ਮਿਜ਼ੋਰਮ ਦੇ ਮੰਤਰੀ ਨੇ 15 ਬੱਚੇ ਪੈਦਾ ਕਰਨ ਵਾਲੀ ਔਰਤ ਨੂੰ ਦਿੱਤਾ 1 ਲੱਖ ਰੁਪਏ ਦਾ ਇਨਾਮ

10/14/2021 10:11:20 AM

ਆਈਜ਼ੋਲ– ਮਿਜ਼ੋਰਮ ਸਰਕਾਰ ਦੇ ਖੇਡ ਮੰਤਰੀ ਰਾਬਰਟ ਰੋਮਾਵੀਆ ਰੋਵਤੇ ਇਨ੍ਹੀਂ ਦਿਨੀਂ ਚਰਚਾ ਵਿਚ ਹਨ। ਰਾਬਰਟ ਨੇ 17 ਔਰਤਾਂ ਨੂੰ 2.5 ਲੱਖ ਰੁਪਏ ਵੰਡੇ। ਇਨ੍ਹਾਂ ਸਭ ਔਰਤਾਂ ਨੂੰ ਇਹ ਰਕਮ ਵਧੇਰੇ ਬੱਚੇ ਪੈਦਾ ਕਰਨ ਲਈ ਦਿੱਤੀ ਗਈ ਸੀ। ਪਹਿਲਾਂ ਇਨਾਮ ਜਿਸ ਔਰਤ ਨੂੰ ਦਿੱਤਾ ਗਿਆ, ਉਸ ਦੇ 15 ਬੱਚੇ ਸਨ। ਦੂਜਾ ਇਨਾਮ ਹਾਸਲ ਕਰਨ ਵਾਲੀ ਔਰਤ ਦੇ 13 ਬੱਚੇ ਸਨ।ਇਹ ਪ੍ਰੋਗਰਾਮ ਆਈਜ਼ੋਲ ਈਸਟ-2 ਲੋਕ ਸਭਾ ਹਲਕੇ ’ਚ ਆਯੋਜਿਤ ਕੀਤਾ ਗਿਆ। ਮੰਤਰੀ ਨੇ ਇਸ ਮੌਕੇ ’ਤੇ ਕਿਹਾ ਕਿ ਇਹ ਇਨਾਮ ‘ਵਧੇਰੇ ਬੱਚੇ ਪੈਦਾ ਕਰੋ’ ਮੁਹਿੰਮ ਅਧੀਨ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਨਵਾਂ ਫ਼ਰਮਾਨ, ਹੁਣ ਪੰਜਾਬ 'ਚ ਸਰਹੱਦ ਤੋਂ 50 ਕਿਲੋਮੀਟਰ ਤੱਕ ਕਾਰਵਾਈ ਕਰ ਸਕਦੈ BSF

 

ਇਹ ਮੁਹਿੰਮ ਯੰਗ ਮਿਜ਼ੋ ਐਸੋਸੀਏਸ਼ਨ ਅਤੇ ਕਈ ਚਰਚ ਸੰਗਠਨ ਚਲਾ ਰਹੇ ਹਨ। ਇਸ ਦਾ ਮਕਸਦ ਹੈ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਵਧਦੀ ਗਿਣਤੀ ਦਾ ਮੁਕਾਬਲਾ ਕਰਨ ਲਈ ਸਥਾਨਕ ਆਬਾਦੀ ਨੂੰ ਵਧਾਉਣਾ। ਪਹਿਲਾਂ ਇਨਾਮ ਹਾਸਲ ਕਰਨ ਵਾਲੀ ਔਰਤ ਨੰਗੁਰਾਉਵੀ ਹੈ। ਉਸ ਦੇ 15 ਬੱਚਿਆਂ ਵਿਚੋਂ 8 ਬੇਟੇ ਤੇ 7 ਬੇਟੀਆਂ ਹਨ। ਉਸ ਨੂੰ 1 ਲੱਖ ਰੁਪਏ ਦਾ ਇਨਾਮ ਮਿਲਿਆ ਹੈ। ਦੂਜਾ ਇਨਾਮ ਲਿਆਨਥਾਂਗੀ ਨੂੰ ਮਿਲਿਆ, ਜਿਸ ਦੇ 13 ਬੱਚੇ ਹਨ। ਉਸ ਨੂੰ 30 ਹਜ਼ਾਰ ਰੁਪਏ ਮਿਲੇ। ਹੋਰਨਾਂ ਔਰਤਾਂ ਨੂੰ ਵੀ ਨਕਦ ਇਨਾਮ ਮਿਲਿਆ। ਦੋ ਔਰਤਾਂ ਅਤੇ ਇਕ ਪੁਰਸ਼ ਨੂੰ ਤੀਜਾ ਸਥਾਨ ਮਿਲਿਆ। ਇਨ੍ਹਾਂ ਸਾਰਿਆਂ ਦੇ 12-12 ਬੱਚੇ ਸਨ। ਇਨ੍ਹਾਂ ਸਾਰਿਆਂ ਨੂੰ 20-20 ਹਜ਼ਾਰ ਰੁਪਏ ਮਿਲੇ। 12 ਦੂਜੀਆਂ ਔਰਤਾਂ  ਜਿਨ੍ਹਾਂ ਦੇ 8-8 ਬੱਚੇ ਸਨ, ਉਨ੍ਹਾਂ ਹਮਦਰਦੀ ਪੁਰਸਕਾਰ ਦੇ ਤੌਰ 'ਤੇ 5-5 ਹਜ਼ਾਰ ਰੁਪਏ ਮਿਲੇ। 

ਇਹ ਵੀ ਪੜ੍ਹੋ : 5.16 ਕਰੋੜ ਰੁਪਏ ਨਾਲ ਸਜਾਇਆ ਮਾਂ ਦਾ ਦਰਬਾਰ, ਨੋਟਾਂ ਨਾਲ ਹੀ ਬਣਾਏ ਗਏ ਗੁਲਦਸਤੇ ਅਤੇ ਫੁੱਲ

ਯੰਗ ਮਿਜ਼ੋ ਐਸੋਸੀਏਸ਼ਨ ਵਲੋਂ ਕਿਹਾ ਗਿਆ ਕਿ ਹੁਣ ਸਮੇਂ ਦੀ ਮੰਗ ਹੈ ਕਿ ਮਿਜ਼ੋ ਜਨਜਾਤੀ ਦੀ ਹੋਂਦ ਨੂੰ ਬਚਾਉਣ ਲਈ ਇਸ ਸਮੇਂ ਤੇਜ਼ੀ ਨਾਲ ਆਬਾਦੀ ਵਧਾਈ ਜਾਵੇ। ਚਰਚ ਅਤੇ ਸਿਵਲ ਸੁਸਾਇਟੀ ਦੇ ਲੋਕ ਇਸ ਗੱਲ ਤੋਂ ਪਰੇਸ਼ਾਨ ਸਨ ਕਿ ਮਿਜ਼ੋ ਦੀ ਆਬਾਦੀ ਵਾਧਾ ਦਰ ਬਹੁਤ ਘੱਟ ਹੋ ਗਈ ਹੈ। ਮਿਜ਼ਰੋਮ ਦੀ ਆਬਾਦੀ ਘਣਤਾ ਰਾਸ਼ਟਰੀ ਔਸਤ 382 ਵਿਅਕਤੀ ਪ੍ਰਤੀ ਕਿਲੋਮੀਟਰ ਤੋਂ ਬਹੁਤ ਘੱਟ ਮਹਿਜ 52 ਹੈ।

ਇਹ ਵੀ ਪੜ੍ਹੋ : ਕਾਂਗਰਸ ਦੇ ਵਫ਼ਦ ਨੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਨੂੰ ਲੈ ਕੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ

ਇਸ ਖ਼ਬਰ ਸਬੰਧੀ ਤੁਹਾਡੀ ਕੀ ਰਾਏ ਹੈ, ਕੁਮੈਂਟ ਬਾਕਸ ’ਚ ਦਿਓ ਜਵਾਬ

Tanu

This news is Content Editor Tanu