾਂ ਕਿਸਾਨ ਸੰਗਠਨ 31 ਦਸੰਬਰ ਤੋਂ ਰਾਸ਼ਟਰੀ ਪੱਧਰ ’ਤੇ ਆਰ-ਪਾਰ ਦੀ ਲੜਾਈ ਦਾ ਐਲਾਨ ਕਰਨ ਅਤੇ ਇਸ ਆਰ-ਪਾਰ ਦੀ ਲੜਾਈ ’ਚ ਸਮਾਜਵਾਦੂ ਪਾਰਟੀ ਪੂਰੀ ਤਰ੍ਹਾਂ ’ਤੇ ਕਿਸਨਾਂ ਨਾਲ ਰਹੇਗੀ। 

Rakesh

This news is Content Editor Rakesh