ਮਿਜ਼ੋਰਮ ਚੋਣ ਨਤੀਜੇ: ZPM ਨੂੰ ਬਹੁਮਤ ਮਿਲਿਆ, 40 ''ਚੋਂ 26 ਸੀਟਾਂ ਜਿੱਤੀਆਂ

12/04/2023 3:08:50 PM

ਆਈਜ਼ੋਲ- ਜ਼ੋਰਮ ਪੀਪੁਲਜ਼ ਮੂਵਮੈਂਟ (ZPM) ਨੇ ਸੋਮਵਾਰ ਨੂੰ ਮਿਜ਼ੋਰਮ ਵਿਧਾਨ ਸਭਾ ਦੀਆਂ 40 ਵਿਚੋਂ 26 ਸੀਟਾਂ ਜਿੱਤ ਕੇ ਸੂਬੇ 'ਚ ਬਹੁਮਤ ਹਾਸਲ ਕਰ ਲਿਆ। ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਕਮਿਸ਼ਨ ਨੇ ਕਿਹਾ ਕਿ ਸੋਮਵਾਰ ਨੂੰ ਜਾਰੀ ਮਿਜ਼ੋਰਮ ਵਿਧਾਨ ਸਭਾ ਚੋਣਾਂ ਲਈ ਜਾਰੀ ਵੋਟਾਂ ਦੀ ਗਿਣਤੀ 'ਚ ZPM 26 ਸੀਟਾਂ ਜਿੱਤਣ ਤੋਂ ਇਲਾਵਾ 1 ਹੋਰ ਸੀਟਾਂ 'ਤੇ ਅੱਗੇ ਹੈ। ਜਿੱਤਣ ਵਾਲੇ ਪ੍ਰਮੁੱਖ ZPM ਨੇਤਾਵਾਂ ਵਿਚ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਲਾਲਦੂਹੋਮਾ ਸ਼ਾਮਲ ਹਨ। ਉਨ੍ਹਾਂ ਨੇ ਸੇਰਛਿੱਪ ਸੀਟ 'ਤੇ ਮਿਜ਼ੋ ਨੈਸ਼ਨਲ ਫਰੰਟ (MNF) ਦੇ ਜੇ. ਮਾਲਸਾਵਮਜੁਆਲਾ ਨੇ ਵਾਂਚਾਵਾਂਗ ਨੂੰ 2,982 ਵੋਟਾਂ ਨਾਲ ਹਰਾਇਆ।

ਇਹ ਵੀ ਪੜ੍ਹੋ- ਮਿਜ਼ੋਰਮ ਵਿਧਾਨ ਸਭਾ ਚੋਣ ਨਤੀਜੇ: ਉਪ ਮੁੱਖ ਮੰਤਰੀ ਨੂੰ ZPM ਉਮੀਦਵਾਰ ਤੋਂ ਮਿਲੀ ਹਾਰ

ZPM ਨੇ ਜਿੱਤੀਆਂ ਸੀਟਾਂ ਵਿਚ ਕੋਲਾਸਿਬ, ਚੈਲਫਿਲ, ਤਵੀ, ਆਈਜ਼ੋਲ ਉੱਤਰੀ-2, ਆਈਜ਼ੋਲ ਪੱਛਮੀ-1, ਆਈਜ਼ੋਲ ਪੱਛਮੀ-2, ਆਈਜ਼ੋਲ ਪੱਛਮੀ-3, ਆਈਜ਼ੋਲ ਦੱਖਣੀ-1, ਆਈਜ਼ੋਲ ਦੱਖਣੀ-III, ਲੈਂਗਟੇਂਗ, ਤੁਈਚਾਂਗ, ਚੰਫਾਈ ਉੱਤਰੀ, ਤੁਈਕੁਮ, ਹਰੰਗਟੁਰਜੋ, ਦੱਖਣੀ ਤੁਈਪੁਈ, ਲੁੰਗਲੇਈ ਪੱਛਮੀ, ਲੁੰਗਲੇਈ ਦੱਖਣੀ ਅਤੇ ਲੰਗਟਲਾਈ ਪੂਰਬੀ ਸ਼ਾਮਲ ਹਨ। ਸੱਤਾਧਾਰੀ MNF ਨੇ ਸੱਤ ਸੀਟਾਂ ਜਿੱਤੀਆਂ ਹਨ ਅਤੇ ਤਿੰਨ 'ਤੇ ਅੱਗੇ ਹੈ। ਭਾਜਪਾ ਨੇ ਪਲਕ ਅਤੇ ਸਾਈਹਾ ਸੀਟਾਂ ਜਿੱਤੀਆਂ ਹਨ। ਕਾਂਗਰਸ ਇਕ ਸੀਟ 'ਤੇ ਅੱਗੇ ਹੈ। ਉੱਥੇ ਹੀ ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਮਥੰਗਾ ਸ਼ਾਮ 4 ਵਜੇ ਰਾਜਪਾਲ ਹਰੀ ਬਾਬੂ ਕੰਭਮਪਤੀ ਨੂੰ ਮਿਲਣਗੇ। ਇਸ ਮੁਲਾਕਾਤ ਦੌਰਾਨ ਉਨ੍ਹਾਂ ਵਲੋਂ ਮੁੱਖ ਮੰਤਰੀ ਅਹੁਦੇ ਦਾ ਅਸਤੀਫਾ ਦੇਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਮਿਜ਼ੋਰਮ ਚੋਣ ਨਤੀਜੇ: ZPM ਜਿੱਤ ਦੀ ਹੈਟ੍ਰਿਕ ਲਾਉਣ ਵੱਲ, ਜਾਣੋ ਕਿਸੇ ਦੇ ਖ਼ਾਤੇ ਆਈਆਂ ਕਿੰਨੀਆਂ ਸੀਟਾਂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Tanu

This news is Content Editor Tanu