ਮੋਦੀ ਦੇ ਫੈਨ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਪਾਇਆ ਖਤਰੇ ''ਚ, ਐਕਸ਼ਨ ''ਚ SPG

03/14/2018 11:58:19 AM

ਵਾਰਾਣਸੀ— ਪ੍ਰਧਾਨਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਏਮਾਨੁਏਲ ਮੈਕ੍ਰੋਨ ਨਾਲ ਵਾਰਾਣਸੀ ਦੌਰੇ 'ਤੇ ਆਏ ਸਨ। ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ 'ਚ ਵੱਡੀ ਅਣਗਹਿਲੀ ਦਾ ਮਾਮਲਾ ਸਾਹਮਣੇ ਆਇਆ ਹੈ। ਪੀ.ਐਮ ਦੇ ਵਾਰਾਣਸੀ ਦੌਰੇ ਦੇ ਮਿੰਟ ਟੂ ਮਿੰਟ ਪ੍ਰੋਗਰਾਮ ਦੌਰਾਨ ਇਕ ਵਿਅਕਤੀ ਅਨੁਪਮ ਪਾਂਡੇ ਨੇ ਮੋਦੀ ਨਾਲ ਹੱਥ ਮਿਲਾਉਂਦੇ ਹੋਏ ਆਪਣੀ ਤਸਵੀਰ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ। ਐਸ.ਪੀ.ਜੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਨੂੰ ਸੁਰੱਖਿਆ 'ਚ ਅਣਗਹਿਲੀ ਮੰਨੀ ਅਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਲਿਆ। ਮੰਗਲਵਾਰ ਦੇਰ ਰਾਤ ਤੱਕ ਉਸ ਤੋਂ ਪੁੱਛਗਿਛ ਕੀਤੀ ਗਈ। 


ਮੈਕ੍ਰੋਨ ਅਤੇ ਮੋਦੀ ਦੇ ਦੌਰੇ ਨੂੰ ਲੈ ਕੇ ਵਾਰਾਣਸੀ 'ਚ ਸਖ਼ਤ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਸਨ ਪਰ ਪ੍ਰਧਾਨਮੰਤਰੀ ਦੇ ਦੌਰੇ ਦਾ ਮਿੰਟ-ਟੂ-ਮਿੰਟ ਵੇਰਵਾ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਦੇ ਬਾਅਦ ਐਸ.ਪੀ.ਜੀ ਸਰਗਰਮ ਹੋ ਗਈ, ਕਿਉਂਕਿ ਅਨੁਪਮ ਪਾਂਡੇ ਵੱਲੋਂ ਸਭ ਤੋਂ ਪਹਿਲੇ ਸਾਰੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿਖਾਈ ਜਾ ਰਹੀ ਸੀ। ਪੀ.ਐਮ ਮੋਦੀ ਟਵੀਟਰ 'ਤੇ 1,932 ਲੋਕਾਂ ਨੂੰ ਫੋਲੋ ਕਰਦੇ ਹਨ, ਜਿਨ੍ਹਾਂ 'ਚ ਅਨੁਪਮ ਪਾਂਡੇ ਵੀ ਸ਼ਾਮਲ ਹੈ। ਅਨੁਪਮ ਦਾ ਅਕਾਊਂਟ ਟਵੀਟਰ 'ਤੇ ਵੈਰੀਫਾਇਡ ਹੈ। ਕਰੀਬ 28 ਹਜ਼ਾਰ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ। ਇਸ ਤੋਂ ਪਹਿਲੇ ਸਾਲ 2015 'ਚ ਵੀ ਅਨੁਪਮ ਨੇ ਪੀ.ਐਮ ਨਾਲ ਫੋਟੋ ਸ਼ੇਅਰ ਕੀਤੀ ਸੀ।