#MeToo: ਵਿਦੇਸ਼ ਰਾਜਮੰਤਰੀ MJ ਅਕਬਰ ਨੇ ਦਿੱਤਾ ਅਸਤੀਫਾ
10/17/2018 6:49:43 PM
ਨਵੀਂ ਦਿੱਲੀ— ਐੱਮ.ਜੇ. ਅਕਬਰ ਨੇ ਯੌਨ ਸ਼ੋਸ਼ਣ ਦੇ ਦੋਸ਼ਾਂ ਤੋਂ ਪਰੇਸ਼ਾਨ ਹੋ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ 'ਤੇ ਹੁਣ ਤੱਕ 15 ਮਹਿਲਾ ਪੱਤਰਕਾਰਾਂ ਨੇ #MeToo ਅਭਿਆਨ ਤਹਿਤ ਦੋਸ਼ ਲਗਾਏ ਸਨ। ਅਕਬਰ 'ਤੇ ਪਹਿਲਾਂ ਦੋਸ਼ ਸੀਨੀਅਰ ਪੱਤਰਕਾਰ ਪ੍ਰਿਯਾ ਰਮਾਨੀ ਨੇ ਲਗਾਇਆ ਸੀ, ਜਿਸ 'ਚ ਉਨ੍ਹਾਂ ਨੇ ਇਕ ਹੋਟਲ ਦੇ ਕਮਰੇ 'ਚ ਇੰਟਰਵਿਊ ਦੌਰਾਨ ਆਪਣੀ ਕਹਾਣੀ ਬਿਆਨ ਕੀਤੀ ਸੀ।
#MJAkbar resigns from his post of Minister of State External Affairs MEA. pic.twitter.com/dxf4EtFl5P
— ANI (@ANI) October 17, 2018
ਰਮਾਨੀ ਦੇ ਦੋਸ਼ਾਂ ਦੇ ਬਾਅਦ ਅਕਬਰ ਖਿਲਾਫ ਕਈ ਔਰਤਾਂ ਨੇ ਉਨ੍ਹਾਂ 'ਤੇ ਦੋਸ਼ ਲਗਾਏ। ਅਕਬਰ 'ਤੇ ਤਾਜ਼ਾ ਆਰੋਪ ਇਕ ਵਿਦੇਸ਼ੀ ਮਹਿਲਾ ਪੱਤਰਕਾਰ ਨੇ ਲਗਾਇਆ ਕਿ 2007 'ਚ ਜਦੋਂ ਉਹ ਇੰਟਰਸ਼ਿਪ ਲਈ ਆਈ ਤਾਂ ਉਹ ਸਿਰਫ 18 ਸਾਲ ਦੀ ਸੀ ਅਤੇ ਉਨ੍ਹਾਂ ਦੇ ਨਾਲ ਐੱਮ.ਜੇ.ਅਕਬਰ ਨੇ ਗਲਤ ਹਕਰਤ ਕਰਨ ਦੀ ਕੋਸ਼ਿਸ਼ ਕੀਤੀ ਸੀ।
#MJAkbar resigns from his post of Minister of State External Affairs MEA. pic.twitter.com/FcNLh4cVDv
— ANI (@ANI) October 17, 2018
ਇਹ ਪਹਿਲੀ ਵਾਰ ਹੈ ਕਿ ਜਦੋਂ ਮੋਦੀ ਸਰਕਾਰ ਦੇ ਕਿਸੇ ਮੰਤਰੀ ਨੇ ਕਿਸੇ ਵਿਵਾਦ ਦੇ ਚੱਲਦੇ ਅਸਤੀਫਾ ਦਿੱਤਾ ਹੈ। ਅਸਤੀਫੇ ਤੋਂ ਪਹਿਲਾਂ ਅਜੀਤ ਡੋਭਾਲ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਫਿਰ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਇਸ ਦੀ ਰਿਪੋਰਟ ਦਿੱਤੀ ਸੀ। ਐੱਮ.ਜੇ.ਅਕਬਰ ਨੇ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਨਕਾਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਕੋਰਟ 'ਚ ਲੜਾਈ ਲੜਨਗੇ।