ਮਹਿਲਾ ਦਿਵਸ ’ਤੇ ਔਰਤਾਂ ਨੂੰ ਸਮਰਪਿਤ ਹੋਵੇਗਾ ਮੋਦੀ ਦਾ ਸੋਸ਼ਲ ਮੀਡੀਆ ਅਕਾਊਂਟ

03/04/2020 1:44:19 AM

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 8 ਮਾਰਚ ਨੂੰ ਆ ਰਹੇ ਮਹਿਲਾ ਦਿਵਸ ’ਤੇ ਉਨ੍ਹਾਂ ਦਾ ਸੋਸ਼ਲ ਮੀਡੀਆ ਅਕਾਊਂਟ ਔਰਤਾਂ ਲਈ ਸਮਰਪਿਤ ਹੋਵੇਗਾ। ਇਸ ’ਚ ਔਰਤਾਂ ਦੇ ਪ੍ਰੇਰਨਾ ਭਰੇ ਕੰਮਾਂ ਨੂੰ ਵਿਸ਼ੇਸ਼ ਥਾਂ ਦਿੱਤੀ ਜਾਵੇਗੀ। ਮੋਦੀ ਨੇ ਮੰਗਲਵਾਰ ਆਪਣੇ ਇਕ ਟਵੀਟ ਰਾਹੀਂ ਕਿਹਾ ਕਿ ਦੇਸ਼ ’ਚ ਲੱਖਾਂ ਔਰਤਾਂ ਨੂੰ ਵੱਖ-ਵੱਖ ਤਰ੍ਹਾਂ ਦੀ ਪ੍ਰੇਰਨਾ ਮਿਲੇਗੀ। ਦੱਸਣਯੋਗ ਹੈ ਕਿ ਮੋਦੀ ਨੇ ਇਕ ਦਿਨ ਪਹਿਲਾਂ ਕਿਹਾ ਸੀ ਕਿ ਉਹ ਵਿਚਾਰ ਕਰ ਰਹੇ ਹਨ ਕਿ ਆਉਂਦੇ ਐਤਵਾਰ ਤੋਂ ਖੁਦ ਨੂੰ ਸੋਸ਼ਲ ਮੀਡੀਆ ਤੋਂ ਦੂਰ ਕਰ ਲੈਣ। ਇਹ ਇਕ ਸੰਯੋਗ ਹੈ ਕਿ ਮਹਿਲਾ ਦਿਵਸ 8 ਮਾਰਚ ਨੂੰ ਐਤਵਾਰ ਵਾਲੇ ਦਿਨ ਆ ਰਿਹਾ ਹੈ।

Inder Prajapati

This news is Content Editor Inder Prajapati