ਇੱਕ ਮਹੀਨੇ ''ਚ PM ਮੋਦੀ 722 ਘੰਟੇ ਟੀ. ਵੀ. ''ਤੇ ਦੇਖੇ, ਰਾਹੁਲ ਸਿਰਫ 251 ਘੰਟੇ

05/13/2019 12:33:17 PM

ਨਵੀਂ ਦਿੱਲੀ—ਲੋਕ ਸਭਾ ਦੇ ਇਸ ਚੋਣਾਂਵੀ ਮੁਕਾਬਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੀ. ਵੀ. 'ਤੇ ਸਭ ਤੋਂ ਜ਼ਿਆਦਾ ਸਮਾਂ ਦੇਖਿਆ ਗਿਆ। ਸਿਰਫ 1 ਤੋਂ 28 ਅਪ੍ਰੈਲ ਮਤਲਬ ਕਿ ਇੱਕ ਮਹੀਨੇ 'ਚ ਉਹ ਵੱਖ-ਵੱਖ ਚੈਨਲਾਂ 'ਤੇ ਕੁੱਲ ਮਿਲਾ ਕੇ 722 ਘੰਟੇ ਦੇਖੇ ਗਏ ਪਰ ਰਾਹੁਲ ਗਾਂਧੀ ਨੂੰ ਸਿਰਫ 251 ਘੰਟੇ ਦਾ ਹੀ ਸਮਾਂ ਮਿਲਿਆ ਹੈ। ਪ੍ਰਧਾਨ ਮੰਤਰੀ ਨੇ 1 ਤੋਂ 28 ਅਪ੍ਰੈਲ ਵਿਚਾਲੇ ਦੇਸ਼ ਭਰ 'ਚ 64 ਰੈਲੀਆਂ ਕੀਤੀਆਂ ਅਤੇ ਇਸ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 65 ਰੈਲੀਆਂ ਨੂੰ ਸੰਬੋਧਿਤ ਕੀਤਾ। ਦੇਸ਼ ਦੇ ਟਾਪ 11 ਹਿੰਦੀ ਸਮਾਚਾਰ ਚੈਨਲਾਂ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਮੌਜੂਦਗੀ ਰਾਹੁਲ ਦੇ ਮੁਕਾਬਲੇ ਬਹੁਤ ਜ਼ਿਆਦਾ ਰਹੀ ਹੈ। ਰਿਪੋਰਟ ਮੁਤਾਬਕ ਸਮਾਚਾਰ ਏਜੰਸੀਆਂ ਨੇ ਕੁੱਲ ਮਿਲਾ ਕੇ ਇਨ੍ਹਾਂ ਦਿੱਗਜ਼ ਲੀਡਰਾਂ ਦਾ ਸਮਾਂ ਰਿਕਾਰਡ ਕੀਤਾ ਹੈ।

ਨੇਤਾ ਦਾ ਨਾਂ ਸਮਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 722 ਘੰਟੇ, 25 ਮਿੰਟ, 45 ਸੈਕਿੰਡ 
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ  251 ਘੰਟੇ, 36 ਮਿੰਟ, 43 ਸੈਕਿੰਡ
ਭਾਜਪਾ ਪ੍ਰਧਾਨ ਅਮਿਤ ਸ਼ਾਹ 123 ਘੰਟੇ, 39 ਮਿੰਟ, 45 ਸੈਕਿੰਡ
ਬਸਪਾ ਸੁਪ੍ਰੀਮੋ ਮਾਇਆਵਤੀ 84 ਘੰਟੇ, 53 ਮਿੰਟ, 29 ਸੈਕਿੰਡ
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ 84 ਘੰਟੇ, 20 ਮਿੰਟ, 5 ਸੈਕਿੰਡ

ਪ੍ਰਧਾਨ ਮੰਤਰੀ ਨੂੰ ਇਸ ਲਈ ਜ਼ਿਆਦਾ ਸਮਾਂ ਦਿੱਤਾ ਗਿਆ, ਕਿਉਂਕਿ ਉਨ੍ਹਾਂ ਨੂੰ ਦਿਖਾਉਣ ਨਾਲ ਟੀ. ਵੀ. ਚੈਨਲਾਂ ਨੂੰ ਬਿਹਤਰ ਟੀ. ਆਰ. ਪੀ ਮਿਲਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਦੱਸਣਾ ਮੁਸ਼ਕਿਲ ਹੈ ਪਰ ਮੋਦੀ ਨੂੰ ਵਿਸ਼ੇਸ਼ ਦਰਜਾ ਤਾਂ ਮਿਲਗਾ ਹੀ ਹੈ। 25 ਅਪ੍ਰੈਲ ਨੂੰ ਵਾਰਾਣਸੀ 'ਚ ਨਾਮਜ਼ਦਗੀ ਤੋਂ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੇ ਰੋਡ ਸ਼ੋਅ ਨੂੰ ਸਾਢੇ ਤਿੰਨ ਘੰਟੇ ਤੱਕ ਚੈਨਲਾਂ ਨੇ ਲਾਈਵ ਦਿਖਾਇਆ। ਉਨ੍ਹਾਂ ਦਾ ਇੰਟਰਵਿਊ ਵੀ ਕਾਫੀ ਲੰਬਾ ਰਿਹਾ ਪਰ ਰਾਹੁਲ ਗਾਂਧੀ ਦੇ ਨਾਲ ਪ੍ਰਚਾਰ ਦੌਰਾਨ ਗੱਲਬਾਤ ਸਿਰਫ 25 ਮਿੰਟ ਤੱਕ ਕੀਤੀ ਗਈ। 

ਏ. ਐੱਨ. ਆਈ. ਦੇ ਲਈ ਅਕਸ਼ੈ ਕੁਮਾਰ ਦੁਆਰਾ ਕੀਤੇ ਗਏ ਪ੍ਰਧਾਨ ਮੰਤਰੀ ਦੇ ਇੰਟਰਵਿਊ ਨੂੰ ਵੀ ਸਾਰੇ ਚੈਨਲਾਂ ਨੇ ਇੱਕਠਿਆਂ ਹੀ ਪ੍ਰਸਾਰਿਤ ਕੀਤਾ। ਇਸ ਨੂੰ 1.7 ਕਰੋੜ ਲੋਕਾਂ ਨੇ ਦੇਖਿਆ ਪਰ ਲੰਦਨ 'ਚ ਭਾਰਤ ਦੀ ਗੱਲ ਦੇ ਤਹਿਤ ਪ੍ਰਸੂਨ ਜੋਸ਼ੀ ਵੱਲੋਂ ਪ੍ਰਧਾਨ ਮੰਤਰੀ ਦੇ ਇੰਟਰਵਿਊ ਨੂੰ 2.5 ਕਰੋੜ ਲੋਕਾਂ ਨੇ ਦੇਖਿਆ ਸੀ। ਇਸ ਦੇ ਬਾਵਜੂਦ ਅਕਸ਼ੈ ਕੁਮਾਰ ਨਾਲ ਗੱਲਬਾਤ ਕੀਤੀ ਦੀ ਸਿਟਕਨੈੱਸ ਰਹੀ। ਇਸ ਮੋਦੀ ਅਕਸ਼ੈ ਦੇ ਮਾਮਲੇ 'ਚ ਇਹ 52 ਲੱਖ ਅਤੇ 'ਭਾਰਤ ਕੀ ਬਾਤ'' 'ਚ 35 ਲੱਖ ਰਹੇ। 

ਬੀ. ਏ. ਆਰ. ਸੀ. ਡਾਟੇ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਪੀ. ਐੱਮ. ਮੋਦੀ ਦੇ ਸੁਤੰਤਰਤਾ ਦਿਵਸ ਦੇ ਭਾਸ਼ਣਾਂ ਨੂੰ ਵੀ ਚੈਨਲਾਂ ਨੇ ਕਾਫੀ ਦਿਖਾਇਆ। 2016 'ਚ ਪ੍ਰਧਾਨ ਮੰਤਰੀ ਦੇ ਭਾਸ਼ਣ ਨੂੰ 137 ਚੈਨਲਾਂ 'ਤੇ 11.7 ਕਰੋੜ, 2017 'ਚ 147 ਕਰੋੜ ਚੈਨਲਾਂ 'ਤੇ 10.9 ਕਰੋੜ ਅਤੇ 2018 'ਚ 147 ਚੈਨਲਾਂ 'ਤੇ 12.1 ਕਰੋੜ ਲੋਕਾਂ ਨੇ ਦੇਖਿਆ।

ਨਿਊਜ਼ਲਾਂਡਰੀ ਦੇ ਅਭਿਨੰਦਨ ਸ਼ੇਖਰੀ ਕਹਿੰਦੇ ਹਨ ਕਿ ਸਮੇਂ ਦੀ ਗੱਲ ਹੁਣ ਅਪ੍ਰਸੰਗਿਤ ਹੈ ਪਰ ਨਿਊਜ਼ ਚੈਨਲਾਂ ਨੂੰ ਜੋ ਵੀ ਕਰਨਾ ਚਾਹੀਦਾ ਉਹ ਨਹੀਂ ਹੋ ਰਿਹਾ ਹੈ। ਉਹ ਕਹਿੰਦੇ ਹਨ ਕਿ ਜੇਕਰ ਅਸੀਂ ਸਮੇਂ ਦੀ ਗੱਲ ਕਰੀਏ ਤਾਂ ਕੁਝ ਅਪਵਾਦ ਨੂੰ ਛੱਡ ਕੇ ਲਗਭਗ ਸਾਰੇ ਮੁੱਖ ਪਾਰਟੀਆਂ ਨੂੰ ਬਰਾਬਰ ਸਮਾਂ ਮਿਲ ਰਿਹਾ ਹੈ ਪਰ ਵਿਰੋਧੀ 'ਤੇ ਲਗਾਤਾਰ ਹਮਲਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਕਾਫੀ ਖਰਾਬ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ। ਪੀ. ਐੱਮ. ਨੂੰ ਦਿਖਾਉਣਾ ਚੈਨਲਾ ਦੇ ਲਈ ਰੇਵੇਨਿਊ ਜੁਟਾਉਣ ਦਾ ਵੀ ਕੰਮ ਕਰਦਾ ਹੈ। ਬੀ. ਏ. ਆਰ. ਸੀ. ਦੇ ਡਾਟੇ ਮੁਤਾਬਕ ਪਿਛਲੇ ਸਾਲ ਨਵੰਬਰ ਤੋਂ ਭਾਜਪਾ ਟੈਲੀਵਿਜ਼ਨ 'ਤੇ ਸਭ ਤੋਂ ਜ਼ਿਆਦਾ ਵਿਗਿਆਪਨ ਦੇਣ ਵਾਲੀ ਪਾਰਟੀ ਬਣ ਗਈ ਹੈ, ਉਸ ਨੇ ਇੱਕ ਪਾਨ ਮਸਾਲਾ ਦੀ ਵੀ ਜਗ੍ਹਾਂ ਲਈ ਹੈ। ਇਸ ਤੋਂ ਬਾਅਦ ਨੈਟਪਿਕਸਲ ਅਤੇ ਟ੍ਰਿਵਾਗੋ ਹੈ।

Iqbalkaur

This news is Content Editor Iqbalkaur