ਹੋਟਲ ਹਯਾਤ 'ਚ ਵਿਧਾਇਕਾਂ ਨੇ ਉਧਵ ਠਾਕਰੇ, ਸ਼ਰਦ ਪਵਾਰ ਤੇ ਸੋਨੀਆ ਗਾਂਧੀ ਦੇ ਨਾਂ ਦੀ ਚੁੱਕੀ ਸਹੁੰ

11/25/2019 8:38:16 PM

ਮੁੰਬਈ — ਸ਼ਿਵ ਸੇਨਾ ਦੇ ਸੰਸਦ ਸੰਜੇ ਰਾਉਤ ਨੇ ਟਵੀਟ ਕਰ ਕਿਹਾ ਕਿ ਅਸੀਂ ਸਾਰੇ ਨਾਲ ਹਾਂ। ਹੋਟਲ ਗ੍ਰੈਂਡ ਹਯਾਤ 'ਚ ਅੱਜ ਸ਼ਾਮ 7 ਵਜੇ ਸਾਡੇ 162 ਵਿਧਾਇਕਾਂ ਨੂੰ ਪਹਿਲੀ ਵਾਰ ਇਕੱਠੇ ਦੇਖੋ। ਸੰਜੇ ਰਾਉਤ ਨੇ ਆਪਣੇ ਟਵੀਟ ਨੂੰ ਮਹਾਰਾਸ਼ਟਰ ਦੇ ਰਾਜਪਾਲ ਨੂੰ ਵੀ ਟੈਗ ਕੀਤਾ ਹੈ। ਸੂਤਰਾਂ ਮੁਤਾਬਕ ਇਸ ਦੌਰਾਨ ਸਾਰੇ ਵਿਧਾਇਕਾਂ ਦਾ ਇਕੱਠੇ ਫੋਟੋ ਸੈਸ਼ਨ ਵੀ ਹੋਵੇਗਾ। ਇਸ ਮੌਕੇ ਐੱਨ.ਸੀ.ਪੀ. ਸੁਪਰੀਮੋ ਸ਼ਰਦ ਪਵਾਰ ਅਤੇ ਸੁਪਰੀਆ ਸੁਲੇ ਗ੍ਰੈਂਡ ਹਯਾਤ ਪਹੁੰਚੇ ਚੁੱਕੇ ਹਨ। ਸਭ ਤੋਂ ਪਹਿਲਾਂ ਸ਼ਿਵ ਸੇਨਾ ਦੇ ਵਿਧਾਇਕ ਬੱਸਾਂ 'ਚ ਸਵਾਰ ਹੋ ਕੇ ਗ੍ਰੈਂਡ ਹਯਾਤ ਹੋਟਲ ਪਹੁੰਚੇ।
ਕਾਂਗਰਸ ਨੇਤਾ ਮੱਲਿਕਾ ਅਰਜੁਨ ਖੜਗੇ, ਅਸ਼ੋਕ ਚੌਹਾਣ, ਬਾਲਾ ਸਾਹਿਬ ਥਾਰੋਟ ਹੋਟਲ 'ਚ ਮੌਜੂਦ ਹਨ। ਇਸ ਦੇ ਨਾਲ ਹੀ ਸ਼ਿਵ ਸੇਨਾ ਮੁਖੀ ਉਧਵ ਠਾਕਰੇ ਅਤੇ ਆਦਿਤਿਆ ਠਾਕਰੇ ਵੀ ਮੌਜੂਦ ਹਨ। ਹੋਟਲ 'ਚ ਸ਼ਿਵ ਸੇਨਾ, ਐੱਨ.ਸੀ.ਪੀ. ਤੇ ਕਾਂਗਰਸ ਦੇ ਸਮਰਥਨ 'ਚ ਨਾਅਰੇਬਾਜੀ ਕੀਤੀ ਜਾ ਰਹੀ ਹੈ।
ਸ਼ਿਵ ਸੇਨਾ, ਐੱਨ.ਸੀ.ਪੀ. ਤੇ ਕਾਂਗਰਸ ਦੇ ਨੇਤਾਵਾਂ ਦੀ ਮੌਜੂਦਗੀ 'ਚ 162 ਵਿਧਾਇਕਾਂ ਨੇ ਵਿਧਾਨ ਸਭਾ 'ਚ ਇਕੱਠੇ ਰਹਿਣ ਦੀ ਸਹੁੰ ਚੁੱਕੀ। ਵਿਧਾਇਕਾਂ ਨੂੰ ਉਧਵ ਠਾਕਰੇ, ਸ਼ਰਦ ਪਵਾਰ ਅਤੇ ਸੋਨੀਆ ਗਾਂਧੀ ਦਾ ਨਾਂ ਲੈ ਕੇ ਬਦਨਾਮੀ ਤੋਂ ਕੋਈ ਕੰਮ ਨਹੀਂ ਕਰਨ, ਭਾਜਪਾ ਦਾ ਸਮਰਥਨ ਨਾ ਕਰਨ ਦੀ ਸਹੁੰ ਚੁੱਕਾਈ ਗਈ। ਇਸ ਮੌਕੇ ਬਾਬਾ ਸਾਹਿਬ ਅੰਬੇਡਕਰ ਅਤੇ ਛੱਤਰਪਤੀ ਸ਼ਿਵਾਜੀ ਮਹਾਰਾਜ ਦੇ ਨਾਅਰੇ ਵੀ ਲਗਾਏ ਗਏ।

Inder Prajapati

This news is Content Editor Inder Prajapati