ਮੋਦੀ ਨੇ ਵਿਰੋਧੀਆਂ ''ਤੇ ਵਿੰਨ੍ਹਿਆ ਨਿਸ਼ਾਨਾ, ''ਪੀ.ਐੱਮ. ਬਣਨ ਲਈ ਸਾਰੇ ਘੁੰਗਰੂ ਪਾ ਹੋਏ ਤਿਆਰ''

04/24/2019 7:20:09 PM

ਕਮਰਪਾੜਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਵਿਦੇਸ਼ੀ ਦੌਰੇ ਨੂੰ ਲੈ ਕੇ ਵਿਰੋਧੀ ਵੱਲੋਂ ਕੀਤੀ ਜਾ ਰਹੀ ਨਿੰਦਾ ਦਾ ਜਵਾਬ ਦਿੰਦੇ ਹੋਏ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੀ ਕਈ ਵਿਦੇਸ਼ੀ ਯਾਤਰਾਵਾਂ ਕਾਰਨ ਹੀ ਭਾਰਤ ਦੀ ਤਾਕਤ ਨੂੰ ਗਲੋਬਲ ਪੱਧਰ 'ਤੇ ਸਵੀਕਾਰ ਕੀਤਾ ਗਿਆ। ਵਿਰੋਧੀ ਇਹ ਕਹਿ ਕੇ ਮੋਦੀ ਦੀ ਨਿੰਦਾ ਕਰਦਾ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਤੌਰ 'ਤੇ ਆਪਣੇ ਕਾਰਜਕਾਲ 'ਚ ਦੇਸ਼ ਦੀ ਥਾਂ ਵਿਦੇਸ਼ 'ਚ ਜ਼ਿਆਦਾ ਦੇਖੇ ਗਏ। ਆਪਣੀ ਇਸ ਨਿੰਦਾ 'ਤੇ ਮੋਦੀ ਨੇ ਦਾਅਵੀ ਕੀਤਾ ਕਿ ਪੰਜ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਭਾਰਤ ਲਈ ਆਪਣੀ ਗੱਲ ਰੱਖਣਾ ਮੁਸ਼ਰਿਲ ਹੁੰਦਾ ਸੀ ਪਰ ਹੁਣ ਦੁਨੀਆ ਉਸ ਦੇ ਨਾਲ ਖੜ੍ਹੀ ਹੈ।

ਉਨ੍ਹਾਂ ਨੇ ਬੀਰਭੂਮ ਜ਼ਿਲੇ 'ਚ ਇਕ ਚੋਣ ਰੈਲੀ 'ਚ ਕਿਹਾ, 'ਮੈਂ ਕੀਤੇ ਪੜ੍ਹਿਆ ਸੀ ਕਿ ਦੀਦੀ (ਮਮਤਾ ਬੈਨਰਜੀ) ਨੇ ਕਿਹਾ ਹੈ ਕਿ ਇਸ 'ਚਾਹਵਾਲੇ' ਨੇ ਪੰਜ ਸਾਲ 'ਚ ਸਿਰਫ ਵਿਦੇਸ਼ਾਂ ਦਾ ਦੌਰਾ ਕੀਤਾ, ਪਰ ਭਾਰਤ ਦੀ ਤਾਕਤ ਨੂੰ ਇਸੇ ਦੌਰੇ ਕਾਰਨ ਹਰ ਥਾਂ ਸਵੀਕਾਰ ਕੀਤਾ ਗਿਆ।' ਮੋਦੀ ਨੇ ਵਿਰੋਧੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਹੋਏ ਕਿਹਾ ਕਿ ਜਿਸ ਕਿਸੇ ਦੀ ਪਾਰਟੀ 20 ਜਾਂ 25 ਸੀਟਾਂ 'ਤੇ ਚੋਣ ਲੜ ਰਹੀ ਹੈ। ਉਹ ਵੀ ਪ੍ਰਧਾਨ ਮੰਤਰੀ ਬਣਨਾ ਚਾਹੁੰਦੀ ਹੈ।

ਉਨ੍ਹਾਂ ਨੇ ਨਿੰਦਾ ਕਰਦੇ ਹੋਏ ਕਿਹਾ, 'ਸਾਰੇ ਘੁੰਗਰੂ ਬੰਨ੍ਹ ਕੇ ਤਿਆਰ ਹੋ ਗਏ।' ਮੋਦੀ ਨੇ ਸੁਤੰਤਰ ਤੇ ਨਿਰਪੱਖ ਚੋਣ ਕਰਵਾਉਣ ਦੀ ਕੋਸ਼ਿਸ਼ ਲਈ ਚੋਣ ਕਮਿਸ਼ਨ ਦਾ ਧੰਨਵਾਦ ਕੀਤਾ ਤੇ ਦੋਸ਼ ਲਗਾਇਆ, 'ਦੀਦੀ ਸਿਰਫ ਇਸੇ ਕਾਰਨ ਚੋਣ ਕਮਿਸ਼ਨ ਤੋਂ ਨਾਰਾਜ ਹੈ।' ਉਨਾਂ ਇਹ ਵੀ ਦਾਅਵਾ ਕੀਤਾ ਕਿ ਤਿੰਨ ਪੜਾਅ 'ਚ ਚੋਣ ਤੋਂ ਬਾਅਦ ਆਈਆਂ ਖਬਰਾਂ ਤੋਂ ਇਹ ਸਪੱਸ਼ਟ ਹੈ ਕਿ ਪੱਛਮੀ ਬੰਗਾਲ 'ਚ ਦੀਦੀ ਦਾ 'ਸੂਰਜ ਡੁੱਬਣ ਵਾਲਾ ਹੈ।'

Inder Prajapati

This news is Content Editor Inder Prajapati