ਮੋਬਾਇਲ ਸ਼ੋਅਰੂਮ ''ਚ ਹੱਥੋਪਾਈ, ਪੁੱਤਰ ਨੂੰ ਛੁਡਾਉਣ ਗਏ ਪਿਤਾ ਦੀ ਮੌਤ

10/17/2017 10:45:32 AM

ਯਮੁਨਾਨਗਰ— ਮੋਬਾਇਲ ਨੰਬਰ ਪੋਰਟ ਕਰਵਾਉਣ ਗਏ ਵਿਅਕਤੀ ਦੀ ਸ਼ੋਅਰੂਮ 'ਚ ਹੋਈ ਕੁੱਟਮਾਰ ਦੇ ਬਾਅਦ ਮੌਤ ਹੋ ਗਈ ਜਦਕਿ ਮ੍ਰਿਤਕ ਦਾ ਬੇਟਾ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸੂਚਨਾ ਦੇ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਲੇਖਰਾਜ ਦੇ ਬੇਟੇ ਤਰੁਣ ਨੇ ਦੱਸਿਆ ਕਿ ਉਹ ਆਪਣੇ ਪਿਤਾ ਨਾਲ ਆਪਣਾ ਨੰਬਰ ਪੋਰਟ ਕਰਵਾਉਣ ਲਈ ਆਫਿਸ ਆਏ ਸਨ। ਉਥੇ ਬਹੁਤ ਸਮੇਂ ਲੱਗ ਗਿਆ ਪਰ ਉਸ ਦੇ ਸਿਮ ਨੂੰ ਬਦਲਿਆ ਨਹੀਂ ਜਾ ਰਿਹਾ ਸੀ। ਇਸ ਦੇ ਚੱਲਦੇ ਲੇਖਰਾਜ ਥੌੜਾ ਉਚਾ ਬੋਲਣ ਲੱਗੇ ਤਾਂ ਇਕ ਵਿਅਕਤੀ ਇਨ੍ਹਾਂ ਦੋਹਾਂ ਪੁੱਤਰ-ਪਿਤਾ ਨਾਲ ਉਲਝ ਗਿਆ।


ਜ਼ਖਮੀ ਤਰੁਣ ਦਾ ਆਰੋਪ ਹੈ ਕਿ ਉਸ ਵਿਅਕਤੀ ਨੇ ਤਰੁਣ ਨੂੰ ਸ਼ੋਅਰੂਮ ਦੇ ਅੰਦਰ ਹੀ ਮਾਰਨਾ ਸ਼ੁਰੂ ਕਰ ਦਿੱਤਾ ਪਰ ਬੀਚ-ਬਚਾਅ ਦੀ ਬਜਾਏ ਕੰਪਨੀ ਦੇ ਲੋਕਾਂ ਨੇ ਵੀ ਉਨ੍ਹਾਂ ਨੂੰ ਧੱਕੇ ਮਾਰ ਕੇ ਸ਼ੋਅਰੂਮ ਤੋਂ ਬਾਹਰ ਕਰ ਦਿੱਤਾ। ਬਾਹਰ ਆਉਣ ਦੇ ਬਾਅਦ ਜਦੋਂ ਲੇਖਰਾਜ ਨੇ ਤਰੁਣ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਵੀ ਜ਼ੋਰਦਾਰ ਧੱਕਾ ਮਾਰਿਆ। ਜ਼ਮੀਨ 'ਤੇ ਡਿੱਗੇ ਲੇਖਰਾਜ ਨੂੰ ਨੇੜੇ ਦੇ ਹੀ ਹਸਪਤਾਲ ਲਿਜਾਇਆ ਗਿਆ,ਜਿੱਥੇ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਐਸ.ਐਚ.ਓ ਸਿਟੀ ਡਾ. ਸੁਨੀਲ ਨੇ ਦੱਸਿਆ ਕਿ ਮ੍ਰਿਤਕ ਦੇ ਬੇਟੇ ਦੀ ਸ਼ਿਕਾਇਤ 'ਤੇ ਧਾਰਾ 304 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੌਤ ਦੇ ਅਸਲੀ ਕਾਰਨਾਂ ਦਾ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਹੀ ਪਤਾ ਲੱਗ ਸਕੇਗਾ।