ਮਿਜ਼ੋਰਮ ਹੋਇਆ ਕੋਰੋਨਾ ਵਾਇਰਸ ਮੁਕਤ ਸੂਬਾ

05/06/2020 6:39:15 PM

ਏਜ਼ਲ (ਵਾਰਤਾ)— ਮਿਜ਼ੋਰਮ ਵਿਚ ਕੋਰੋਨਾ ਵਾਇਰਸ (ਕੋਵਿਡ-19) ਤੋਂ ਪੀੜਤ ਇਕਲੌਤੇ ਮਰੀਜ਼ ਦੇ ਸਿਹਤਮੰਦ ਹੋਣ ਤੋਂ ਬਾਅਦ ਬੁੱਧਵਾਰ ਨੂੰ ਸੂਬਾ ਸਰਕਾਰ ਨੇ ਸੂਬੇ ਨੂੰ ਕੋਰੋਨਾ ਵਾਇਰਸ ਤੋਂ ਮੁਕਤ ਐਲਾਨ ਕਰ ਦਿੱਤਾ। ਸੂਬੇ ਦੇ 50 ਸਾਲਾ ਇਕ ਪਾਦਰੀ ਨੇ ਨੀਦਰਲੈਂਡ ਦੀ ਯਾਤਰਾ ਕੀਤੀ ਸੀ ਅਤੇ 24 ਮਾਰਚ ਨੂੰ ਉਨ੍ਹਾਂ ਨੂੰ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ ਸੀ। ਮਣੀਪੁਰ ਦੀ 23 ਸਾਲ ਦੀ ਇਕ ਲੜਕੀ ਦੇ ਕੋਰੋਨਾ ਤੋਂ ਪੀੜਤ ਪਾਏ ਜਾਣ ਤੋਂ ਬਾਅਦ ਉਹ ਉੱਤਰ-ਪੂਰਬੀ ਦੇ ਦੂਜੇ ਕੋਰੋਨਾ ਮਰੀਜ਼ ਸਨ। ਸੂਬੇ ਦੇ ਸਿਹਤ ਮੰਤਰੀ ਆਰ. ਲਲਥੰਗਲਿਆਨਾ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਤੋਂ ਪੀੜਤ ਪਾਦਰੀ ਦੇ ਸਾਰੇ ਚਾਰ ਨਮੂਨੇ ਨੈਗੇਟਿਵ ਪਾਏ ਗਏ।

ਉਨ੍ਹਾਂ ਨੇ ਦੱਸਿਆ ਕਿ ਇਸ ਹਫਤੇ ਦੇ ਅਖੀਰ ਤਕ ਉਨ੍ਹਾਂ ਨੂੰ (ਪਾਦਰੀ ਨੂੰ) ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਜਾਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਮਿਜ਼ਰੋਮ ਨੂੰ ਕੋਰੋਨ ਵਾਇਰਸ ਮੁਕਤ ਸੂਬਾ ਐਲਾਨ ਕੀਤਾ ਜਾ ਸਕਦਾ ਹੈ, ਕਿਉਂਕਿ ਸਾਡੇ ਕੋਲ ਕੋਰੋਨਾ ਦਾ ਹੁਣ ਇਕ ਵੀ ਮਰੀਜ਼ ਨਹੀਂ ਹੈ। ਉਨ੍ਹਾਂ ਨੇ ਸੂਬੇ ਦੇ ਸਾਰੇ 11 ਜ਼ਿਲਿਆਂ ਵਿਚ 1366 ਲੋਕਾਂ ਨੂੰ ਵੱਖ-ਵੱਖ ਕੁਆਰੰਟੀਨ ਕੇਂਦਰਾਂ 'ਚ ਰੱਖਿਆ ਗਿਆ ਹੈ। ਮਿਜ਼ੋਰਮ ਪੂਰਬੀ-ਉੱਤਰੀ ਦਾ ਚੌਥਾ ਸੂਬਾ ਹੈ, ਜਿੱਥੇ ਕੋਰੋਨਾ ਦਾ ਇਕ ਵੀ ਮਰੀਜ਼ ਨਹੀਂ ਹੈ। ਇਸ ਨਾਲ ਪੂਰਬ ਅਰੁਣਾਚਲ ਪ੍ਰਦੇਸ਼, ਮਣੀਪੁਰ ਅਤੇ ਨਾਗਾਲੈਂਡ 'ਚ ਕੋਰੋਨਾ ਦਾ ਕੋਈ ਪਾਜ਼ੇਟਿਵ ਮਾਮਲਾ ਨਹੀਂ ਹੈ।

Tanu

This news is Content Editor Tanu