ਮਿਜ਼ੋਰਮ ਵਿਧਾਨ ਸਭਾ ਚੋਣ ਨਤੀਜੇ: ਉਪ ਮੁੱਖ ਮੰਤਰੀ ਨੂੰ ZPM ਉਮੀਦਵਾਰ ਤੋਂ ਮਿਲੀ ਹਾਰ

12/04/2023 11:40:36 AM

ਆਈਜ਼ੋਲ- ਮਿਜ਼ੋਰਮ 'ਚ ਵਿਧਾਨ ਸਭਾ ਚੋਣਾਂ ਲਈ ਪਈਆਂ ਵੋਟਾਂ ਮਗਰੋਂ ਅੱਜ ਵੋਟਾਂ ਦੀ ਗਿਣਤੀ ਹੋ ਰਹੀ ਹੈ। ਜਾਰੀ ਵੋਟਾਂ ਦੀ ਗਿਣਤੀ ਦਰਮਿਆਨ ਉਪ ਮੁੱਖ ਮੰਤਰੀ ਤਾਵਨਲੁਈਆ ਨੂੰ ਤੁਈਚਾਂਗ ਸੀਟ ਵਿਚ ਜ਼ੋਰਮ  ਪੀਪੁਲਜ਼ ਮੂਵਮੈਂਟ (ਜ਼ੈੱਡ.ਪੀ.ਐੱਮ.) ਦੇ ਉਮੀਦਵਾਰ ਡਬਲਿਊ ਚੁਆਨਾਵਮਾ ਤੋਂ ਹਾਰ ਮਿਲੀ। ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ। ਮਿਜ਼ੋ ਨੈਸ਼ਨਲ ਫਰੰਟ (ਐਮ. ਐਲ. ਐਫ) ਤਵਨਲੁਈਆ ਨੂੰ 6,079 ਵੋਟਾਂ ਮਿਲੀਆਂ ਜਦੋਂਕਿ ਜ਼ੋਰਮ ਪੀਪਲਜ਼ ਮੂਵਮੈਂਟ (ਜ਼ੈੱਡ.ਪੀ.ਐੱਮ.) ਦੇ ਉਮੀਦਵਾਰ ਡਬਲਯੂ. ਚੁਆਨਾਵਮਾ ਨੂੰ 6,988 ਵੋਟਾਂ ਮਿਲੀਆਂ।

ਇਹ ਵੀ ਪੜ੍ਹੋ- ਮਿਜ਼ੋਰਮ 'ਚ ਵੋਟਾਂ ਦੀ ਗਿਣਤੀ ਸ਼ੁਰੂ, ਸ਼ੁਰੂਆਤੀ ਰੁਝਾਨ 'ਚ ਦਿਖੀ ਤਿੱਖੀ ਟੱਕਰ

ਚੋਣ ਕਮਿਸ਼ਨ ਨੇ ਦੱਸਿਆ ਕਿ ਕਾਂਗਰਸ ਉਮੀਦਵਾਰ ਸੀ. ਲਾਲਹਰੀਆਤੁਈਆ ਨੂੰ 1,674 ਵੋਟਾਂ ਮਿਲੀਆਂ, ਜਦਕਿ ਆਜ਼ਾਦ ਉਮੀਦਵਾਰ ਲਾਲਹਮੁਨਸਿਯਾਮੀ ਨੂੰ ਸਿਰਫ਼ 67 ਵੋਟਾਂ ਮਿਲੀਆਂ। ਮਿਜ਼ੋਰਮ 'ਚ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਸੋਮਵਾਰ ਸਵੇਰੇ 8 ਵਜੇ ਸਖ਼ਤ ਸੁਰੱਖਿਆ ਵਿਚਕਾਰ ਸ਼ੁਰੂ ਹੋਈ। ਵਧੀਕ ਮੁੱਖ ਚੋਣ ਅਧਿਕਾਰੀ ਐਚ. ਲਿਆਨਜ਼ੇਲਾ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਸੂਬੇ ਭਰ ਵਿਚ 13 ਕੇਂਦਰਾਂ 'ਤੇ ਵੋਟਾਂ ਦੀ ਗਿਣਤੀ ਹੋ ਰਹੀ ਹੈ। ਦੱਸ ਦੇਈਏ ਕਿ ਇਸ ਵਾਰ ਚੋਣਾਂ ਵਿਚ ਸੱਤਾਧਾਰੀ ਮਿਜ਼ੋ ਨੈਸ਼ਨਲ ਫਰੰਟ, ਜ਼ੋਰਮ ਪੀਪੁਲਜ਼ ਮੂਵਮੈਂਟ ਅਤੇ ਕਾਂਗਰਸ ਵਿਚਾਲੇ ਤ੍ਰਿਕੋਣਾ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। 

ਇਹ ਵੀ ਪੜ੍ਹੋ- ਸੱਚ ਹੋ ਗਈ PM ਦੀ ਭਵਿੱਖਵਾਣੀ, 3 ਸੂਬਿਆਂ 'ਚ ਚੱਲਿਆ 'ਮੋਦੀ ਮੈਜਿਕ'

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Tanu

This news is Content Editor Tanu